24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਫਾਤਿਮਾ ਸਨਾ ਸ਼ੇਖ਼ ਦੱ ਸੋ ਮੇਰਾ ਧਰਮ ਕਿਹੜਾ?

ਫਾਤਿਮਾ ਸਨਾ ਸ਼ੇਖ਼ ਦੱ ਸੋ ਮੇਰਾ ਧਰਮ ਕਿਹੜਾ?

Ad Position 21
No active advertisement
ਅਜੀਤ ਡੈਸਕ 25-11-2026

ਮੁੰਬਈ ਵਿਚ ਪੀਜ਼ਾ ਵੰਡਦੀ ਫਾਤਿਮਾ ਸਨਾ ਸ਼ੇਖ਼ ਨੂੰ  ਚਰਚਾ ਵੀ ਮਿਲੀ, ਲੋਕਾਂ 'ਚ ਉਸ ਪ੍ਰਤੀ ਸਤਿਕਾਰ ਵੀ ਵਧਿਆ ਤੇ ਜਿਹੜੀ ਫਾਤਿਮਾ ਬਹੁਤ ਦੇਰ ਤੋਂ ਖ਼ਬਰ ਦਾ ਕੇਂਦਰ ਨਹੀਂ ਸੀ, ਉਹ ਪੀਜ਼ਾ ਵੰਡਣ ਨਾਲ ਖ਼ੁਦ ਖ਼ਬਰਾਂ ਬਣ ਗਈ | ਫਾਤਿਮਾ ਨੇ ਇਕ ਗ਼ਰੀਬ ਪਿਓ ਤੇ ਉਸ ਦੀ ਧੀ ਨੂੰ  ਪੀਜ਼ਾ ਲੈ ਕੇ ਦਿੱਤਾ ਤੇ ਉਨ੍ਹਾਂ ਦਾ ਪਤਾ ਵੀ ਨੋਟ ਕੀਤਾ ਤੇ ਉਨ੍ਹਾਂ ਨੂੰ  ਕਿਹਾ ਕਿ ਜਦ ਵੀ ਕਿਸੇ ਵੀ ਸ਼ੈਅ ਦੀ ਲੋੜ ਹੋਵੇ, ਉਹ ਉਸ ਨੂੰ  ਮਿਲ ਸਕਦੇ ਹਨ |

