ਬਰਨਾਲਾ-ਬਾਜਾਖਾਨਾ ਰੋਡ ’ਤੇ ਗੋਬਿੰਦ ਸਕੂਲ ਨੇੜੇ ਡੂੰਘੇ ਖੱਡੇ ਬਣੇ ਲੋਕਾਂ ਲਈ ਜਾਨ ਦਾ ਖ਼ੌਅ
ਭਦੌੜ, 26 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਰਨਾਲਾ-ਬਾਜਾਖਾਨਾ ਮੁੱਖ ਮਾਰਗ ’ਤੇ ਗੋਬਿੰਦ ਸਕੂਲ ਭਦੌੜ ਦੇ ਨੇੜੇ ਸੜਕ ਉਪਰ ਪਿਛਲੇ ਤਿੰਨ-ਚਾਰ ਸਾਲਾਂ ਤੋਂ ਬਣੇ ਵੱਡੇ-ਵੱਡੇ ਖੱਡੇ ਰਾਹਗੀਰਾਂ ਲਈ ਜਾਨ ਦਾ ਖ਼ੌਫ਼ ਬਣੇ ਹੋਏ ਹਨ ਉੱਥੇ ਮੀਂਹ ਦਾ ਪਾਣੀ ਸੜਕ ਉਪਰ ਭਰ ਜਾਣ ਕੇ ਕਰ ਕੇ ਇੱਥੋਂ ਦੀ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਚੱਲਣੀ ਪੈਂਦੀ ਹੈ ਉੱਥੇ ਵਾਹਨਾਂ ਥੱਲੇ ਵੱਜਣ ਅਕਸਰ ਹੀ ਨੁਕਸਾਨੇ ਜਾਂਦੇ ਹਨ। ਇਸ ਸਮੱਸਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਰਕਿੰਗ ਕਮੇਟੀ ਦੇ ਸੂਬਾ ਮੈਂਬਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਨੇ ਗੱਲਬਾਤ ਦੌਰਾਨ ਪੰਜਾਬ ਸਰਕਾਰ ਨੂੰ ਜਗਾਉਂਦੇ ਹੋਏ ਕਿਹਾ ਪਿਛਲੇ ਤਿੰਨ ਸਾਲਾਂ ਤੋਂ ਇਲਾਕੇ ਦੇ ਲੋਕਾਂ ਲਈ ਇਸ ਸੜਕ ਵਿਚ ਬਣੇ ਡੂੰਘੇ ਟੋਏ ਅਤੇ ਮੀਂਹ ਦੌਰਾਨ ਭਰਿਆ ਪਾਣੀ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ।
-
- ਮੀਂਹ ਦਾ ਪਾਣੀ ਭਰ ਜਾਣ ਕਰ ਕੇ ਲੋਕਾਂ ਦੇ ਨੁਕਸਾਨੇ ਜਾਂਦੇ ਹਨ ਵਾਹਨ
27-10-2026
ਭਦੌੜ, 26 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਰਨਾਲਾ-ਬਾਜਾਖਾਨਾ ਮੁੱਖ ਮਾਰਗ ’ਤੇ ਗੋਬਿੰਦ ਸਕੂਲ ਭਦੌੜ ਦੇ ਨੇੜੇ ਸੜਕ ਉਪਰ ਪਿਛਲੇ ਤਿੰਨ-ਚਾਰ ਸਾਲਾਂ ਤੋਂ ਬਣੇ ਵੱਡੇ-ਵੱਡੇ ਖੱਡੇ ਰਾਹਗੀਰਾਂ ਲਈ ਜਾਨ ਦਾ ਖ਼ੌਫ਼ ਬਣੇ ਹੋਏ ਹਨ ਉੱਥੇ ਮੀਂਹ ਦਾ ਪਾਣੀ ਸੜਕ ਉਪਰ ਭਰ ਜਾਣ ਕੇ ਕਰ ਕੇ ਇੱਥੋਂ ਦੀ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਚੱਲਣੀ ਪੈਂਦੀ ਹੈ ਉੱਥੇ ਵਾਹਨਾਂ ਥੱਲੇ ਵੱਜਣ ਅਕਸਰ ਹੀ ਨੁਕਸਾਨੇ ਜਾਂਦੇ ਹਨ। ਇਸ ਸਮੱਸਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਰਕਿੰਗ ਕਮੇਟੀ ਦੇ ਸੂਬਾ ਮੈਂਬਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਨੇ ਗੱਲਬਾਤ ਦੌਰਾਨ ਪੰਜਾਬ ਸਰਕਾਰ ਨੂੰ ਜਗਾਉਂਦੇ ਹੋਏ ਕਿਹਾ ਪਿਛਲੇ ਤਿੰਨ ਸਾਲਾਂ ਤੋਂ ਇਲਾਕੇ ਦੇ ਲੋਕਾਂ ਲਈ ਇਸ ਸੜਕ ਵਿਚ ਬਣੇ ਡੂੰਘੇ ਟੋਏ ਅਤੇ ਮੀਂਹ ਦੌਰਾਨ ਭਰਿਆ ਪਾਣੀ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਸ ਰੋਡ ਉਪਰ ਦੀ ਰੋਜ਼ਾਨਾ ਹੀ ਬੱਸਾਂ ਸਮੇਤ ਹਜ਼ਾਰਾਂ ਵਹੀਕਲ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਗੁਜ਼ਰਦੇ ਹਨ ਉੱਥੇ ਰੋਡ ਉਪਰ ਵੱਡੇ ਸਕੂਲ ਹੋਣ ਕਾਰਨ ਹਜ਼ਾਰਾਂ ਛੋਟੇ-ਵੱਡੇ ਬੱਚਿਆਂ ਲਈ ਇਹ ਡੂੰਘੇ ਟੋਏ ਖ਼ਤਰਾ ਬਣੇ ਹੋਏ ਹਨ ਕਿਉਂਕਿ ਵਾਹਨ ਚਾਲਕਾਂ ਨੂੰ ਖੱਡਿਆਂ ਦੀ ਡੂੰਘਾਈ ਦਾ ਅੰਦਾਜ਼ਾ ਨਾ ਹੋਣ ਕਾਰਨ ਵਾਹਨ ਅਕਸਰ ਇਨ੍ਹਾਂ ਖੱਡਿਆਂ ਵਿਚ ਫਸ ਜਾਂਦੇ ਹਨ ਜਾਂ ਹੇਠਾਂ ਵੱਜਣ ਕਾਰਨ ਨੁਕਸਾਨੇ ਜਾਂਦੇ ਹਨ ਅਤੇ ਦੋ ਪਹੀਆਂ ਵਾਹਨ ਚਾਲਕਾਂ ਲਈ ਇਹ ਸਥਾਨ ਹਾਦਸਿਆਂ ਦਾ ਘਰ ਬਣ ਚੁੱਕਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕਸਬੇ ਦੀਆਂ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਸਰਕਾਰ ਗੂੜ੍ਹੀ ਨੀਂਦ ਵਿਚੋਂ ਨਹੀਂ ਜਾਗ ਰਹੀ ਇੱਕ ਪਾਸੇ ਤਾਂ ਪੰਜਾਬ ਸਰਕਾਰ ਸੂਬੇ ਵਿਚ ਸੜਕਾਂ ਦੇ ਜਾਲ ਵਿਛਾਉਣ ਦੇ ਦਾਅਵੇ ਕਰ ਰਹੀ ਦੂਜੇ ਪਾਸੇ ਇਹ ਸੜਕ ਸਰਕਾਰ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਜਸਵੀਰ ਸਿੰਘ ਧੰਮੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਆਉਣ ਵਾਲੀ 1 ਨਵੰਬਰ ਤੱਕ ਸੜਕ ਅੰਦਰ ਬਣੇ ਡੂੰਘੇ ਟੋਇਆਂ ਜਾਂ ਇਸ ਸੜਕ ਦਾ ਲੈਵਲ ਉੱਚਾ ਚੁੱਕੇ ਨਾ ਬਣਾਈ ਤਾਂ ਲੋਕਾਂ ਨੂੰ ਰਾਹਤ ਦੇਣ ਲਈ ਅਸੀਂ ਆਪਣੇ ਤੌਰ ’ਤੇ ਇਸ ਸੜਕ ਦਾ ਹੱਲ ਕਰਾਂਗੇ ਤਾਂ ਜੋ ਕਿਸੇ ਵੀ ਰਾਹਗੀਰ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।