04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਕਲੱਸਟਰ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ

ਬਰਨਾਲਾ, 4 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)- ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ. ਸਿ.)

Ad Position 21
No active advertisement
ਕਲੱਸਟਰ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਵਿਚ ਹਾਜ਼ਰ ਈਕੋ ਕਲੱਬ ਇੰਚਾਰਜ । ਅਜੀਤ ਤਸਵੀਰ 05-11-2026
ਬਰਨਾਲਾ, 4 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)- ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ.ਸਿ.) ਬਰਨਾਲਾ ਦੇ ਸਹਿਯੋਗ ਨਾਲ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ ਦੇ ’ਮਿਸ਼ਨ ਲਾਈਫ਼’ ਅਧੀਨ ਐਸ.ਡੀ. ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿਖੇ ਇਕ ਰੋਜ਼ਾ ਕਲੱਸਟਰ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਛੇ ਜ਼ਿਲ੍ਹਿਆਂ ਬਰਨਾਲਾ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਕਰੀਬ 170 ਈਕੋ ਕਲੱਬ ਇੰਚਾਰਜਾਂ ਨੇ ਭਾਗ ਲਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਬਰਨਾਲਾ ਸ: ਸੁਨੀਤਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਧਿਆਪਕਾਂ ਨੂੰ ਸਕੂਲਾਂ ਵਿਚ ਵਾਤਾਵਰਨ ਸੰਭਾਲ ਦੀਆਂ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਰਿਸੋਰਸ ਪਰਸਨ ਡਾ: ਰੀਨਾ ਚੱਢਾ (ਜਨਰਲ ਮੈਨੇਜਰ, ਆਈ.ਪੀ.ਸੀ.ਏ. ਅਤੇ ਵਾਤਾਵਰਨ ਮਾਹਿਰ) ਨੇ ਸਕੂਲਾਂ ਵਿਚ ਜ਼ੀਰੋ ਵੇਸਟ (ਕੂੜਾ ਪ੍ਰਬੰਧਨ) ਅਤੇ ਸਰਕੂਲਰ ਇਕਾਨਮੀ ਵਿਸ਼ੇ ’ਤੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਰਿਸੋਰਸ ਪਰਸਨ ਇਸਤਿਆਕ ਅਹਿਮਦ (ਮੈਨੇਜਰ, ਨੇਚਰ ਐਜੂਕੇਸ਼ਨ ਐਂਡ ਟਰੇਨਿੰਗ, ਗਿਵ ਮੀ ਟਰੀਜ਼ ਟਰੱਸਟ) ਨੇ ਕੈਂਪਸ ਵਿਚ ਜੈਵ ਵਿਭਿੰਨਤਾ ਅਤੇ ਆਊਟਡੋਰ ਗ੍ਰੀਨ ਪੈਡਾਗੋਜੀ ’ਤੇ ਚਾਨਣਾ ਪਾਉਂਦਿਆਂ ਕੁਦਰਤ ਨਾਲ ਜੁੜਨ ਦੇ ਅਮਲੀ ਨੁਕਤੇ ਦੱਸੇ। ਇਸ ਮੌਕੇ ਡਾਈਟ ਪ੍ਰਿੰਸੀਪਲ ਡਾ: ਮਨੀਸ਼ ਮੋਹਨ ਸ਼ਰਮਾ, ਪ੍ਰਿੰਸੀਪਲ ਤਪਨ ਸ਼ਾਹੂ, ਵਾਈਸ ਪ੍ਰਿੰਸੀਪਲ ਵਰਿੰਦਰ ਕੌਰ, ਪ੍ਰਿੰਸੀਪਲ ਹਰੀਸ਼ ਬਾਂਸਲ, ਹੈਡ ਮਿਸਟਰ ਸੁਰੇਸ਼ਟਾ ਸ਼ਰਮਾ, ਹਰਪ੍ਰੀਤ ਕੌਰ, ਹੈਡਮਾਸਟਰ ਜਸਵਿੰਦਰ ਸਿੰਘ, ਡੀ.ਆਰ.ਸੀ. ਕਮਲਦੀਪ, ਬੀ.ਆਰ.ਸੀ. ਤਜਿੰਦਰ ਸ਼ਰਮਾ, ਅਮਨਿੰਦਰ ਕੁਠਾਲਾ ਅਤੇ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਹਾਜ਼ਰ ਰਹੇ। ਜ਼ਿਲ੍ਹਾ ਈ.ਈ.ਪੀ. ਕੋਆਰਡੀਨੇਟਰ ਨਵਦੀਪ ਕੁਮਾਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਸੁਖਪਾਲ ਸਿੰਘ, ਵਿਜੇ ਕੁਮਾਰ, ਮਨਪ੍ਰੀਤ ਪਾਲ ਸ਼ਰਮਾ, ਸੁਨੀਲ ਕੁਮਾਰ ਅਤੇ ਚੇਤਵੰਤ ਸਿੰਘ ਵਲੋਂ ਵਰਕਸ਼ਾਪ ਦੇ ਸੁਚਾਰੂ ਪ੍ਰਬੰਧਾਂ ਅਤੇ ਸੰਚਾਲਨ ਵਿਚ ਅਹਿਮ ਭੂਮਿਕਾ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਤਹਿਤ ਡਿਪਟੀ ਕਮਿਸ਼ਨਰ ਵਲੋਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਸਾਰੇ ਅਫ਼ਸਰਾਂ ਨੂੰ ਫ਼ੀਲਡ ਵਿਚ ਤ... ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸ਼ਹਿਣਾ ਵਿਖੇ ਪਹਿਲਾ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24