20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਆਰੀਆਭੱਟ ਕਾਲਜ ਵਿਖੇ ‘ਕਾਲਜ ਦੀ ਪ੍ਰਧਾਨਗੀ’ ਨੂੰ ਲੈ ਕੇ ਦੋ ਧੜਿਆਂ ਵਿਚ ਮਾਹੌਲ ਟਕਰਾਅ ਵਾਲਾ ਬਣਿਆ

ਸ਼ਹਿਣਾ-ਟੱਲੇਵਾਲ, 20 ਨਵੰਬਰ (ਸੁਰੇਸ਼ ਗੋਗੀ, ਸੋਨੀ ਚੀਮਾ)-ਪਿੰਡ ਚੀਮਾ-ਜੋਧਪੁਰ ਨੇੜੇ ਆਰੀਆਭੱਟ ਕਾਲਜ ਵਿਚ ਅੱਜ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਨੌਜਵਾਨਾਂ ਦੇ ਦੋ ਧੜਿਆਂ ਵਿਚ ਮਾਹੌਲ ਟਕਰਾਅ ਵਾਲਾ ਬਣ ਗਿਆ। ਜਿਸ ਕਾਰਨ ਪੁਲਿਸ ਨੇ ਦਖ਼ਲਅੰਦਾਜ਼ੀ ਕਰਦਿਆਂ ਵੱਡੀ ਗਿਣਤੀ ਵਿਚ ਲਗਭਗ ਤਿੰਨ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ।

Ad Position 21
No active advertisement
ਅਜੀਤ ਡੈਸਕ 21-11-2026
ਸ਼ਹਿਣਾ-ਟੱਲੇਵਾਲ, 20 ਨਵੰਬਰ (ਸੁਰੇਸ਼ ਗੋਗੀ, ਸੋਨੀ ਚੀਮਾ)-ਪਿੰਡ ਚੀਮਾ-ਜੋਧਪੁਰ ਨੇੜੇ ਆਰੀਆਭੱਟ ਕਾਲਜ ਵਿਚ ਅੱਜ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਨੌਜਵਾਨਾਂ ਦੇ ਦੋ ਧੜਿਆਂ ਵਿਚ ਮਾਹੌਲ ਟਕਰਾਅ ਵਾਲਾ ਬਣ ਗਿਆ। ਜਿਸ ਕਾਰਨ ਪੁਲਿਸ ਨੇ ਦਖ਼ਲਅੰਦਾਜ਼ੀ ਕਰਦਿਆਂ ਵੱਡੀ ਗਿਣਤੀ ਵਿਚ ਲਗਭਗ ਤਿੰਨ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ। ਮੌਕੇ ’ਤੇ ਜਾ ਕੇ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਕੁੱਝ ਨੌਜਵਾਨ ਕਾਲਜ ਦੇ ਵਿਦਿਆਰਥੀਆਂ ਦੀ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਪੋਸਟਰ ਲਾ ਗਏ ਸਨ। ਅੱਜ ਦੂਜੇ ਧੜੇ ਵਲੋਂ ਜਦ ਪੋਸਟਰ ਲਾਏ ਜਾ ਰਹੇ ਸਨ, ਤਾਂ ਮਾਹੌਲ ਇਕਦਮ ਗਰਮਾ ਗਿਆ। ਖਿੱਚਾਧੂਹੀ ਦੌਰਾਨ ਦੋਵੇਂ ਪਾਸਿਆਂ ਦਾ ਸੜਕ ਦਾ ਟਰੈਫ਼ਿਕ ਰੁਕ ਗਿਆ। ਪਤਾ ਲੱਗਦਿਆਂ ਹੀ ਡੀ.ਐਸ.ਪੀ ਬਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਜਸਵਿੰਦਰ ਸਿੰਘ ਇੰਸਪੈਕਟਰ ਸੀ.ਆਈ.