ਮਿੱਟੀ ਫਾਊਂਡੇਸ਼ਨ ਵਲੋਂ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ
ਹੰਡਿਆਇਆ, 26 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਪਿੰਡ ਖੁੱਡੀ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਦੇ ਲੰਗਰ ਹਾਲ ਵਿਖੇ ਮਿੱਟੀ ਫਾਊਂਡੇਸ਼ਨ ਬਰਨਾਲਾ ਵਲੋਂ ਅੱਖਾਂ ਦਾ ਚੈੱਕਅਪ ਮੁਫ਼ਤ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਰਪੰਚ ਸਿਮਰਜੀਤ ਸਿੰਘ ਬਾਜਵਾ ਨੇ ਕੀਤਾ।
ਹੰਡਿਆਇਆ, 26 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਪਿੰਡ ਖੁੱਡੀ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਦੇ ਲੰਗਰ ਹਾਲ ਵਿਖੇ ਮਿੱਟੀ ਫਾਊਂਡੇਸ਼ਨ ਬਰਨਾਲਾ ਵਲੋਂ ਅੱਖਾਂ ਦਾ ਚੈੱਕਅਪ ਮੁਫ਼ਤ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਰਪੰਚ ਸਿਮਰਜੀਤ ਸਿੰਘ ਬਾਜਵਾ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਡਾ: ਹੇਮ ਰਾਜ ਗਰਗ ਐਮ.ਸੀ. ਨੇ ਦੱਸਿਆ ਕਿ ਅਸੀਂ ਪਿਛਲੇ ਸਵਾ ਸਾਲ ਤੋਂ ਇਹ ਕੈਂਪ ਲਾਉਂਦੇ ਆ ਰਹੇ ਹਾਂ। ਜਿਸ ਵਿਚ 700 ਲੋੜਵੰਦ ਕੁੜੀਆਂ ਨੂੰ ਹਰ ਤਿੰਨ ਮਹੀਨੇ ਬਾਅਦ ਪੀਰੀਅਡ ਨਾਲ ਸਬੰਧਿਤ ਕਿੱਟ ਦਿੰਦੇ ਹਾਂ। ਹੁਣ ਅਸੀਂ ਬਜ਼ੁਰਗ ਬੀਬੀਆਂ ਵਾਸਤੇ ਨਜ਼ਰ ਚੈਕ ਕਰ ਕੇ ਅਤੇ ਉਨ੍ਹਾਂ ਲਈ ਨਜ਼ਰ ਦੀਆਂ ਐਨਕਾਂ ਮੁਫ਼ਤ ਦਿੰਦੇ ਹਾਂ। ਕੈਂਪ ਵਿਚ 500 ਤੋਂ ਵੱਧ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰ ਕੇ ਮੁਫ਼ਤ ਐਨਕਾਂ ਲਾਈਆਂ ਗਈਆਂ। ਇਸ ਮੌਕੇ ਡਾ: ਸੁਰੇਸ਼ ਰਾਣੀ, ਡਾ: ਕਰਮਜੀਤ ਸਿੰਘ, ਡਾ: ਰੁਪਿੰਦਰ ਸਿੰਘ, ਸੁਸ਼ੀਲ ਘਾਲੀ, ਗੋਰਾ ਸੰਧੂ, ਬਲਵੀਰ ਸਿੰਘ ਜਾਗਲ, ਐਡਵੋਕੇਟ ਹੰਸ ਰਾਜ, ਸੁਰੇਸ਼ ਕੁਮਾਰ ਹੇੜੀਕੇ, ਸੰਮਤੀ ਮੈਂਬਰ ਯਾਦਵਿੰਦਰ ਸਿੰਘ ਬਾਜਵਾ, ਪੰਚ ਬਲਜੀਤ ਸਿੰਘ, ਸ਼ੀਲਾ ਦੇਵੀ, ਕੁਲਬੀਰ ਕੌਰ ਭੱਠਲ, ਲਵਪ੍ਰੀਤ ਕੌਰ, ਮਨਦਿਸ਼ਾ, ਸਿਮਰਜੀਤ ਸਿੰਘ, ਮੱਖਣ ਸਿੰਘ ਬਾਜਵਾ ਅਤੇ ਰੇਸ਼ਮਾ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।