ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ 70ਵੀਆਂ ਨੈਸ਼ਨਲ ਸਕੂਲ ਖੇਡ ਮੁਕਾਬਲਿਆਂ ’ਚ ਸੋਨ ਤਗਮਾ ਜਿੱਤਿਆ
ਬਰਨਾਲਾ, 2 ਨਵੰਬਰ (ਅਸ਼ੋਕ ਭਾਰਤੀ)-ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੀ ਵਿਦਿਆਰਥਣ ਬਿੰਦੂ ਨੇ 70ਵੀਆਂ ਨੈਸ਼ਨਲ ਸਕੂਲ ਖੇਡ ਮੁਕਾਬਲਿਆਂ ਦੇ 50 ਕਿੱਲੋ ਵੇਟ ਕੈਟਾਗਰੀ ਵੇਟ ਲਿਫਟਿੰਗ ਵਿਚ ਸੋਨ ਤਗਮਾ ਜਿੱਤ ਕੇ ਪੰਜਾਬ, ਜ਼ਿਲ੍ਹਾ ਬਰਨਾਲਾ ਅਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਸੰਸਥਾ ਦੇ ਪ੍ਰਿੰਸੀਪਲ ਚਰਨਜੀਤ ਸ਼ਰਮਾ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਬਿੰਦੂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਅਜੀਤ ਡੈਸਕ
03-11-2026