ਐਨਲ ਮਸਕ ਅਤੇ ਉਸ ਤੋਂ ਛੋਟਾ ਭਰਾ ਕਿੰਬਲ ਮਸਕ ਅਤੇ ਭੈਣ ਟੌਸਕਾ ਸਭ ਅਜੇ ਛੇ ਤੋਂ ਨੌ ਸਾਲ ਦੀ ਉਮਰ ਦੇ ਹੀ ਸਨ ਕਿ ਜਦੋਂ ਇਨ੍ਹਾਂ ਦੇ ਪਿਤਾ ਏਰੋਲ ਮਸਕ ਅਤੇ ਮਾਂ ਮੇਈ ਮਸਕ ਨੇ ਆਪਸ ਵਿਚ ਤੋੜ-ਵਿਛੋੜਾ ਕਰ ਦਾ ਫੈਸਲਾ ਕਰ ਲਿਆ। ਮਾਂ ਦੇ ਘਰੋਂ ਵਿਦਾ ਹੋਣ ਸਮੇਂ ਛੋਟੇ ਭੈਣ ਭਰਾ ਜ਼ਾਰੋ-ਜ਼ਾਰ ਰੋਂਦੇ ਹੋਏ ਆਪਣੀ ਮਾਂ ਦੀਆਂ ਲੱਤਾਂ ਨੂੰ ਜਾ ਚਿੰਬੜੇ। ਪਰ ਐਨਲ ਮਸਕ ਵੱਡਾ ਸੀ ਅਤੇ ਵੱਡਾ ਹੋਣ ਦੇ ਹੀ ਨਾਤੇ ਉਸਨੇ ਆਪਣੇ ਜ਼ਿੰਮੇਵਾਰੀ ਨੂੰ ਸਮਝਦਿਆਂ ਪਿਤਾ ਜੀ ਨੂੰ ਇਕੱਲੇ ਖੜ੍ਹਿਆਂ ਵੇਖ ਉਹਨਾਂ ਨਾਲ ਰਹਿਣ ਦਾ ਮਨ ਬਣਾ ਲਿਆ। ਬਾਲ ਐਲਨ ਨੇ ਤਾਂ ਆਪਣਾ ਫ਼ਰਜ਼ ਪਹਿਚਾਣਦੇ ਹੋਏ ਆਪਣੀ ਮਾਂ ਅਤੇ ਭੈਣ ਭਰਾ ਵੱਲੋਂ ਮੂੰਹ ਫੇਰ ਆਪਣੇ ਪਿਤਾ ਨੂੰ ਚੁਣਿਆ ਪਰ ਪਿਤਾ ਨੇ ਇਸੇ ਪਲ ਤੋਂ ਹੀ ਆਪਣੇ ਅੜੀਅਲ ਅਤੇ ਗੁਸੈਲੇ ਮਿਜ਼ਾਜ਼ ਕਾਰਨ ਐਲਨ ਮਸਕ ਨੂੰ ਆਪਣੇ ਗਲ ਪਈ ਮੁਸੀਬਤ ਵਜੋਂ ਜਾਣ ਲਿਆ। ਜਿਸ ਕਾਰਨ ਐਲਨ ਮਸਕ ਦਾ ਬਚਪਨ ਲਗਾਤਾਰ ਨਰਕ ਬਣਦਾ ਚਲਾ ਗਿਆ। ਐਲਨ ਹੱਥੋਂ ਨਿੱਕੀ ਜਿੰਨੀ ਗਲਤੀ ਹੋਣ 'ਤੇ ਉਸਦੇ ਪਿਤਾ ਉਸ ਨੂੰ ਘੰਟਿਆਂ ਬੱਧੀ ਖੜ੍ਹੇ ਰੱਖਦੇ ਅਤੇ ਅਨੇਕਾਂ ਪ੍ਰਕਾਰ ਦੀਆਂ ਸਰੀਰਕ ਅਤੇ ਮਾਨਸਿਕ ਸਜ਼ਾਵਾਂ ਦਿੰਦੇ। ਐਨਲ ਕੁਝ ਵੀ ਨਵਾਂ ਕਰਦਾ ਤਾਂ 'ਵੈਰੀ ਗੁੱਡ' ਸੁਣਨ ਦੀ ਉਮੀਦ ਨਾਲ ਸਾਰਾ ਸਾਰਾ ਦਿਨ ਪਿਤਾ ਦੀ ਉਡੀਕ ਕਰਦਾ ਰਹਿੰਦਾ। ਪਿਤਾ ਜੀ ਆਉਂਦੇ ਅਤੇ ਐਨਲ ਦਾ ਕੀਤਾ ਵੇਖੇ ਬਿਨਾਂ ਹੀ ਸਭ ਕੂੜੇਦਾਨ ਦੇ ਹਵਾਲੇ ਕਰ ਦਿੰਦੇ। ਵੱਖ ਵੱਖ ਚੈਨਲਾਂ 'ਤੇ ਅਨੇਕਾਂ ਇੰਟਰਵਿਊਜ਼ ਵਿਚ ਐਨਲ ਮਸਕ ਦੱਸਦਾ ਹੈ ਕਿ ਪਿਤਾ ਜੀ ਨੇ ਆਪਣੇ ਬੋਲਾਂ ਰਾਹੀਂ 'ਨਿਕੰਮਾ' ਸ਼ਬਦ ਤਾਂ ਜਿਵੇਂ ਮੇਰੇ ਮੱਥੇ 'ਤੇ ਹੀ ਖੁਣਵਾ ਛੱਡਿਆ ਸੀ।
ਅੱਜ ਦੇ ਦੌਰ ਦੇ ਸਭ ਤੋਂ ਪ੍ਰਭਾਵਸ਼ਾਲੀ, ਵਿਵਾਦਗ੍ਰਸਤ ਅਤੇ ਦੂਰ ਅੰਦੇਸ਼ੀ ਵਿਅਕਤੀ ਐਲਨ ਮਸਕ ਅੱਜ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਹੀ ਨਹੀਂ ਬਲਕਿ ਵਿਸ਼ਵ ਦੇ ਪਹਿਲੇ ਖਰਬਪਤੀ ਹੋਣ ਦਾ ਮਾਣ ਵੀ ਹਾਸਲ ਕਰ ਚੁੱਕੇ ਹਨ। 28 ਜੂਨ 1971 ਵਿਚ ਦੱਖਣੀ ਅਫ਼ਰੀਕਾ ਦੇ ਪ੍ਰਿਟੋਰੀਆ ਵਿਚ ਇਕ ਇੰਜੀਨੀਅਰ-ਕਮ-ਪਾਇਲਟ ਪਿਤਾ ਅਤੇ ਸੰਤੁਲਤ ਆਹਾਰ ਮਾਹਰ (ਡਾਇਟੀਸ਼ੀਅਨ) ਮਾਤਾ ਦੇ ਘਰ ਜਨਮੇ ਐਲਨ ਮਸਕ ਇਸ ਜੂਨ 54 ਸਾਲ ਦੇ ਹੋਣ ਜਾ ਰਹੇ ਹਨ। ਬੀਤੀ 13 ਜੂਨ 2026 ਨੂੰ ਉਸਦੀ ਕੰਪਨੀ SpaceX ਦੇ ਸ਼ਿਅਰਾ ਦੀ ਕੀਮਤਾਂ ਵਿਚ ਅਜਿਹਾ ਉਛਾਲ ਆਇਆ ਕਿ ਐਲਨ ਮਸਕ ਦੇ ਸਿਰ ਦੁਨੀਆ ਦੇ ਪਹਿਲੇ ਖ਼ਰਬਪਤੀ ਹੋਣ ਦਾ ਤਾਜ ਸਜ ਗਿਆ। ਐਲਾਨ ਹੋਣ ਸਮੇਂ ਐਲਨ ਮਸਕ ਦੀ ਕੁੱਲ ਜਾਇਦਾਦ 1.1 ਟ੍ਰਿਲੀਅਨ ਡਾਲਰ ਜਾਂ 95 ਲੱਖ ਕਰੋੜ ਰੁਪਏ ਹੋ ਗਈ ਹੈ।ਹੁਣ ਤੱਕ ਦੁਨੀਆ ਭਰ ਦੇ ਸਿਰਕੱਢ ਚਾਰ ਪੂੰਜੀਪਤੀਆਂ ਜੇਫ਼ ਬੇਜੋਸ (*eff 2e੍ਰos ਕੁੱਲ ਸੰਪੰਤੀ 227 2}&&}on£) ਬਰਨਾਰਡ ਅਰਨਾਲਟ (2ernard 1rnau&t ਕੁੱਲ ਸੰਪੰਤੀ 223 2}&&}on£), ਮਾਰਕ ਜ਼ੁਕਬਰਗ ($ark Zuckerber{ ਕੁੱਲ ਸੰਪੰਤੀ 198 2}&&}on £), ਲੈਰੀ ਏਲੀਸਨ (*arr਼ 5&&}son ਕੁੱਲ ਸੰਪੰਤੀ 176 2}&&}on £) ਦੀ ਕੁੱਲ ਸੰਪੱਤੀ (824 2}&&}on £) ਜੇਕਰ ਇਕ ਜਗਾਹ 'ਤੇ ਇਕੱਠੀ ਵੀ ਕਰ ਲਈ ਜਾਵੇ ਤਾਂ ਵੀ ਇਹ ਆਰਥਿਕ ਮਜ਼ਬੂਤੀ ਪੱਖੋਂ ਐਲਨ ਮਸਕ ਦੇ ਬਰਾਬਰ ਵੀ ਨਹੀਂ ਖਲੋ ਸਕਣਗੇ। ਜੇਕਰ ਐਲਨ ਮਸਕ ਅੱਜ ਤੋਂ ਪ੍ਰਤੀ ਘੰਟਾ ਦਸ ਲੱਖ ਡਾਲਰ (95 ਕਰੋੜ ਰੁ. ਤੋਂ ਵੱਧ) ਖ਼ਰਚ ਕਰਨੇ ਸ਼ੁਰੂ ਕਰੇ ਤਾਂ ਉਸਨੂੰ ਸਿਰਫ ਇਕ ਖਰਬ ਡਾਲਰ ਖ਼ਰਚ ਕਰਨ ਨੂੰ 114 ਸਾਲ ਲੱਗ ਜਾਣਗੇ।
ਐਨਲ ਮਸਕ ਦਾ ਬਚਪਨ ਬਹੁਤ ਗੁੰਝਲਦਾਰ, ਇਕੱਲਤਾ ਭਰਪੂਰ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਵਾਲਾ ਰਿਹਾ ਹੈ। ਘਰ ਤਾਂ ਘਰ ਸਕੂਲ ਵਿਚ ਵੀ ਐਲਨ ਮਸਕ ਨਾਲ ਵੀ ਅਜਿਹਾ ਹੀ ਵਾਪਰਦਾ। ਉਸਦੇ ਸ਼ਾਂਤ ਸੁਭਾਅ, ਹਰ ਵਕਤ ਪੜ੍ਹਦੇ ਰਹਿਣ ਅਤੇ ਆਪਣੇ ਹੀ ਖਿਆਲਾਂ ਵਿਚ ਗੁਆਚੇ ਰਹਿਣ ਨੇ ਨਾਲ ਪੜ੍ਹਦੇ ਬੱਚਿਆਂ ਨੂੰ ਐਲਨ ਦੀ ਬੁਲਿੰਗ ਕਰਨ ਤੀਕ ਲੈ ਆਂਦਾ। ਇਹ ਬੁਲਿੰਗ ਵੀ ਐਡੀ ਖਤਰਨਾਕ ਰਹੀ ਕਿ ਸਕੂਲ ਦੇ ਬੱਚਿਆਂ ਨੇ ਐਲਨ ਮਸਕ ਨੂੰ ਪੌੜੀਆਂ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਲਿਆ ਅਤੇ ਫਿਰ ਉਸਨੂੰ ਉਦੋਂ ਤੀਕ ਕੁੱਟਦੇ ਰਹੇ ਜਦੋਂ ਤੱਕ ਉਹ ਬੇਹੋਸ਼ ਨਾ ਹੋ ਗਿਆ। ਇਸ ਘਟਨਾ ਦੌਰਾਨ ਐਲਨ ਮਸਕ ਦੇ ਨੱਕ ਅੰਦਰ ਗਹਿਰੀ ਚੋਟ ਆ ਗਈ ਜਿਸ ਲਈ ਉਸਨੂੰ ਵੱਡੇ ਹੋ ਕੇ ਆਪ੍ਰੇਸ਼ਨ ਕਰਾਉਣਾ ਪਿਆ। ਘਰ ਵਿਚ ਇਕੱਲਾ ਰਹਿਣ ਕਾਰਨ ਐਲਨ ਅਜਿਹੀ ਇਕੱਲਤਾ ਦਾ ਸ਼ਿਕਾਰ ਹੋ ਗਿਆ ਕਿ ਸਕੂਲ ਵਿਚ ਵੀ ਉਸਦਾ ਕੋਈ ਦੋਸਤ ਨਾ ਬਣਿਆ। ਆਪਣੀ ਇਕੱਲਤਾ ਭਰਨ ਵਾਸਤੇ ਉਸਨੇ ਕਿਤਾਬਾਂ, ਕੰਪਿਊਟਰ-ਕੋਡਿੰਗ ਅਤੇ ਵਿਗਿਆਨਕ ਨਾਵਲਾਂ ਨੂੰ ਸਹਾਰਾ ਬਣਾ ਲਿਆ। ਉਹ ਦਸ-ਦਸ ਘੰਟੇ ਲਗਾਤਾਰ ਪੜ੍ਹਦਾ ਰਹਿੰਦਾ। ਜਦੋਂ ਉਸ ਕੋਲ ਕਰਨ ਲਈ ਕੋਈ ਹੋਰ ਕੰਮ ਨਾ ਹੁੰਦਾ ਤਾਂ ਉਹ ਸੰਕਲਪ ਲੈਂਦਾ ਅਤੇ ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਛੱਡਦਾ। ਸਕੂਲ ਸਮੇਂ ਹੀ ਐਲਨ ਮਸਕ ਪੂਰੇ ਦਾ ਪੂਰਾ ਐਨਸਾਇਕਲੋਪੀਡੀਆ ਪੜ੍ਹ ਲੈਂਦਾ ਸੀ। "he 8}tchh}ker@s 7u}de to the 7a&ax਼ ਵਰਗੀਆਂ ਅਨੇਕਾਂ ਕਿਤਾਬਾਂ ਨੇ ਐਲਨ ਮਸਕ ਨੂੰ ਉਸਦੇ ਮਾਨਸਿਕ ਦੁੱਖ ਵਿਚੋਂ ਕਢਦਿਆਂ ਵੱਡੇ ਸੁਪਨੇ ਸਿਰਜਣ ਦੀ ਹਿੰਮਤ ਬਖਸ਼ੀ। ਬਾਰਾਂ ਸਾਲ ਦੀ ਉਮਰ ਵਿਚ ਐਲਨ ਦੀ ਮਿਹਨਤ ਰੰਗ ਲਿਆਈ। ਉਸਨੇ ਕੰਪਿਊਟਰ ਕੋਡਿੰਗ ਦੀ ਉਹ ਸਿੱਖਿਆ ਤਿੰਨ ਦਿਨਾਂ ਵਿਚ ਲੈ ਲਈ ਜੋ ਆਮ ਇਨਸਾਨ ਛੇ ਮਹੀਨੇ ਲਗਾਤਾਰ ਮਿਹਨਤ ਕਰਕੇ ਸਿੱਖਦਾ ਹੈ। ਐਲਨ ਇਸ ਕੋਡਿੰਗ 'ਤੇ ਅਧਾਰਿਤ 2&astar ਨਾਮ ਦੀ ਵੀਡਿਓ-ਗੇਮ ਬਣਾਉਣ ਵਿਚ ਕਾਮਯਾਬ ਹੋ ਗਿਆ ਅਤੇ ਉਸਨੇ ਇਹ ਗੇਮ 500 ਡਾਲਰ ਵਿਚ ਵੇਚ ਵੀ ਵਿਖਾਈ।
