03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

20 ਕਿੱਲੋ ਅਫੀਮ ਅਤੇ ਟਰੱਕ ਸਮੇਤ ਇਕ ਵਿਅਕਤੀ ਕਾਬੂ

ਬਰਨਾਲਾ, 2 ਨਵੰਬਰ (ਰਾਜ ਪਨੇਸਰ)-ਸੀ. ਆਈ.

Ad Position 21
No active advertisement
ਅਜੀਤ ਡੈਸਕ 03-11-2026
ਬਰਨਾਲਾ, 2 ਨਵੰਬਰ (ਰਾਜ ਪਨੇਸਰ)-ਸੀ.ਆਈ.ਏ. ਸਟਾਫ਼ ਬਰਨਾਲਾ ਵਲੋਂ ਜਲੰਧਰ ਦੇ ਇਕ ਵਿਅਕਤੀ ਨੂੰ 20 ਕਿੱਲੋ ਅਫੀਮ ਅਤੇ ਟਰੱਕ ਸਮੇਤ ਕਾਬੂ ਕਰ ਕੇ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਐਸ.ਪੀ. (ਐਚ.) ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਦੀਆਂ ਸਖਤ ਹਦਾਇਤਾਂ ਅਨੁਸਾਰ ਪੰਜਾਬ ’ਚੋਂ ਨਸ਼ਾ, ਗੈਂਗਸਟਰਵਾਦ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਐਸ.ਐਸ.ਪੀ. ਮੁਹੰਮਦ ਸਰਫਰਾਜ ਆਲਮ ਦੇ ਨਿਰਦੇਸ਼ਾ ਅਨੁਸਾਰ ਸੀ.ਆਈ.ਏ. ਸਟਾਫ਼ ਦੇ ਸਹਾਇਕ ਥਾਣੇਦਾਰ ਨਾਇਬ ਸਿੰਘ ਦੀ ਟੀਮ ਨੂੰ ਸੂਚਨਾ ਮਿਲੀ ਕਿ ਮੰਗਲ ਰਾਮ ਪੁੱਤਰ ਸਵਰਨ ਰਾਮ ਵਾਸੀ ਗੋਰਸੀਆ ਨਿਹਾਲ (ਜਲੰਧਰ) ਜੋ ਕਿ ਕਾਫੀ ਲੰਮੇ ਸਮੇਂ ਤੋਂ ਨਸ਼ਾ ਵੇਚਣ ਦਾ ਕਾਰੋਬਾਰ ਕਰਦਾ ਆ ਰਿਹਾ ਹੈ। ਜੋ ਕਿ ਅੱਜ ਵੀ ਰਾਜਸਥਾਨ ਤੋਂ ਭਾਰੀ ਮਾਤਰਾ ’ਚ ਅਫੀਮ ਲਿਆ ਕੇ ਜਲੰਧਰ ਤੇ ਆਸੇ ਪਾਸੇ ਦੇ ਏਰੀਏ ’ਚ ਵੇਚਣ ਦੀ ਫਿਰਾਕ ਵਿਚ ਹੈ। ਤਫਤੀਸੀ ਅਫ਼ਸਰ ਨਾਇਬ ਸਿੰਘ ਵਲੋਂ ਪੂਰੀ ਟੀਮ ਸਮੇਤ ਸ਼ਹਿਰ ਬਰਨਾਲਾ ਦੇ ਨਾਲ ਲੱਗਦੇ ਕਈ ਇਲਾਕਿਆਂ ’ਚ ਨਾਕੇ ਲਗਾਏ ਹੋਏ ਸਨ ਤਾਂ ਇਕ ਟਰੱਕ ਨੰ: ਆਰ.ਜੇ. 31 ਜੀ.ਬੀ. 4704 ਆ ਰਿਹਾ ਸੀ। ਜਿਸ ਨੂੰ ਮੰਗਲ ਰਾਮ ਚਲਾ ਰਿਹਾ ਸੀ ਤੇ ਟਰੱਕ ਵਿਚ ਮੂੰਗ ਦੀ ਦਾਲ ਲੋਡ ਕੀਤੀ ਹੋਈ ਸੀ, ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸ ਵਿਚੋਂ 20 ਕਿੱਲੋ ਅਫੀਮ ਬਰਾਮਦ ਹੋਈ। ਪੁਲਿਸ ਵਲੋਂ ਮੰਗਲ ਰਾਮ ਨੂੰ ਅਫੀਮ, ਟਰੱਕ ਸਮੇਤ ਕਾਬੂ ਕਰ ਕੇ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਾਜਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿਛ ਕੀਤੀ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਪੱਛਮੀ ਜਰਮਨੀ ਦੇ ਡੌਰਟਮੰਡ ’ਚ ਇਕ ਪ੍ਰੈੱਸ ਸਮਾਗਮ ਦੌਰਾਨ ਵੀਡੀਓ ਕੈਮਰੇ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਾ ਪਾਰਸਨ ਡੌਗ... ਅਗਲੀ ਖ਼ਬਰ ਸਿਹਤ ਵਿਭਾਗ ਤਪਾ ਅਧੀਨ ਵੱਖ-ਵੱਖ ਪਿੰਡਾਂ ਵਿਚ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ
Ad Position 24