30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਟਰਾਈਡੈਂਟ ਦੀ ਦੀਵਾਲੀ ਧਮਾਕਾ ਸੇਲ ਵਿਚ ਪਹੁੰਚ ਰਹੇ ਵੱਡੀ ਗਿਣਤੀ ’ਚ ਲੋਕ ਤਿੰਨ ਰੋਜ਼ਾ ‘ਦੀਵਾਲੀ ਮੇਲਾ’ ਅੱਜ ਤੋਂ

ਬਰਨਾਲਾ, 30 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਦੀਵਾਲੀ ਦੇ ਤਿਉਹਾਰ ਮੌਕੇ ਟਰਾਈਡੈਂਟ ਗਰੁੱਪ ਵਲੋਂ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕਾ ਨਿਵਾਸੀਆਂ ਲਈ ਰਾਏਕੋਟ ਰੋਡ ’ਤੇ ਕੰਪਨੀ ਦੇ ਸੰਘੜਾ ਕੰਪਲੈਕਸ ਦੇ ਸਾਹਮਣੇ ਸਥਿਤ ਵਿਸ਼ਾਲ ‘ਤ੍ਰਿਵੈਣੀ ਕੰਪਲੈਕਸ’ ਵਿਚ ‘ਦੀਵਾਲੀ ਧਮਾਕਾ ਸੇਲ’ ਲਗਾਈ ਗਈ ਹੈ। ਇਸ ਸੇਲ ਵਿਚ ਸੁਪਰ ਸੌਫਟ ਟਾਵਲ ਤੇ ਲਗਜ਼ਰੀ ਬਾਥਰੋਬ, ਆਕਰਸ਼ਕ ਡਿਜ਼ਾਈਨਾਂ ਵਾਲੀਆਂ ਪ੍ਰੀਮੀਅਮ ਬੈੱਡਸ਼ੀਟਾਂ ਤੇ ਪਿਲੋ ਕਵਰ, ਸਰਦੀਆਂ ਲਈ ਹਲਕੇ ਅਤੇ ਗਰਮ ਕੰਫਰਟਰ ਤੇ ਆਧੁਨਿਕ ਬਲੈਂਕਟ, ਵਿਦਿਆਰਥੀਆਂ ਅਤੇ ਦਫ਼ਤਰੀ ਵਰਤੋਂ ਲਈ ਈਕੋ-ਫ੍ਰੈਂਡਲੀ ਨੋਟਬੁੱਕਾਂ ਸਮੇਤ ਅਨੇਕਾਂ ਤਰ੍ਹਾਂ ਦੀਆਂ ਵਸਤਾਂ ’ਤੇ ਭਾਰੀ ਛੋਟਾਂ ਦਿੱਤੀਆਂ ਜਾ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 31-10-2026
ਬਰਨਾਲਾ, 30 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਦੀਵਾਲੀ ਦੇ ਤਿਉਹਾਰ ਮੌਕੇ ਟਰਾਈਡੈਂਟ ਗਰੁੱਪ ਵਲੋਂ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕਾ ਨਿਵਾਸੀਆਂ ਲਈ ਰਾਏਕੋਟ ਰੋਡ ’ਤੇ ਕੰਪਨੀ ਦੇ ਸੰਘੜਾ ਕੰਪਲੈਕਸ ਦੇ ਸਾਹਮਣੇ ਸਥਿਤ ਵਿਸ਼ਾਲ ‘ਤ੍ਰਿਵੈਣੀ ਕੰਪਲੈਕਸ’ ਵਿਚ ‘ਦੀਵਾਲੀ ਧਮਾਕਾ ਸੇਲ’ ਲਗਾਈ ਗਈ ਹੈ। ਇਸ ਸੇਲ ਵਿਚ ਸੁਪਰ ਸੌਫਟ ਟਾਵਲ ਤੇ ਲਗਜ਼ਰੀ ਬਾਥਰੋਬ, ਆਕਰਸ਼ਕ ਡਿਜ਼ਾਈਨਾਂ ਵਾਲੀਆਂ ਪ੍ਰੀਮੀਅਮ ਬੈੱਡਸ਼ੀਟਾਂ ਤੇ ਪਿਲੋ ਕਵਰ, ਸਰਦੀਆਂ ਲਈ ਹਲਕੇ ਅਤੇ ਗਰਮ ਕੰਫਰਟਰ ਤੇ ਆਧੁਨਿਕ ਬਲੈਂਕਟ, ਵਿਦਿਆਰਥੀਆਂ ਅਤੇ ਦਫ਼ਤਰੀ ਵਰਤੋਂ ਲਈ ਈਕੋ-ਫ੍ਰੈਂਡਲੀ ਨੋਟਬੁੱਕਾਂ ਸਮੇਤ ਅਨੇਕਾਂ ਤਰ੍ਹਾਂ ਦੀਆਂ ਵਸਤਾਂ ’ਤੇ ਭਾਰੀ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਸਦਕਾ ਖਰੀਦਦਾਰਾਂ ਵਿਚ ਅਥਾਹ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਦਾ ਸਾਲਾਨਾ ਤਿੰਨ ਰੋਜ਼ਾ ਸ਼ਾਨਦਾਰ ਦੀਵਾਲੀ ਮੇਲਾ ਵੀ ਮਿਤੀ 31 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਮੇਲੇ ਦੌਰਾਨ ਜਿੱਥੇ ਲੋਕ ਆਧੁਨਿਕ ਲਾਈਟਾਂ ਨਾਲ ਸਜੇ ਖੂਬਸੂਰਤ ਕੰਪਲੈਕਸ ਵਿਚ ਤਿਉਹਾਰੀ ਮਾਹੌਲ ਦਾ ਆਨੰਦ ਮਾਣ ਸਕਣਗੇ, ਉੱਥੇ ਹੀ ਪਰਿਵਾਰਾਂ ਦੇ ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਮੇਲਾ ਇੱਕ ਖਾਸ ਅਨੁਭਵ ਸਾਬਤ ਹੋਵੇਗਾ। ਸ੍ਰੀ ਗੁਪਤਾ ਨੇ ਦੱਸਿਆ ਕਿ ਦੀਵਾਲੀ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੰਪਲੈਕਸ ਅੰਦਰ ਵਿਸ਼ਾਲ ਪਾਰਕਿੰਗ, ਸੁਰੱਖਿਆ ਸਣੇ ਹਰ ਤਰ੍ਹਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਅੱਜ ਤੋਂ ਸ਼ੁਰੂ ਹੋਏ ਮੇਲੇ ਦਾ ਆਨੰਦ ਲੈਣ।
Ad Position 22
No active advertisement
ਪਿਛਲੀ ਖ਼ਬਰ ਸੂਬਾ ਕੋਆਰਡੀਨੇਟਰ ਰਾਜਵਿੰਦਰ ਸਿੰਘ ਸ਼ੀਤਲ ਵਲੋਂ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਜਨਗਣਨਾ-2027 ਦਾ ਦੂਜਾ ਪੜਾਅ 16 ਨਵੰਬਰ ਤੋਂ ਸ਼ੁਰੂ ਹੋਵੇਗਾ-ਵਿਵੇਕ ਮੋਦੀ
Ad Position 24