ਲੋਕ ਭਲਾਈ ਕਲੱਬ ਮੌੜਾਂ ਵਲੋਂ ਅੱਖਾਂ ਦਾ ਆਪ੍ਰੇਸ਼ਨ ਕੈਂਪ 15 ਨੂੰ
ਸ਼ਹਿਣਾ, 13 ਨਵੰਬਰ (ਸੁਰੇਸ਼ ਗੋਗੀ)-ਲੋਕ ਭਲਾਈ ਕਲੱਬ ਮੌੜਾਂ ਵਲੋਂ 15 ਨਵੰਬਰ ਨੂੰ ਜੰਡ ਵਾਲੀ ਧਰਮਸ਼ਾਲਾ ਵਿਖੇ 6ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅਤੇ ਆਪ੍ਰੇਸ਼ਨ ਕੈਂਪ ਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਸੀਰਾ ਮੌੜ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਸੁਰਜੀਤ ਸਿੰਘ ਸੀਤਾ ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਕਰਨਗੇ ਅਤੇ ਮੁੱਖ ਮਹਿਮਾਨ ਵਜੋਂ ਰੈਨੂੰ ਪਰੋਚਾ ਥਾਣਾ ਮੁਖੀ ਸ਼ਹਿਣਾ ਹੋਣਗੇ।
ਅਜੀਤ ਡੈਸਕ
14-11-2026