ਸੰਤ ਬਾਬਾ ਅਤਰ ਸਿੰਘ ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਬਹੁਤਕਨੀਕੀ ਕਾਲਜ ਯੁਵਕ ਮੇਲੇ ਵਿਚ ਮਾਰੀਆਂ ਮੱਲ੍ਹਾਂ
ਧਨੌਲਾ, 12 ਨਵੰਬਰ (ਜਤਿੰਦਰ ਸਿੰਘ ਧਨੌਲਾ)-ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ ਦੇ ਲੜਕੇ ਅਤੇ ਲੜਕੀਆਂ ਨੇ ਪਿਛਲੇ ਦਿਨੀਂ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਅੰਮ੍ਰਿਤਸਰ ਵਿਖੇ ਹੋਏ ਪੰਜਾਬ ਰਾਜ ਬਹੁਤਕਨੀਕੀ ਕਾਲਜ ਯੁਵਕ ਮੇਲੇ ਵਿਚ ਮੱਲ੍ਹਾਂ ਮਾਰੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਦੱਸਿਆ ਕਿ ਕਾਲਜ ਦੀਆਂ ਚਾਰ ਟੀਮਾਂ ਗਿੱਧਾ, ਲੋਕ-ਗੀਤ (ਲੜਕੇ), ਲੋਕ ਗੀਤ (ਲੜਕੀਆਂ) ਅਤੇ ਸੋਲੋ ਡਾਂਸ (ਲੜਕੀਆਂ) ਨੇ ਪੰਜਾਬ ਵਿਚੋਂ ਤੀਜਾ ਸਥਾਨ ਪ੍ਰਾਪਤ ਕਰ ਕੇ ਕਾਲਜ ਦਾ ਨਾਂਅ ਪੰਜਾਬ ਪੱਧਰ ’ਤੇ ਚਮਕਾਇਆ ਹੈ।
ਕ
ਕਾਲਜ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਜੇਤੂ ਸਰਟੀਫਿਕੇਟ ਤੇ ਸਟਾਫ਼ ਨਾਲ ਖ਼ੁਸ਼ੀ ਦੇ ਰੌਂ ਵਿਚ। ਤਸਵੀਰ : ਜਤਿੰਦਰ ਸਿੰਘ ਧਨੌਲਾ
13-11-2026
ਧਨੌਲਾ, 12 ਨਵੰਬਰ (ਜਤਿੰਦਰ ਸਿੰਘ ਧਨੌਲਾ)-ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ ਦੇ ਲੜਕੇ ਅਤੇ ਲੜਕੀਆਂ ਨੇ ਪਿਛਲੇ ਦਿਨੀਂ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਅੰਮ੍ਰਿਤਸਰ ਵਿਖੇ ਹੋਏ ਪੰਜਾਬ ਰਾਜ ਬਹੁਤਕਨੀਕੀ ਕਾਲਜ ਯੁਵਕ ਮੇਲੇ ਵਿਚ ਮੱਲ੍ਹਾਂ ਮਾਰੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਦੱਸਿਆ ਕਿ ਕਾਲਜ ਦੀਆਂ ਚਾਰ ਟੀਮਾਂ ਗਿੱਧਾ, ਲੋਕ-ਗੀਤ (ਲੜਕੇ), ਲੋਕ ਗੀਤ (ਲੜਕੀਆਂ) ਅਤੇ ਸੋਲੋ ਡਾਂਸ (ਲੜਕੀਆਂ) ਨੇ ਪੰਜਾਬ ਵਿਚੋਂ ਤੀਜਾ ਸਥਾਨ ਪ੍ਰਾਪਤ ਕਰ ਕੇ ਕਾਲਜ ਦਾ ਨਾਂਅ ਪੰਜਾਬ ਪੱਧਰ ’ਤੇ ਚਮਕਾਇਆ ਹੈ। ਕਾਲਜ ਦੇ ਇਲੈਕਟ੍ਰੀਕਲ ਵਿਭਾਗ ਦੇ ਮੁਖੀ ਪ੍ਰੋ: ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਕਾਲਜ ਦੀ ਗਿੱਧਾ ਟੀਮ ਦੇ ਤਿਆਰੀ ਸ੍ਰੀਮਤੀ ਅਨੁਰਾਧਾ ਰਾਣੀ ਸੀਨੀਅਰ ਲੈਕਚਰਾਰ, ਰਵਨੀਤ ਕੌਰ, ਲੈਕਚਰਾਰ ਅਤੇ ਕਰਮਜੀਤ ਕੌਰ, ਲੈਬ ਅਟੈਂਡੈਂਟ ਨੇ ਭੁਪਿੰਦਰ ਸਿੰਘ ਕੋਚ ਦੀ ਸਹਾਇਤਾ ਨਾਲ ਬਹੁਤ ਮਿਹਨਤ ਨਾਲ ਕਰਵਾਈ। ਇਸ ਤੋਂ ਇਲਾਵਾ ਲੋਕ ਗੀਤ (ਲੜਕੇ ਅਤੇ ਲੜਕੀਆਂ) ਦੀ ਤਿਆਰੀ ਕ੍ਰਿਸ਼ਨ ਸਿੰਘ, ਪ੍ਰਧਾਨ ਐੱਸ.ਆਰ.ਸੀ. ਅਤੇ ਅਮਨਦੀਪ ਕੌਰ, ਸੀਨੀਅਰ ਲੈਕਚਰਾਰ ਦੀ ਦੇਖ-ਰੇਖ ਵਿਚ ਕਰਾਈ ਗਈ ਅਤੇ ਸੋਲੋ ਡਾਂਸ (ਲੜਕੀਆਂ) ਦੀ ਤਿਆਰੀ ਮਨਪ੍ਰੀਤ ਕੌਰ ਸਹਾਇਕ ਲਾਇਬ੍ਰੇਰੀਅਨ ਵਲੋਂ ਕਰਵਾਈ ਗਈ। ਇਸ ਸਮੇਂ ਜਗਦੀਪ ਸਿੰਘ ਸਿੱਧੂ ਮੁਖੀ ਵਿਭਾਗ ਈ.ਸੀ.ਈ., ਵਿਦੁਰ ਮੋਂਗਾ ਸੀਨੀਅਰ ਲੈਕਚਰਾਰ ਸਿਵਲ ਇੰਜੀ., ਖੁਸ਼ਪ੍ਰੀਤ ਸਿੰਘ ਸੀਨੀਅਰ ਲੈਕਚਰਾਰ ਮਕੈਨੀਕਲ ਇੰਜੀ. ਅਤੇ ਲਵਪ੍ਰੀਤ ਸਿੰਘ ਸੀਨੀਅਰ ਲੈਕਚਰਾਰ ਮਕੈਨੀਕਲ ਇੰਜੀ., ਅੰਕੁਸ਼ ਗੋਇਲ ਸਕੱਤਰ ਐੱਸ.ਆਰ.ਸੀ., ਸੋਨਿਕਾ ਲੈਕਚਰਾਰ ਕੰਪਿਊਟਰ ਇੰਜੀ., ਰਾਜ ਕੁਮਾਰ ਪੀ.ਟੀ.ਆਈ. ਅਤੇ ਰਾਜਿੰਦਰ ਸਿੰਘ ਲੈਬ ਸਹਾਇਕ ਆਦਿ ਹਾਜ਼ਰ ਸਨ।