ਨਵੀਂ ਦਿੱਲੀ, 3 ਜਨਵਰੀ (ਇੰਟ.)-ਭਾਰਤ ਦਾ ਬੰਗਲਾਦੇਸ਼ ਦÏਰਾ ਰੱਦ ਹੋ ਸਕਦਾ ਹੈ | ਦੋਵਾਂ ਦੇਸ਼ਾਂ ਵਿਚਕਾਰ ਵਧਦੇ ਰਾਜਨੀਤਿਕ ਤਣਾਅ ਕਾਰਨ ਲੜੀ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ | ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਬੀ.ਸੀ.ਸੀ.ਆਈ. ਅਜੇ ਵੀ ਆਪਣੀ ਟੀਮ ਬੰਗਲਾਦੇਸ਼ ਭੇਜਣ ਤੋਂ ਝਿਜਕ ਰਿਹਾ ਹੈ | ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ , ਬੰਗਲਾਦੇਸ਼ ਬੋਰਡ ਨੇ ਸਤੰਬਰ 'ਚ 6 ਮੈਚਾਂ ਦੀ ਵਾਈਟ-ਬਾਲ ਲੜੀ ਦਾ ਐਲਾਨ ਕੀਤਾ | ਬੀ.ਸੀ.ਬੀ. ਨੇ ਕਿਹਾ ਕਿ ਉਸਨੇ ਤਾਰੀਖਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਬੀ.ਸੀ.ਸੀ.ਆਈ. ਨਾਲ ਸਲਾਹ-ਮਸ਼ਵਰਾ ਕੀਤਾ ਸੀ | ਪ੍ਰਸਤਾਵਿਤ ਸ਼ਡਿਊਲ ਦੇ ਅਨੁਸਾਰ, ਭਾਰਤੀ ਟੀਮ 28 ਅਗਸਤ ਨੂੰ ਬੰਗਲਾਦੇਸ਼ ਪਹੁੰਚੇਗੀ | ਇਸ ਤੋਂ ਬਾਅਦ ਉਹ 1, 3 ਤੇ 6 ਸਤੰਬਰ ਨੂੰ ਤਿੰਨ ਇਕ ਦਿਨਾ ਮੈਚ ਖੇਡਣਗੇ | ਇਸ ਤੋਂ ਬਾਅਦ 9, 12 ਤੇ 13 ਸਤੰਬਰ ਨੂੰ ਤਿੰਨ ਟੀ-20 ਮੈਚ ਹੋਣਗੇ |
ਖੇਡ ਸੰਸਾਰ
Free
ਭਾਰਤ ਦਾ ਬੰਗਲਾਦੇਸ਼ ਦੌਰਾ ਹੋ ਸਕਦਾ ਹੈ ਰੱਦ
ਅਜੀਤ ਡੈਸਕ
04-01-2026