ਏ., ਥਾਣਾ ਮੁਖੀ ਰੈਨੂੰ ਪਰੋਚਾ ਸ਼ਹਿਣਾ, ਜਗਜੀਤ ਸਿੰਘ ਘੁਮਾਣ ਥਾਣਾ ਮੁਖੀ ਸਦਰ ਬਰਨਾਲਾ, ਲਖਵੀਰ ਸਿੰਘ ਥਾਣਾ ਮੁਖੀ ਸਿਟੀ ਬਰਨਾਲਾ ਆਦਿ ਅਧਿਕਾਰੀ ਫੋਰਸ ਸਮੇਤ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕਰਨ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਭੱਜ ਗਏ। ਇਸ ਕਸ਼ਮਕਸ਼ ਦੌਰਾਨ ਗੱਡੀਆਂ ਦੇ ਵੱਡੀ ਗਿਣਤੀ ਵਿਚ ਸ਼ੀਸ਼ੇ ਆਦਿ ਵੀ ਟੁੱਟ ਗਏ। ਕਾਲਜ ਦੀ ਮੈਨੇਜਮੈਂਟ ਦੇ ਚੇਅਰਮੈਨ ਸ੍ਰੀ ਰਾਕੇਸ਼ ਗੁਪਤਾ ਨੇ ਦੱਸਿਆ ਕਿ ਕਾਲਜ ਵਿਚ ਪੇਪਰ ਚੱਲ ਰਹੇ ਹਨ। ਬੀਤੇ ਕੱਲ੍ਹ 430 ਦੇ ਕਰੀਬ ਆਊੁਟਸਾਈਡਰ ਨੌਜਵਾਨ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕਾਲਜ ਦੇ ਵਿਚ ਪੋਸਟਰ ਲਾਉਣ ਲੱਗੇ ਤਾਂ ਉਨ੍ਹਾਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਕਤ ਨੌਜਵਾਨ ਖਿਸਕ ਗਏ। ਅੱਜ ਇਕ ਹੋਰ ਧੜੇ ਵਲੋਂ ਕਾਲਜ ਦੇ ਵਿਦਿਆਰਥੀਆਂ ਦੀ ਯੂਨੀਅਨ ਦੀ ਪ੍ਰਧਾਨਗੀ ਦਾ ਦਾਅਵਾ ਕਰਦਿਆਂ ਜਦ ਪੋਸਟਰ ਲਾਏ ਜਾ ਰਹੇ ਸਨ ਤਾਂ ਕਾਲਜ ਦੇ ਬਾਹਰ ਹੀ ਮਾਹੌਲ ਗਰਮਾ ਗਿਆ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀ ਬਹੁਤ ਘੱਟ ਇਸ ਮਾਮਲੇ ਵਿਚ ਸ਼ਾਮਿਲ ਹੋ ਸਕੇ, ਪਰ ਲਗਭਗ ਵਿਦਿਆਰਥੀ ਕਾਲਜ ਦੇ ਅੰਦਰ ਹੀ ਪੇਪਰ ਦੇਣ ਉਪਰੰਤ ਵੀ ਬਾਹਰ ਨਹੀਂ ਗਏ, ਜਦਕਿ ਪੇਪਰ ਤੋਂ ਫ਼ਾਰਗ ਹੋਏ ਲੜਕੇ-ਲੜਕੀਆਂ ਨੂੰ ਕਾਲਜ ਦੇ ਸਕਿਉਰਿਟੀ ਵਾਲਿਆਂ ਨੇ ਇਸ ਮਾਮਲੇ ਤੋਂ ਸੇਫ਼ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਕਾਲਜ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਇਸ ਸਬੰਧੀ ਚੌਕਸ ਕੀਤਾ ਹੋਇਆ ਸੀ। ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਨੌਜਵਾਨਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਉਸ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਾਲਜ ਦੀ ਪ੍ਰਧਾਨਗੀ ’ਤੇ ਕਾਬਜ਼ ਹੋਣ ਵਾਲੇ ਦੋਵੇਂ ਧੜਿਆਂ ਦੇ ਪੋਸਟਰ ਤੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਆਗੂਆਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਬੋਲੀ ਨਾ ਹੋਣ ਕਾਰਨ ਮੰਡੀਆਂ ’ਚ ਰੁਲਣ ਲਈ ਮਜਬੂਰ ਪੰਜਾਬ ਦਾ ਅੰਨਦਾਤਾ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਭੇਜੀ ਗਈ ਟੀਮ ਵਲੋਂ ਮੰਡੀ ਦੇ ਸੀਵਰੇਜ ਪ੍ਰਬੰਧਾਂ ਦਾ ਹੇਠਲੀ ਤਹਿ ਤੱਕ ਲਿਆ ਜਾਇਜ਼ਾ
Ad Position 24