ਚਹੇਤਿਆਂ ਨੂੰ ਦਿੱਤੀਆਂ ਜਾ ਰਹੀਆਂ ਨਵੇਂ ਨੋਟਾਂ ਦੀਆਂ ਗੁੱਟੀਆਂ ਨੂੰ ਲੈ ਕੇ ਬੈਂਕ ਮੈਨੇਜਰ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ
ਨੋਟਾਂ ਦੀ ਕਥਿਤ ਕਾਲਾਬਾਜ਼ਾਰੀ ਦੀ ਜਾਂਚ ਕਰਵਾਉਣ ਦੀ ਮੰਗ-ਜੰਗ ਸਿੰਘ
ਤਪਾ ਮੰਡੀ, 4 ਨਵੰਬਰ (ਪ੍ਰਵੀਨ ਗਰਗ)-ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬੈਂਕਾਂ ਵਿਚ ਸਬੰਧਿਤ ਮੈਨੇਜਰ ਬੈਂਕਾਂ ’ਚ ਆਪਣੇ ਚਹੇਤਿਆਂ ਨੂੰ ਵੱਡੇ ਪੱਧਰ ’ਤੇ ਨੋਟਾਂ ਦੀਆਂ ਨਵੀਆਂ ਗੁੱਟੀਆਂ ਦੇਣ ਤੋਂ ਜਰਾ ਵੀ ਨਹੀਂ ਹਿਚਕਚਾਉਂਦੇ। ਅਜਿਹਾ ਹੀ ਇਕ ਮਾਮਲਾ ਐਸ.
ਐ
ਐੱਸ.ਬੀ.ਆਈ. ਤਪਾ ਸ਼ਾਖਾ ਪ੍ਰਬੰਧਕਾਂ ਦੇ ਦੋਸ਼ ਲਗਾਉਂਦੇ ਹੋਏ ਜੰਗ ਸਿੰਘ। ਤਸਵੀਰ : ਪ੍ਰਵੀਨ ਗਰਗ
05-11-2026
ਤਪਾ ਮੰਡੀ, 4 ਨਵੰਬਰ (ਪ੍ਰਵੀਨ ਗਰਗ)-ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬੈਂਕਾਂ ਵਿਚ ਸਬੰਧਿਤ ਮੈਨੇਜਰ ਬੈਂਕਾਂ ’ਚ ਆਪਣੇ ਚਹੇਤਿਆਂ ਨੂੰ ਵੱਡੇ ਪੱਧਰ ’ਤੇ ਨੋਟਾਂ ਦੀਆਂ ਨਵੀਆਂ ਗੁੱਟੀਆਂ ਦੇਣ ਤੋਂ ਜਰਾ ਵੀ ਨਹੀਂ ਹਿਚਕਚਾਉਂਦੇ। ਅਜਿਹਾ ਹੀ ਇਕ ਮਾਮਲਾ ਐਸ.ਬੀ.ਆਈ ਬੈਂਕ ਬਰਾਂਚ ਤਪਾ ਦਾ ਸਾਹਮਣੇ ਆਇਆ ਹੈ। ਬੈਂਕ ਦੇ ਖਾਤਾਧਾਰਕ ਜੰਗ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਖੱਟਰਪਤੀ ਨੇ ਦੋਸ਼ ਲਾਇਆ ਕਿ ਬੈਂਕ ’ਚ ਆਮ ਲੋਕਾਂ ਨੂੰ ਨੋਟਾਂ ਦੀਆਂ ਗੁੱਡੀਆਂ ਲੈਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਜਦਕਿ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਨਵੇਂ ਨੋਟਾਂ ਦੀਆਂ ਗੁੱਡੀਆਂ ਮੁਹੱਈਆ ਕਰਵਾਈ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਬੇਟੇ ਦੇ ਵਿਆਹ ਲਈ ਉਸ ਨੂੰ 10-10 ਅਤੇ 20-20 ਰੁਪਏ ਦੇ ਨਵੇਂ ਨੋਟਾਂ ਦੀਆਂ ਗੁੱਟੀਆਂ ਦੀ ਲੋੜ ਸੀ। ਉਸ ਨੂੰ ਜਾਣਕਾਰੀ ਮਿਲੀ ਸੀ ਕਿ ਬੈਂਕ ਵਿਚ ਨਵੇਂ ਨੋਟਾਂ ਦੀਆਂ ਗੁੱਟੀਆਂ ਆਈਆਂ ਹਨ ਅਤੇ ਖਾਤਾਧਾਰਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸੇ ਉਮੀਦ ਨਾਲ ਉਹ ਬੈਂਕ ਦੀ ਤਪਾ ਸ਼ਾਖਾ ਵਿਚ ਪਹੁੰਚਿਆ, ਪਰ ਉਸ ਨੂੰ ਅਗਲੇ ਦਿਨ ਆਉਣ ਲਈ ਕਹਿ ਦਿੱਤਾ ਗਿਆ। ਜੰਗ ਸਿੰਘ ਨੇ ਦੋਸ਼ ਲਾਇਆ ਕਿ ਅਗਲੇ ਦਿਨ ਮੁੜ ਬੈਂਕ ਜਾਣ ’ਤੇ ਵੀ ਉਸ ਨੂੰ ਟਾਲਮਟੋਲ ਦਾ ਸਾਹਮਣਾ ਕਰਨਾ ਪਿਆ। ਉਸ ਨੇ ਕਿਹਾ ਕਿ ਉਸ ਦੇ ਸਾਹਮਣੇ ਹੀ ਇਕ ਵਿਅਕਤੀ ਨੂੰ ਨੋਟਾਂ ਦੀਆਂ ਦਸ ਗੁੱਟੀਆਂ ਵਾਲੀ ਪੂਰੀ ਗੁੱਟੀ ਦੇ ਦਿੱਤੀ ਗਈ, ਜਦਕਿ ਉਸ ਦੀ ਆਪਣੀ ਲੋੜ ਨੂੰ ਅਣਗੌਲਿਆ ਕੀਤਾ ਗਿਆ। ਉਸ ਅਨੁਸਾਰ ਨੋਟਾਂ ਦੀਆਂ ਗੁੱਡੀਆਂ ਮੰਗਣ ’ਤੇ ਉਸ ਨੂੰ ਬੈਠ ਕੇ ਉਡੀਕ ਕਰਨ ਲਈ ਕਿਹਾ ਗਿਆ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਬੈਂਕ ਦਾ ਪੁਰਾਣਾ ਖਾਤਾਧਾਰਕ ਹੈ ਅਤੇ ਸਾਲ ਭਰ ਵਿਚ ਲੱਖਾਂ ਰੁਪਏ ਦਾ ਲੈਣ-ਦੇਣ ਕਰਦਾ ਹੈ। ਇਸ ਦੇ ਬਾਵਜੂਦ ਉਸ ਨਾਲ ਅਜਿਹਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ, ਜਦਕਿ ਆਪਣੇ ਚਹੇਤਿਆਂ ਨੂੰ ਬਿਨਾਂ ਰੋਕ ਟੋਕ ਕੀਤੇ ਬਿਨਾਂ ਦਫ਼ਤਰ ’ਚ ਬਿਠਾ ਕੇ ਚਾਹ ਪਿਆ ਕੇ ਨਵੇਂ ਨੋਟਾਂ ਦੀਆਂ ਗੁੱਟੀਆਂ ਦਿੱਤੀਆਂ ਗਈਆਂ। ਜੰਗ ਸਿੰਘ ਨੇ ਸਬੰਧਿਤ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਸਬੰਧੀ ਜਦ ਬੈਂਕ ਮੈਨੇਜਰ ਨਾਲ ਗੱਲ ਕਰਨੀ ਚਾਹੀ ਤਾਂ ਛੁੱਟੀ ’ਤੇ ਸੀ ਤੇ ਬੈਂਕ ਦੇ ਇਕ ਉਚ-ਅਧਿਕਾਰੀ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕਿਸੇ ਵੀ ਖਾਤਾਧਾਰਕ ਨਾਲ ਪੱਖਪਾਤ ਨਹੀਂ ਕੀਤਾ ਜਾ ਰਿਹਾ ਅਤੇ ਹੁਣ ਵੀ ਕੈਸ਼ੀਅਰ ਕੋਲ ਵਾਊਚਰ ਭਰ ਕੇ 2-2 ਗੁੱਟੀਆਂ ਦਿੱਤੀਆਂ ਜਾ ਰਹੀਆਂ ਹਨ, ਸ਼ਿਕਾਇਤ ਕਰਤਾ ਵਲੋਂ ਲਗਾਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।