ਲੋਕਾਂ ਨੇ ਫਾਤਿਮਾ ਦੀ ਇਸ ਨੇਕ ਕੰਮ ਤੇ ਹਮਦਰਦੀ ਲਈ ਕਾਫੀ ਸ਼ਲਾਘਾ ਕੀਤੀ ਹੈ | ਫਾਤਿਮਾ ਨੇ ਆਪ ਕੁਝ ਪ੍ਰੈੱਸ ਵਾਲਿਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇਕ ਰੋਗ ਤੋਂ ਬਹੁਤ ਪ੍ਰੇਸ਼ਾਨ ਹੋ ਗਈ ਸੀ ਤੇ ਜਦ 'ਮਿਰਗੀ' ਦੇ ਦੌਰੇ ਉਸ ਨੂੰ  ਪੈਣੇ ਸ਼ੁਰੂ ਹੋਏ ਤਦ ਤਾਂ ਇਕ ਵਾਰ ਘਾਬਰ ਗਈ ਸੀ | ਇਹ ਲੋਕਾਂ ਦੀਆਂ ਦੁਆਵਾਂ ਹੀ ਹਨ ਕਿ ਅੱਜ ਉਹ ਤੰਦਰੁਸਤ ਹੈ ਤੇ ਇਹ ਬਿਮਾਰੀਆਂ ਹੁਣ ਉਸ 'ਚ ਨਾਂਮਾਤਰ ਦੇ ਬਰਾਬਰ ਹੀ ਰਹਿ ਗਈਆਂ ਹਨ | ਜੀਓ ਹਾਟਸਟਾਰ ਤੇ ਫਾਤਿਮਾ ਦੀ ਫ਼ਿਲਮ 'ਹੁੰਕਾਰ' ਨੂੰ  ਉਸ ਦੁਆਰਾ ਚੰਗੇ ਅਭਿਨੈ ਲਈ ਜਾਣਿਆ ਜਾ ਰਿਹਾ ਹੈ | ਹੈਦਰਾਬਾਦ ਦੀ ਜੰਮਪਲ ਫਾਤਿਮਾ ਆਖਦੀ ਹੈ ਕਿ ਉਹ ਧਰਮ ਦੇ ਨਾਂਅ 'ਤੇ ਝਗੜੇ ਕਰਨ ਵਾਲਿਆਂ ਨੂੰ  ਇਹੀ ਆਖੇਗੀ ਕਿ ਉਸ ਦਾ ਬ੍ਰਾਹਮਣ ਪਿਤਾ ਮੁਸਲਿਮ ਤਬੱਸੁਮ ਨਾਲ ਵਿਆਹ ਕਰਵਾ ਲੈਂਦਾ ਹੈ ਤਾਂ ਦੱਸੋ ਫਾਤਿਮਾ ਦਾ ਕਿਹੜਾ ਧਰਮ ਹੈ? ਫੈਟੀ ਉਸ ਦਾ ਘਰ ਦਾ ਨਿੱਕਾ ਨਾਂਅ ਹੈ ਤੇ ਫੈਟੀ ਨੂੰ  ਦੁੱਖ ਤਦ ਲਗਦਾ ਹੈ ਜਦ 'ਹਿੰਸਾ' ਨੂੰ  ਵੀ ਧਰਮ ਦੇ ਨਾਂਅ 'ਤੇ ਜੋੜਿਆ ਜਾਂਦਾ ਹੈ | 'ਦੰਗਲ' ਵਾਲੀ ਸਨਾ ਸ਼ੇਖ਼ ਇਕ ਸਮੇਂ ਐਨੀ ਵਿਹਲੀ ਹੋ ਗਈ ਸੀ ਕਿ ਉਹ ਫ਼ਿਲਮ ਜਗਤ ਛੱਡ ਕੇ ਹੈਦਰਾਬਾਦ ਜਾ ਕੇ ਪ੍ਰਾਈਵੇਟ ਨੌਕਰੀ ਕਰਨ ਨੂੰ  ਤਿਆਰ ਹੋ ਗਈ ਸੀ | ਰਹੀ ਗੱਲ ਇਸ ਇੰਡਸਟਰੀ ਦੀ ਤਾਂ ਉਸ ਨੇ ਕਿਹਾ ਕਿ ਉਸ ਨੂੰ  'ਕਾਮੁਕ ਗੱਲਾਂ' ਲਈ ਤਿਆਰ ਰਹੋ ਜਾਂ ਫਿਰ ਸੋਸ਼ਣ ਹੋਣਾ ਹੈ, ਇਤਰਾਜ਼ ਨਾ ਕਰਨਾ, ਕੰਮ ਮਿਲੇਗਾ, ਸਭ ਗੱਲਾਂ ਦਾ ਸਹਮਣਾ ਕਰਨਾ ਪਿਆ ਹੈ ਤੇ ਤਿੰਨ ਸਾਲ ਦੀ ਬਾਲੜੀ ਉਮਰ 'ਚ ਸਰੀਰਕ ਸੋਸ਼ਣ ਨੇ ਉਸ ਅੰਦਰ 'ਡਰ' ਪੈਦਾ ਕੀਤਾ ਹੋਇਆ ਹੈ | ਉਸ ਨੇ ਇਸ ਲਈ ਇਕ ਗੱਲ ਦਾ ਫ਼ੈਸਲਾ ਕੀਤਾ ਹੈ ਕਿ ਉਹ ਵਿਆਹ ਨਹੀਂ ਕਰਵਾਏਗੀ ਤੇ ਉਸ ਨੂੰ  ਵਿਆਹ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ | ਫਾਤਿਮਾ ਸਨਾ ਸ਼ੇਖ਼ ਨੇ ਕਿਹਾ ਕਿ ਉਹ ਜਲਦੀ ਹੀ ਟੀ.ਵੀ. 'ਤੇ ਫਿਰ ਵਾਪਸੀ ਕਰਨ ਵਾਲੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਸਿੱਖਿਆ ਦਾ ਮਿਆਰ ਅਗਲੀ ਖ਼ਬਰ ਐਡ ਫ਼ਿਲਮ ਨੂੰ ਲੈ ਕੇ ਸੁਰਖੀਆਂ ਵਿਚ ਅਮਾਇਰਾ ਦਸਤੂਰ
Ad Position 24