10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਕੂਲ ਉਸਾਰੀ ਲਈ ਤਿਆਰ ਕੀਤੇ ਗਏ 31 ਵਿੱਘੇ ਬੇਸ਼ਕੀਮਤੀ ਰਕਬੇ ਨੂੰ ਨਾਜਾਇਜ਼ ਕਬਜ਼ਾਕਾਰੀਆਂ ਦੇ ਚੁੰਗਲ ’ਚੋਂ ਆਜ਼ਾਦ ਕਰਾਉਣ ਦੀ ਮੰਗ

ਧਨੌਲਾ, 10 ਨਵੰਬਰ (ਜਤਿੰਦਰ ਸਿੰਘ ਧਨੌਲਾ)-ਸਕੂਲ ਬਣਾਉਣ ਲਈ ਇਲਾਕਾ ਭਰ ਦੇ ਲੋਕਾਂ ਵਲੋਂ ਭਰਤ ਪਾ ਕੇ ਤਿਆਰ ਕੀਤਾ ਗਿਆ ਤਕਰੀਬਨ 31 ਵਿੱਘੇ ਰਕਬਾ ਸੱਤਾਧਾਰੀ ਧਿਰਾਂ ਦੀਆਂ ਲਾਪਰਵਾਹੀਆਂ ਅਤੇ ਨਜ਼ਰ ਅੰਦਾਜ਼ ਕਰ ਦਿੱਤੇ ਜਾਣ ਕਰ ਕੇ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹਦਾ ਜਾ ਰਿਹਾ ਹੈ। ਸੰਤ ਬਾਬਾ ਕਰਮ ਚੰਦ ਨੇ ਲੋਕਾਂ ਦੇ ਸਹਿਯੋਗ ਨਾਲ ਇੱਥੇ ਹਾਥੀ ਡੋਬ ਡੂੰਘਾ ਟੋਭਾ ਭਰਤ ਪਾ ਕੇ ਸਕੂਲ ਤਿਆਰ ਕਰਨ ਲਈ ਭਰਤ ਪਾਈ ਸੀ।

Ad Position 21
No active advertisement
ਅਜੀਤ ਡੈਸਕ 11-11-2026
ਧਨੌਲਾ, 10 ਨਵੰਬਰ (ਜਤਿੰਦਰ ਸਿੰਘ ਧਨੌਲਾ)-ਸਕੂਲ ਬਣਾਉਣ ਲਈ ਇਲਾਕਾ ਭਰ ਦੇ ਲੋਕਾਂ ਵਲੋਂ ਭਰਤ ਪਾ ਕੇ ਤਿਆਰ ਕੀਤਾ ਗਿਆ ਤਕਰੀਬਨ 31 ਵਿੱਘੇ ਰਕਬਾ ਸੱਤਾਧਾਰੀ ਧਿਰਾਂ ਦੀਆਂ ਲਾਪਰਵਾਹੀਆਂ ਅਤੇ ਨਜ਼ਰ ਅੰਦਾਜ਼ ਕਰ ਦਿੱਤੇ ਜਾਣ ਕਰ ਕੇ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹਦਾ ਜਾ ਰਿਹਾ ਹੈ। ਸੰਤ ਬਾਬਾ ਕਰਮ ਚੰਦ ਨੇ ਲੋਕਾਂ ਦੇ ਸਹਿਯੋਗ ਨਾਲ ਇੱਥੇ ਹਾਥੀ ਡੋਬ ਡੂੰਘਾ ਟੋਭਾ ਭਰਤ ਪਾ ਕੇ ਸਕੂਲ ਤਿਆਰ ਕਰਨ ਲਈ ਭਰਤ ਪਾਈ ਸੀ। ਉਹ ਅਜਿਹਾ ਸਮਾਂ ਸੀ ਜਦੋਂ ਇੱਥੇ ਟਰਾਲੀਆਂ ਵਿਚ ਗੁਲਾਬ ਜਾਮਣਾ, ਰਸ ਗੁੱਲੇ ਬਣਾਏ ਗਏ ਤੇ ਵੰਡੇ ਗਏ। ਠਾਠਾਂ ਮਾਰਦੇ ਇਕੱਠ ਲਈ ਟਰਾਲੀਆਂ ਭਰ-ਭਰ ਰਾਸ਼ਨ ਦੀਆਂ ਵਰਤਾਈਆਂ ਗਈਆਂ ਅਤੇ ਅਜਿਹਾ ਸਮਾਂ ਸੀ ਜਦ ਕਿਸੇ ਦੇ ਘਰ ਭੋਜਨ ਬਣਾਉਣ ਦੀ ਜ਼ਰੂਰਤ ਨਹੀਂ ਸੀ ਅਤੇ ਇੱਥੇ ਕਿਸੇ ਵਿਆਹ ਸਮਾਗਮ ਵਾਂਗ ਲੰਗਰ ਚੱਲਦੇ ਰਹੇ। ਪਿੰਡ ਦੀ ਆਪਸੀ ਖਟਾਸ ਕਾਰਨ ਸੰਤ ਕੁੱਝ ਸਮੇਂ ਲਈ ਇੱਥੋਂ ਕੰਮ ਬੰਦ ਕਰ ਕੇ ਚਲੇ ਗਏ। ਉਪਰੰਤ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਦੀ ਯੋਗ ਰਹਿਨਮਈ ਹੇਠ 2005 ਵਿਚ 14 ਲੱਖ ਰੁਪਏ ਖ਼ਰਚ ਕੇ ਇਸ ਰਕਬੇ ਦੁਆਲੇ ਚਾਰ ਦੀਵਾਰੀ ਕੀਤੀ ਗਈ ਸੀ। ਉਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਇਸ ਏਰੀਏ ਵਿਚ ਕਾਲਜ ਵੀ ਮਨਜ਼ੂਰ ਕਰਵਾ ਲਿਆ ਗਿਆ ਸੀ। ਨਗਰ ਕੌਂਸਲ ਦੀ ਆਮਦਨ ਵਿਚ ਵਾਧਾ ਕਰਨ ਅਤੇ ਨਗਰ ਦੀ ਦਿੱਖ ਸ਼ਿੰਗਾਰਨ ਦੇ ਮਨਸ਼ੇ ਨਾਲ ਇੱਥੇ 66 ਦੁਕਾਨਾਂ ਵੀ ਕੱਢੀਆਂ ਗਈਆਂ। ਜਿਨ੍ਹਾਂ ਨੂੰ ਜਿੱਥੇ ਰੁਜ਼ਗਾਰ ਦਾ ਵਸੀਲਾ ਵਧਾਉਣ ਲਈ ਤਿਆਰ ਕੀਤਾ ਗਿਆ ਉੱਥੇ ਕਸਬੇ ਦੀ ਦਿੱਖ ਕਿਸੇ ਰਾਜ ਘਰਾਣੇ ਦੇ ਸ਼ਹਿਰ ਬਰਾਬਰ ਬਣਾਉਣ ਲਈ ਅਨੇਕਾਂ ਯੋਜਨਾਵਾਂ ਅਮਲ ਵਿਚ ਲਿਆਂਦੀਆਂ ਗਈਆਂ। ਪਿੰਡ ਦਾ ਇਕ ਧੜਾ ਇਸੇ ਰਕਬੇ ’ਤੇ ਮਾਲਕੀ ਦਾ ਹੱਕ ਜਿਤਾਉਂਦਾ ਰਿਹਾ ਜਦ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਨੇ ਮਿਹਨਤ ਕਰ ਕੇ ਕੋਰਟ ਪਾਸੋਂ ਇੱਥੇ ਨਗਰ ਕੌਂਸਲ ਦੀ ਮਾਲਕੀ ਦੇ ਹੱਕ ਵਿਚ ਫ਼ੈਸਲਾ ਕਰਵਾਇਆ। ਲੰਬੀ ਜਦੋਂ ਜਹਿਦ ਉਪਰੰਤ ਇਸ ਜਗ੍ਹਾ ਨੂੰ ਕੱਲ੍ਹ ਜਾਂ ਸਕੂਲ ਵਜੋਂ ਵਿਕਸਿਤ ਕਰਨ ਲਈ ਯੋਜਨਾਵਾਂ ਬਣਦੀਆਂ ਰਹੀਆਂ। ਪ੍ਰੰਤੂ ਪਤਾ ਨਹੀਂ ਇਸ ਰਕਬੇ ਨੂੰ ਕਿਹੋ ਜਿਹੀ ਕੁਲਹਿਣੀ ਨਜ਼ਰ ਲੱਗ ਗਈ ਕਿ ਇਸ ਰਕਬੇ ਦੇ ਦੁਆਲੇ ਬੈਠੇ ਲੋਕਾਂ ਨੇ ਪਹਿਲਾਂ ਕੰਡਿਆਂ ਦੀ ਵਾੜ ਕਰ ਕੇ ਫਿਰ ਹੌਲੀ-ਹੌਲੀ ਕੱਚੀਆਂ ਇੱਟਾਂ ਦੀਆਂ ਕੰਧਾਂ ਖੜੀਆਂ ਕਰ ਕੇ ਇਸ ਰਕਬੇ ਨੂੰ ਆਪਣੇ ਕਬਜ਼ੇ ਵਿਚ ਲੈਣਾ ਸ਼ੁਰੂ ਕਰ ਲਿਆ। ਇਹ ਘਟਨਾਕ੍ਰਮ ਅੱਜ ਵੀ ਬਾ ਦਸਤੂਰ ਜਾਰੀ ਹੈ। ਮੰਡੀ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਇਸ ਰਕਬੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਨੂੰ ਨਾਜਾਇਜ਼ ਕਬਜ਼ਿਆਂ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ ਜਾਵੇ ਤੇ ਇਸ ਰਕਬੇ ਵਿਚ ਆਲੀ ਸ਼ਾਨ ਕਾਲਜ ਜਾਂ ਸਕੂਲ ਬਣਾ ਕੇ ਇੱਥੋਂ ਦੇ ਨੌਜਵਾਨਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਕੁੱਝ ਦੁਕਾਨਦਾਰਾਂ ਨੇ ਸਿੱਧੇ ਅਸਿੱਧੇ ਹਰਬੇ ਵਰਤ ਕੇ ਇਸ ਰਕਬੇ ਦੇ ਅੰਦਰਲੇ ਪਾਸੇ ਗੇਟ ਵੀ ਕੱਢ ਰੱਖੇ ਹਨ। ਪ੍ਰੰਤੂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਤੇ ਕੌਂਸਲਰ ਕੁੰਭਕਰਨੀ ਦੀ ਨੀਂਦ ਕਿਉਂ ਚੁੱਪ ਬੈਠੇ ਹਨ। ਇਹ ਸਵਾਲ ਹਰ ਮੰਡੀ ਨਿਵਾਸੀ ਦੇ ਸਿਰ ਚੜ੍ਹ ਬੋਲਦਾ ਦਿਖਾਈ ਦੇ ਰਿਹਾ ਹੈ। ਮੰਡੀ ਨਿਵਾਸੀਆਂ ਦੀ ਮੰਗ ਹੈ ਕਿ ਜਦ ਤੱਕ ਇੱਥੇ ਕੋਈ ਵਿਸ਼ਾਲ ਇਮਾਰਤ ਸਥਾਪਿਤ ਨਹੀਂ ਕੀਤੀ ਜਾਂਦੀ ਤਦ ਤੱਕ ਇਸ ਦੀ ਕੰਪਿਊਟਰਾਈਜ਼ਡ ਮਸ਼ੀਨਾਂ ਦੁਆਰਾ ਨਿਸ਼ਾਨਦੇਹੀ ਕਰਵਾ ਕੇ ਇੱਥੇ ਨਾਜਾਇਜ਼ ਕਬਜ਼ੇ ਕਰਨ ਦਾ ਯਤਨ ਕਰਦੇ ਲੋਕਾਂ ਨੂੰ ਸਲਾਖ਼ਾਂ ਪਿੱਛੇ ਧੱਕਿਆ ਜਾਵੇ, ਤਾਂ ਕਿ ਨੇੜ ਭਵਿੱਖ ਵਿਚ ਕੋਈ ਵੀ ਅਜਿਹਾ ਸਾਹਸ ਕਰਨ ਦੀ ਜ਼ੁਰਤ ਨਾ ਕਰ ਸਕੇ। ਲੋਕਾਂ ਦੀ ਇਹ ਵੀ ਮੰਗ ਹੈ ਕਿ ਡਿਪਟੀ ਕਮਿਸ਼ਨਰ ਖ਼ੁਦ ਮੌਕਾ ਦੇਖ ਕੇ ਢੁਕਵਾਂ ਨਿਰਣਾ ਲੈਣ।
Ad Position 22
No active advertisement
ਪਿਛਲੀ ਖ਼ਬਰ ਵਾਈ.ਐੱਸ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਰਾਜ ਪੱਧਰੀ ਨੈੱਟਬਾਲ ਮੁਕਾਬਲਿਆਂ ਵਿਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਕਰੀਬ 20 ਦਿਨਾਂ ਬਾਅਦ ਹੋਇਆ ਅਜੈ ਅਟਵਾਲ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰ ਅਤੇ ਸਮਾਜ...
Ad Position 24