05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜ਼ਿਲ੍ਹਾ ਬਰਨਾਲਾ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ

ਬਰਨਾਲਾ, 4 ਨਵੰਬਰ (ਰਾਜ ਪਨੇਸਰ, ਨਰਿੰਦਰ ਅਰੋੜਾ)-ਪੰਜਾਬ ਵਿਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੋਰਟਾਂ, ਸਕੂਲਾਂ ਆਦਿ ਨੂੰ ਬੰਦ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਮਿਲ ਰਹੀਆਂ ਹਨ। ਪਰ ਅਜਿਹੀਆਂ ਈਮੇਲਾਂ ਉਪਰ ਸ਼ਿਕੰਜਾ ਕੱਸਣ ਅਤੇ ਕੋਈ ਵੀ ਕਾਰਵਾਈ ਕਰਨ ਵਿਚ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਫੇਲ੍ਹ ਨਜ਼ਰ ਆ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 05-11-2026
ਬਰਨਾਲਾ, 4 ਨਵੰਬਰ (ਰਾਜ ਪਨੇਸਰ, ਨਰਿੰਦਰ ਅਰੋੜਾ)-ਪੰਜਾਬ ਵਿਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੋਰਟਾਂ, ਸਕੂਲਾਂ ਆਦਿ ਨੂੰ ਬੰਦ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਮਿਲ ਰਹੀਆਂ ਹਨ। ਪਰ ਅਜਿਹੀਆਂ ਈਮੇਲਾਂ ਉਪਰ ਸ਼ਿਕੰਜਾ ਕੱਸਣ ਅਤੇ ਕੋਈ ਵੀ ਕਾਰਵਾਈ ਕਰਨ ਵਿਚ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਫੇਲ੍ਹ ਨਜ਼ਰ ਆ ਰਿਹਾ ਹੈ। ਅੱਜ ਫਿਰ ਜਿਲ੍ਹਾ ਬਰਨਾਲਾ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਨ੍ਹਾਂ ਵਿਚ ਸੈਕਰਡ ਹਾਰਟ ਕਾਨਵੈਂਟ ਸਕੂਲ ਬਰਨਾਲਾ, ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ, ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਅਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਸ਼ਾਮਿਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਈਮੇਲਾਂ ਖਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖ਼ਾਲਸਾ ਵਲੋਂ ਭੇਜੀਆਂ ਗਈਆਂ ਹਨ। ਸਕੂਲਾਂ ਤੋਂ ਇਲਾਵਾ ਈਮੇਲ ਵਿਚ ਜਿਲ੍ਹਾ ਕੋਰਟ ਕੰਪਲੈਕਸਾਂ ਤੋਂ ਇਲਾਵਾ ਰਾਜਨੀਤਕ ਆਗੂਆਂ ਦੇ ਪ੍ਰੋਗਰਾਮ ਅਤੇ ਕਲਾਕਾਰਾਂ ਦੇ ਸ਼ੋਅ ਦੌਰਾਨ ਬੰਬ ਧਮਾਕੇ ਕਰਨ ਦਾ ਵੀ ਜ਼ਿਕਰ ਹੈ। ਈਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਕਾਂ ਵਲੋਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਵਿਦਿਆਰਥੀਆਂ ਨੂੰ ਤੁਰੰਤ ਸਕੂਲ ’ਚੋਂ ਬਾਹਰ ਕੱਢ ਕੇ ਘਰ ਭੇਜਿਆ ਗਿਆ। ਇਨ੍ਹਾਂ ਧਮਕੀ ਭਰੀਆਂ ਮੇਲਾਂ ਨਾਲ ਵਿਦਿਆਰਥੀਆਂ, ਮਾਪਿਆਂ, ਸਕੂਲ ਸਟਾਫ਼ ਅਤੇ ਬਰਨਾਲਾ ਨਿਵਾਸੀਆਂ ਵਿਚ ਪੂਰਾ ਸਹਿਮ ਦਾ ਮਾਹੌਲ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਬਰਨਾਲਾ ਵਿਖੇ ਕੋਰਟ ਕੰਪਲੈਕਸ ਅਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਆਈ ਸੀ। ਗੱਲਬਾਤ ਕਰਦਿਆਂ ਥਾਣਾ ਸਿਟੀ-1 ਬਰਨਾਲਾ ਦੇ ਐਸ.ਐਚ.ਓ. ਇੰਸ: ਲਖਵੀਰ ਸਿੰਘ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਵਲੋਂ ਸਾਨੂੰ ਸੂਚਨਾ ਮਿਲੀ ਕਿ ਕਰੀਬ 9:45 ਵਜੇ ਸਵੇਰੇ ਇਕ ਮੇਲ ਪ੍ਰਾਪਤ ਹੋਈ। ਜਿਸ ਵਿਚ ਬੰਬ ਨਾਲ ਉਡਾਉਣ ਦੀ ਧਮਕੀ ਸੀ। ਅਸੀ ਤੁਰੰਤ ਪੁਲਿਸ ਪਾਰਟੀ, ਬੰਬ ਨਿਰੋਧਕ ਦਸਤਾ ਅਤੇ ਸਾਈਬਰ ਟੀਮ ਸਮੇਤ ਮੌਕੇ ’ਤੇ ਪਹੁੰਚੇ। ਚੈਕਿੰਗ ਕੀਤੀ ਜਾ ਰਹੀ ਹੈ ਅਤੇ ਮੇਲ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਕਿੱਥੋਂ ਮੇਲ ਆਈ ਹੈ। ਟੈਕਨੀਕਲ ਜਾਂਚ ਜਾਰੀ ਹੈ। ਤੱਥ ਸਾਹਮਣੇ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਗਰੀਨ ਦੀਵਾਲੀ ਮਨਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ- ਆਯੂਸ਼ ਗੋਇਲ ਅਗਲੀ ਖ਼ਬਰ ਪਰਾਲੀ ਸਾੜਨ ਦੇ ਮੁੱਦੇ ’ਤੇ ਪਿੰਡ ਚੀਮਾ ਦੀਆਂ 4 ਕਿਸਾਨ ਜਥੇਬੰਦੀਆਂ ਵਲੋਂ ਅਹਿਮ ਮਤਾ ਪਾਸ
Ad Position 24