16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪੱਤਰਕਾਰਤਾ ਦੀ ਭਰੋਸੇਯੋਗਤਾ ਕਾਇਮ ਰੱਖਣ ਦਾ ਦਿੱਤਾ ਸੱਦਾ

ਅਹਿਮਦਗੜ੍ਹ, 16 ਨਵੰਬਰ (ਅ. ਬ.)

Ad Position 21
No active advertisement
ਨੈਸ਼ਨਲ ਪ੍ਰੈੱਸ ਦਿਵਸ ਤੇ ਸਿਟੀ ਪ੍ਰੈੱਸ ਕਲੱਬ ਅਹਿਮਦਗੜ੍ਹ ਵੱਲੋਂ ਚਰਚਾ ਦੌਰਾਨ ਸਰਪ੍ਰਸਤ ਰਾਜੇਸ਼ ਸ਼ਰਮਾ, ਪ੍ਰਧਾਨ ਸੁਖਜੀਤ ਸਿੰਘ ਖੇੜਾ, ਜਨਰਲ ਸਕੱਤਰ ਰਾਕੇਸ਼ ਜੇਸ਼ੀ, ਚੇਅਰਮੈਨ ਵਿਕਾਸ ਟੰਡਨ, ਮੀਡੀਆ ਸਲਾਹਕਾਰ ਮਹਾਂਵੀਰ ਗੋਇਲ। 17-11-2026
ਅਹਿਮਦਗੜ੍ਹ, 16 ਨਵੰਬਰ (ਅ.ਬ.)-ਨੈਸ਼ਨਲ ਪ੍ਰੈੱਸ ਦਿਵਸ ਮੌਕੇ ਸਿਟੀ ਪ੍ਰੈੱਸ ਕਲੱਬ ਅਹਿਮਦਗੜ੍ਹ ਵੱਲੋਂ ਵੀ ਇੱਕ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿਚ ਕਲੱਬ ਦੇ ਸਰਪ੍ਰਸਤ ਰਾਜੇਸ਼ ਸ਼ਰਮਾ ਨੇ ਚਰਚਾ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਪ੍ਰੈੱਸ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਤਾ ਸਿਰਫ਼ ਖ਼ਬਰਾਂ ਪ੍ਰਕਾਸ਼ਿਤ ਕਰਨ ਦਾ ਸਾਧਨ ਨਹੀਂ, ਸਗੋਂ ਸਮਾਜ ਨੂੰ ਸਹੀ ਦਿਸ਼ਾ ਦੇਣ ਅਤੇ ਲੋਕਾਂ ਦੀ ਆਵਾਜ਼ ਨੂੰ ਸਬੰਧਿਤ ਧਿਰਾਂ ਤੱਕ ਪਹੁੰਚਾਉਣ ਦਾ ਇੱਕ ਅਹਿਮ ਮਾਧਿਅਮ ਹੈ।ਸਿਟੀ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਜੀਤ ਸਿੰਘ ਖੇੜਾ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਤੇਜ਼ੀ ਨਾਲ ਵਧਦੇ ਪ੍ਰਭਾਵ ਕਾਰਨ ਬਿਨਾਂ ਲੋੜੀਂਦੀ ਸਿਖਲਾਈ, ਤੱਥਾਂ ਦੀ ਜਾਂਚ ਅਤੇ ਪੱਤਰਕਾਰੀ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਕੁਝ ਲੋਕ ਆਪਣੇ ਆਪ ਨੂੰ ਪੱਤਰਕਾਰ ਵਜੋਂ ਪੇਸ਼ ਕਰਨ ਲੱਗ ਪਏ ਹਨ। ਕਲੱਬ ਦੇ ਜਨਰਲ ਸਕੱਤਰ ਰਾਕੇਸ਼ ਜੋਸ਼ੀ ਅਤੇ ਚੇਅਰਮੈਨ ਵਿਕਾਸ ਟੰਡਨ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਅਖ਼ਬਾਰਾਂ ਦਾ ਸਮਾਜ ਵਿੱਚ ਬਹੁਤ ਵੱਡਾ ਪ੍ਰਭਾਵ ਹੁੰਦਾ ਸੀ ਅਤੇ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਨੂੰ ਲੋਕ ਬੇਹੱਦ ਭਰੋਸੇਯੋਗ ਮੰਨਦੇ ਸਨ। ਉਸ ਸਮੇਂ ਅਖ਼ਬਾਰ ਵਿੱਚ ਲਿਖੀ ਗੱਲ ਨੂੰ ਪੱਥਰ ’ਤੇ ਲਕੀਰ ਸਮਝਿਆ ਜਾਂਦਾ ਸੀ ਪਰ ਅੱਜ ਦੇ ਬਦਲਦੇ ਮੀਡੀਆ ਯੁੱਗ ਵਿੱਚ ਅਖ਼ਬਾਰਾਂ ਅਤੇ ਪੱਤਰਕਾਰਤਾ ਦੀ ਜਵਾਬਦੇਹੀ ਅਤੇ ਭਰੋਸੇਯੋਗਤਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕਲੱਬ ਦੇ ਮੀਡੀਆ ਸਲਾਹਕਾਰ ਮਹਾਂਵੀਰ ਗੋਇਲ ਨੇ ਕਿਹਾ ਕਿ ਪੱਤਰਕਾਰ ਦਾ ਫ਼ਰਜ਼ ਕਿਸੇ ਵਿਅਕਤੀ ਜਾਂ ਸੰਸਥਾ ਦੀ ਖ਼ੁਸ਼ਾਮਦ ਕਰਨਾ ਨਹੀਂ, ਬਲਕਿ ਨਿਰਪੱਖਤਾ ਨਾਲ ਸਚਾਈ ਲੋਕਾਂ ਸਾਹਮਣੇ ਰੱਖਣਾ ਹੈ। ਖ਼ਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਜਾਂਚ, ਦੋਵਾਂ ਧਿਰਾਂ ਦਾ ਪੱਖ ਲੈਣਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਣਾ ਹਰ ਪੱਤਰਕਾਰ ਲਈ ਜ਼ਰੂਰੀ ਹੈ। ਇਸ ਮੌਕੇ ਸਰਪ੍ਰਸਤ ਪਰਮਿੰਦਰ ਸਿੰਘ ਵਾਲੀਆ, ਚੇਅਰਮੈਨ ਰੌਸ਼ਨ ਮਲਹੋਤਰਾ, ਕਨਵੀਨਰ ਮਨਜੀਤ ਸਿੰਘ ਲੇਲ, ਖ਼ਜ਼ਾਨਚੀ ਮਯੰਕ ਤਾਇਲ, ਸੁਖਸਾਗਰ ਸਿੰਘ ਸੋਢੀ, ਰਿੱਕੀ ਸੂਦ, ਰਾਜਪਾਲ ਗਰਗ, ਰੂਪੀ ਰਛੀਨ, ਅਜੀਤ ਸਿੰਘ ਰਾਜੜ, ਗਗਨਦੀਪ ਦਰਪਣ, ਵਿਨੇਸ਼ ਗੁਪਤਾ, ਕਰਨੈਲ ਸਿੰਘ, ਕਿ੍ਸਨ ਘਨਈਆ ਆਦਿ ਵੀ ਚਰਚਾ ’ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਛੱਠ ਪੂਜਾ ਵਿੱਚ ਵਿਧਾਇਕਾ ਭਰਾਜ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਸਰਪੰਚ ਮਾਹਮਦਪੁਰ ਨੇ ਸ਼ਗਨ ਸਕੀਮ ਦੀਆਂ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ
Ad Position 24