11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਹਿਮਾਚਲ ਦੀ ਸ਼ਾਲ ਪ੍ਰਦਰਸ਼ਨੀ ਦਾ ਗਿਨੀਜ਼ ਬੁੱਕ 'ਚ ਨਾਂਅ ਦਰਜ <br/>

Ad Position 21
No active advertisement
ਅਜੀਤ ਡੈਸਕ 04-01-2026
ਸ਼ਿਮਲਾ, 3 ਜਨਵਰੀ (ਪੀ.ਟੀ.ਆਈ.)-ਹਿਮਾਚਲ ਪ੍ਰਦੇਸ਼ ਦੇ ਰਵਾਇਤੀ ਸ਼ਾਲ ਉਦਯੋਗ ਨੇ ਇੱਥੇ ਐਮ.ਐਸ.ਐਮ.ਈ. ਪ੍ਰਦਰਸ਼ਨੀ 'ਚ ਇਕ ਛੱਤ ਹੇਠ 4,000 ਤੋਂ ਵੱਧ ਹੱਥ ਨਾਲ ਬੁਣੇ ਹੋਏ ਸ਼ਾਲਾਂ ਨੂੰ ਪ੍ਰਦਰਸ਼ਿਤ ਕਰਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਆਪਣਾ ਨਾਂਅ ਦਰਜ ਕਰਵਾਇਆ ਹੈ | ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇੱਥੇ ਰਿਜ ਵਿਖੇ 3 ਦਿਨਾਂ ਸੂਖਮ, ਛੋਟੇ, ਦਰਮਿਆਨੇ ਉੱਦਮ (ਐਮ.ਐਸ.ਐਮ.ਈ.) ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਸ ਪ੍ਰਾਪਤੀ ਨੇ ਰਾਜ ਦੇ ਹੱਥ ਨਾਲ ਬੁਣੇ ਹੋਏ ਉਤਪਾਦਾਂ ਨੂੰ ਵਿਸ਼ਵਵਿਆਪੀ ਮਾਨਤਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲਿ੍ਹਆਂ ਦੇ ਸਵੈ-ਸਹਾਇਤਾ ਸਮੂਹਾਂ ਤੇ ਹੋਰ ਉੱਦਮੀਆਂ ਨੇ ਸ਼ਾਲ ਬਣਾਏ, ਜੋ ਸਾਰੇ ਖਾਦੀ 'ਚ ਹੱਥ ਨਾਲ ਬਣੇ ਸਨ, ਹਰੇਕ ਪ੍ਰਦਰਸ਼ਨੀ 'ਚ ਹੈਂਡਲੂਮ ਪ੍ਰਮਾਣੀਕਰਣ ਤੇ ਜੀ.ਆਈ. ਟੈਗਿੰਗ ਸੀ | ਫੈਸਟੀਵਲ ਕੋਆਰਡੀਨੇਟਰ ਅੰਜਨਾ ਠਾਕੁਰ ਨੇ ਦੱਸਿਆ ਕਿ ਹੱਥ ਨਾਲ ਬਣੇ ਸ਼ਾਲ ਰਾਜ ਭਰ ਤੋਂ ਲਿਆਂਦੇ ਗਏ ਸਨ | ਇਨ੍ਹਾਂ 'ਚ ਕਿੰਨੌਰ ਤੋਂ ਸਭ ਤੋਂ ਵੱਧ ਕੀਮਤ ਵਾਲੀ 1.75 ਲੱਖ ਰੁਪਏ ਦੀ ਸ਼ਾਲ ਵੀ ਸ਼ਾਮਿਲ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਦਾ ਬੰਗਲਾਦੇਸ਼ ਦੌਰਾ ਹੋ ਸਕਦਾ ਹੈ ਰੱਦ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਕੇਂਦਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਮਾਰਚ ਕੱਢਿਆ
Ad Position 24