ਸਤਾਰਾਂ ਸਾਲ ਦਾ ਹੋਣ 'ਤੇ ਐਲਨ ਆਪਣੇ ਦੇਸ਼ ਦੱਖਣੀ ਅਫਰੀਕਾ ਦੀ 'ਲਾਜ਼ਮੀ ਫੌਜੀ ਸੇਵਾ' ਤੋਂ ਬਚਦਾ ਬਚਾਉਂਦਾ ਆਪਣੇ ਸਾਮਾਨ ਦੇ ਨਾਲ ਨਾਲ ਅਮਰੀਕਾ ਜਾਣ ਦੇ ਸੁਪਨੇ ਵੀ ਪੈਕ ਕਰਦਾ ਹੋਇਆ ਕੈਨੇਡਾ ਆਪਣੀ ਮਾਂ ਕੋਲ ਜਾ ਪਹੁੰਚਿਆ। ਇੱਥੇ ਮਾਂ ਆਰਥਿਕ ਤੌਰ 'ਤੇ ਐਨਾ ਜ਼ਿਆਦਾ ਟੁੱਟ ਚੁੱਕੀ ਸੀ ਕਿ ਉਸ ਕੋਲ ਦਾਲ-ਰੋਟੀ ਦਾ ਪ੍ਰਬੰਧ ਕਰਨ ਲਈ ਵੀ ਪੈਸਾ ਨਹੀਂ ਸੀ। ਐਲਨ ਮਸਕ ਨੂੰ ਆਪਣੀ ਪੜ੍ਹਾਈ ਦਾ ਖਰਚਾ ਆਪ ਚੁੱਕਣ ਲਈ ਮਿੱਲ ਦੇ ਬਾਇਲਰ ਸਾਫ਼ ਕਰਨ ਅਤੇ ਲੱਕੜਹਾਰੇ ਵਜੋਂ ਵੀ ਕੰਮ ਕਰਨਾ ਪਿਆ। ਆਪਣੀ ਪੜ੍ਹਾਈ ਹਰ ਹਾਲਤ ਵਿਚ ਜਾਰੀ ਰੱਖਦਿਆਂ ਐਲਨ ਮਸਕ ਨੇ ਕੈਨੇਡਾ ਵਿਖੇ ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ ਵਿਖੇ ਦਾਖ਼ਲਾ ਲੈ ਲਿਆ ਅਤੇ ਭੌਤਿਕ ਵਿਗਿਆਨ, ਅਰਥ ਸ਼ਾਸਤਰ ਵਿਚ ਬੈਚਲਰ ਡਿਗਰੀ ਹਾਸਲ ਕੀਤੀ। ਉਸਦਾ ਇਰਾਦਾ ਇੱਥੇ ਭੌਤਿਕ ਵਿਗਿਆਨ ਵਿਚ ਪੀ ਐੱਚ ਡੀ ਕਰਨ ਦਾ ਵੀ ਸੀ ਪਰ ਦਾਖ਼ਲੇ ਦੇ ਦੋ ਦਿਨ ਉਪਰੰਤ ਹੀ ਉਹ ਪੜ੍ਹਾਈ ਵਿਚਕਾਰ ਹੀ ਛੱਡ ਕਾਰੋਬਾਰ ਕਰਨ ਵੱਲ ਨੂੰ ਹੋ ਤੁਰਿਆ।
ਐਲਨ ਮਸਕ ਦੇ ਬਚਪਨ ਦੀਆਂ ਪੀੜਾਂ ਅਤੇ ਇਕੱਲਤਾ ਨੇ ਉਸ ਅੰਦਰ ਇਕ ਅਜਿਹੀ ਜ਼ਿਦ ਪੈਦਾ ਕਰ ਦਿੱਤੀ ਕਿ ਉਹ 'ਮੁਸੀਬਤਾਂ ਤੋਂ ਨਾ ਡਰਨ ਵਾਲਾ' ਇਕ ਮਜ਼ਬੂਤ ਵਿਅਕਤੀ ਬਣ ਗਿਆ। ਬਚਪਨ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਤੋਂ ਐਲਨ ਨੇ ਅਜਿਹੇ ਸਬਕ ਸਿੱਖੇ ਕਿ ਅੱਜ ਵੀ ਜਦ ਕਦੇ ਉਸ ਦੀ ਕੋਈ ਕੰਪਨੀ ਕਿਸੇ ਮੁਸ਼ਕਲ ਵਿਚ ਹੁੰਦੀ ਹੈ ਤਾਂ ਐਲਨ ਮਸਕ ਕਦੇ ਡੋਲਦਾ ਨਹੀਂ, ਕਦੇ ਹਾਰ ਨਹੀਂ ਮੰਨਦਾ।
ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਐਲਨ ਮਸਕ ਨੇ 1995 ਵਿਚ ਅਪਣੇ ਭਰਾ ਕਿੰਬਲ ਮਸਕ ਨਾਲ ਮਿਲ ਕੇ Z}p੨ ਨਾਂਅ ਦੀ ਕੰਪਨੀ ਸ਼ੁਰੂ ਕੀਤੀ। Z}p੨ ਇਕ ਆਨ-ਲਾਈਨ ਸਿਟੀ ਗਾਇਡ ਸਾਫਟਵੇਅਰ ਰੋਜ਼ਾਨਾਂ ਛਪਦੀਆਂ ਅਖਬਾਰਾਂ ਲਈ ਸੀ। 1999 ਵਿਚ 3ompaq ਨਾਮੀ ਕੰਪਨੀ ਨੇ ਮਸਕ ਭਰਾਵਾਂ ਤੋਂ Z}p2 ਕੰਪਨੀ 307 ਮਿਲੀਅਨ ਡਾਲਰ ਵਿਚ ਖ੍ਰੀਦ ਲਈ। ਇਸ ਵਿਚੋਂ ਐਲਨ ਮਸਕ ਦੇ ਹਿੱਸੇ 22 ਮਿਲੀਅਨ ਡਾਲਰ ਆਏ।
ਇਸ ਰਕਮ ਨਾਲ ਐਲਨ ਨੇ ਇਸੇ ਵਰ੍ਹੇ ਹੀ X.com ਨਾਮ ਦੀ ਇਕ ਆਨ ਲਾਈਨ ਵਿੱਤੀ ਸੇਵਾ/ਬੈਂਕਿੰਗ ਕੰਪਨੀ ਸ਼ੁਰੂ ਕੀਤੀ। ਛੇਤੀ ਹੀ X.com ਦਾ ਕੰਪਨੀ 3onf}n}t਼ ਵਿਚ ਰਲੇਵਾਂ ਕਰਦੇ ਹੋਏ ਇਸ ਦਾ ਨਾਮ Pa਼Pa& ਐਲਾਨ ਦਿੱਤਾ ਗਿਆ।
2002 ਵਿਚ e2a਼ ਨੇ Pa਼Pa& ਨੂੰ 1.5 ਬਿਲੀਅਨ ਡਾਲਰ ਵਿਚ ਖ੍ਰੀਦ ਲਿਆ ਅਤੇ ਇਸ ਵਿਚੋਂ ਐਲਨ ਮਸਕ ਨੂੰ 165 ਮਿਲੀਅਨ ਡਾਲਰ ਪ੍ਰਾਪਤ ਹੋਏ। ਇਸ ਸੌਦੇ ਤੋਂ ਪ੍ਰਾਪਤ ਹੋਈ ਰਕਮ ਵਿਚੋਂ ਐਲਨ ਮਸਕ ਨੇ ਇਕ ਵੀ ਪੈਸਾ ਆਪਣੇ ਐਸ਼-ਓ-ਆਰਾਮ 'ਤੇ ਜ਼ਾਇਆ ਨਹੀਂ ਜਾਣ ਦਿੱਤਾ ਅਤੇ ਸਾਰੀ ਦੀ ਸਾਰੀ ਰਕਮ ਅਜਿਹੇ ਦੋ ਪ੍ਰੋਜੈਕਟਾਂ 'ਤੇ ਲਾ ਦਿੱਤੀ ਜੋ ਉਸ ਸਮੇਂ ਸਭ ਨੂੰ ਅਸੰਭਵ ਲਗਦੇ ਸਨ।
ਐਲਨ ਮਸਕ ਨੇ ਦੁਨੀਆ ਦਾ ਧਿਆਨ ਪੁਲਾੜ ਵਿਗਿਆਨ ਵੱਲ ਖਿੱਚਣ ਦਾ ਮਨ ਬਣਾਇਆ ਅਤੇ ਉਸਨੇ ਨਾਸਾ (©1S1) ਦੀ ਵੈਬ ਸਾਈਟ ਦੀ ਬਰੀਕੀ ਨਾਲ ਘੋਖ਼ ਪੜਤਾਲ ਕੀਤੀ। ਉਸਨੇ ਵੇਖਿਆ ਕਿ ਨਾਸਾ ਕੋਲ ਇਨਸਾਨ ਨੂੰ ਮੰਗਲ ਗ੍ਰਹਿ 'ਤੇ ਵਸਾਉਣ ਲਈ ਕੋਈ ਠੋਸ ਪਲਾਨ ਨਹੀਂ ਹੈ ਅਤੇ ਇਸ ਸਰਕਾਰੀ ਸੰਸਥਾ ਕੋਲ ਬਜ਼ਟ ਅਤੇ ਰੁਚੀ ਦੋਵਾਂ ਦੀ ਘਾਟ ਹੈ। ਐਲਨ ਮਸਕ ਨੇ ਇਕ ਛੋਟਾ ਗ੍ਰੀਨ ਹਾਊਸ ਮੰਗਲ ਗ੍ਰਹਿ 'ਤੇ ਭੇਜਣ ਦੇ ਇਰਾਦੇ ਨਾਲ $ars ®as}s ਪ੍ਰੋਜੈਕਟ ਤਿਆਰ ਕੀਤਾ। ਉਸਨੂੰ ਇਕ ਸਸਤੇ ਰਾਕਟ ਦੀ ਲੋੜ ਸੀ। ਅਮਰੀਕਾ ਦੇ ਰਾਕਟ ਪਹਿਲਾਂ ਹੀ ਬਹੁਤ ਮਹਿੰਗੇ ਹੋਣ ਕਾਰਨ ਐਲਨ ਤਿੰਨ ਵਾਰ ਰੂਸ ਗਿਆ ਤਾਂ ਕਿ ਉਹ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਇਲ (932$) ਰਾਕਟ ਉੱਥੋਂ ਖ੍ਰੀਦ ਸਕੇ ਪਰ ਉਹਨਾਂ ਐਲਨ ਮਸਕ ਦੇ ਇਰਾਦੇ ਨੂੰ ਮੂਰਖਮੱਤ ਕਰਾਰ ਦਿੰਦੇ ਹੋਏ ਇਸਦੀ ਕੀਮਤ ਅੱਠ ਮਿਲੀਅਨ ਡਾਲਰ ਮੰਗ ਲਈ ਅਤੇ ਐਲਨ ਖਾਲੀ ਹੱਥ ਵਾਪਿਸ ਆ ਗਿਆ।
ਰੂਸ ਤੋਂ ਵਾਪਸੀ ਕਰਦੇ ਸਮੇਂ ਹਵਾਈ ਸਫ਼ਰ ਦੌਰਾਨ ਹੀ ਐਲਨ ਮਸਕ ਦੇ ਪ੍ਰੋਜੈਕਟ SpaceX ਦਾ ਜਨਮ ਹੋਇਆ। ਐਲਨ ਨੇ ਆਪਣੇ ਲੈਪਟਾਪ 'ਤੇ ਰਾਕਟ ਬਣਾਉਣ ਲਈ ਸਮਾਨ ਅਤੇ ਖ਼ਰਚੇ ਦੀ ਗਿਣਤੀ-ਮਿਣਤੀ ਮਾਰੀ ਤਾਂ ਉਸਨੇ ਪਾਇਆ ਕਿ ਇਕ ਰਾਕਟ ਬਣਾਉਣ 'ਤੇ ਰਾਕਟ ਦੀ ਚੱਲ ਰਹੀ ਕੀਮਤ ਦਾ ਸਿਰਫ਼ 2% ਹੀ ਖਰਚਾ ਆਉਂਦਾ ਹੈ। ਇੱਥੇ ਐਲਨ ਮਸਕ ਨੇ ਇਰਾਦਾ ਬਣਾ ਲਿਆ ਕਿ ਉਹ ਦੂਜਿਆਂ ਦੇ ਹਾੜੇ ਕੱਢਣ ਦੀ ਬਜਾਏ ਆਪਣੀ ਰਾਕਟ ਕੰਪਨੀ SpaceX ਖੋਲ੍ਹੇਗਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੈਂਟਲ ਹੈਲਥ ਕੌਂਸਲਰ, ਕੈਲੀਬਰ ਆਰਟ ਸਟੂਡੀਓ, ਬੰਗਾ।
ਮੋਬਾਈਲ : 98154-61875