11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸੰਯੁਕਤ ਕਿਸਾਨ ਮੋਰਚੇ ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਕੇਂਦਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਮਾਰਚ ਕੱਢਿਆ

Ad Position 21
No active advertisement
ਅਜੀਤ ਡੈਸਕ 04-01-2026
ਸਮਰਾਲਾ, 3 ਜਨਵਰੀ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਪੂਰੇ ਭਾਰਤ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣ ਦੀ ਮਨਸਾ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਆਪਣੀਆਂ ਸਹਿਯੋਗੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਤਹਿਸੀਲ ਪੱਧਰ 'ਤੇ ਵੱਖ-ਵੱਖ ਪਿੰਡਾਂ ਲੋਕਾਂ ਨੂੰ ਬਿਜਲੀ ਸੋਧ ਬਿੱਲ 2025, ਮਨਰੇਗਾ ਕੰਮ ਦੇ ਘੇਰਾ ਘਟਾਉਣਾ, ਸੀਡ ਬਿੱਲ ਦੇ ਖ਼ਿਲਾਫ਼ ਜਾਗਰੂਕ ਕੀਤਾ ਜਾ ਰਿਹਾ ਹੈ | ਇਸੇ ਲੜੀ ਅਧੀਨ ਅੱਜ ਸਮਰਾਲਾ ਤਹਿਸੀਲ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਸੁਖਵਿੰਦਰ ਸਿੰਘ ਭੱਟੀਆਂ ਮੀਤ ਪ੍ਰਧਾਨ ਬੀ. ਕੇ. ਯੂ. (ਰਾਜੇਵਾਲ), ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਬੀ. ਕੇ. ਯੂ. (ਲੱਖੋਵਾਲ), ਸਕਿੰਦਰ ਸਿੰਘ ਮੰਡਲ ਪ੍ਰਧਾਨ ਪਾਵਰਕਾਮ ਪੈਨਸ਼ਨਰਜ਼ ਐਸੋ. ਸਮਰਾਲਾ ਦੀ ਅਗਵਾਈ ਹੇਠ ਉਪਰੋਕਤ ਬਿੱਲਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਟਰਸਾਈਕਲਾਂ, ਸਕੂਟਰਾਂ, ਕਾਰਾਂ ਅਤੇ ਹੋਰ ਵਾਹਨਾਂ ਉੱਤੇ ਸਵਾਰ ਹੋ ਕੇ ਸਮਰਾਲਾ ਸ਼ਹਿਰ ਅਤੇ ਮਾਛੀਵਾੜਾ ਸਾਹਿਬ ਸ਼ਹਿਰ ਵਿਚ ਮਾਰਚ ਕੱਢਿਆ ਗਿਆ | ਸਮਰਾਲਾ ਸ਼ਹਿਰ ਦੇ ਚੰਡੀਗੜ੍ਹ ਰੋਡ, ਬਹਿਲੋਲਪੁਰ ਰੋਡ, ਡੱਬੀ ਬਾਜ਼ਾਰ, ਚੌੜਾ ਬਾਜ਼ਾਰ ਆਦਿ ਥਾਵਾਂ ਵਿਚ ਇਹ ਮਾਰਚ ਕੱਢ ਕੇ ਆਮ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਕੁੱਝ ਥਾਵਾਂ 'ਤੇ ਰੁਕ ਕੇ ਸੰਬੋਧਨ ਵੀ ਕੀਤਾ | ਅੱਜ ਦੇ ਰੋਸ ਮਾਰਚ ਵਿਚ ਪ੍ਰਮੁੱਖ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਕੁਲਵਿੰਦਰ ਸਿੰਘ ਪੂਰਬਾ ਸਮਰਾਲਾ ਬਲਾਕ ਪ੍ਰਧਾਨ, ਕਰਮਜੀਤ ਸਿੰਘ ਮਾਛੀਵਾੜਾ ਬਲਾਕ ਪ੍ਰਧਾਨ, ਜਗਦੇਵ ਸਿੰਘ ਮੁੱਤੋਂ, ਅਵਤਾਰ ਸਿੰਘ ਸ਼ੇਰੀਆਂ, ਗੁਰਪ੍ਰੀਤ ਸਿੰਘ ਊਰਨਾ, ਕਰਮਜੀਤ ਸਿੰਘ ਮਾਛੀਵਾੜਾ, ਅਵਤਾਰ ਸਿੰਘ ਘਰਖਣਾ, ਮੁਖ਼ਤਿਆਰ ਸਿੰਘ ਸਰਵਰਪੁਰ, ਚਰਨ ਸਿੰਘ ਬਰਮਾ, ਘੋਲੀ ਬਲਿਹਾਰ ਦੀਵਾਲਾ, ਬੂਟਾ ਬਗ਼ਲੀ, ਮਨਜੀਤ ਸਿੰਘ ਪਵਾਤ, ਲਾਲੀ ਮੰਜਾਲੀ, ਬੀ. ਕੇ. ਯੂ. (ਲੱਖੋਵਾਲ) ਵਲੋਂ ਅੰਮਿ੍ਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਗੜ੍ਹੀ ਜ਼ਿਲ੍ਹਾ ਮੀਤ ਪ੍ਰਧਾਨ, ਗੁਰਸੇਵਕ ਸਿੰਘ ਸਮਰਾਲਾ ਬਲਾਕ ਪ੍ਰਧਾਨ, ਬੇਅੰਤ ਸਿੰਘ ਤੁਰਮਰੀ ਖੰਨਾ ਬਲਾਕ ਪ੍ਰਧਾਨ, ਦਲਜੀਤ ਸਿੰਘ ਊਰਨਾ ਬਲਾਕ ਜਨਰਲ ਸਕੱਤਰ, ਰਘਵੀਰ ਸਿੰਘ ਕੂੰਮਕਲਾਂ, ਬਹਾਦਰ ਸਿੰਘ ਪਪੜੌਦੀ, ਜਗਜੀਤ ਸਿੰਘ ਮੁੱਤੋਂ, ਗੁਰਚਰਨ ਸਿੰਘ ਮੁੱਤੋਂ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਭਰਪੂਰ ਸਿੰਘ ਮੰਡਲ ਸਕੱਤਰ ਪੈਨਸ਼ਨਰਜ਼ ਐਸੋ. ਸਮਰਾਲਾ, ਸੰਗਤ ਸਿੰਘ ਸੇਖੋਂ ਮੀਤ ਪ੍ਰਧਾਨ ਟੀ. ਐੱਸ. ਯੂ. ਸਮਰਾਲਾ, ਦਰਸ਼ਨ ਸਿੰਘ ਢੰਡਾ ਮੰਡਲ ਖ਼ਜ਼ਾਨਚੀ ਟੀ. ਐੱਸ. ਯੂ. ਸਮਰਾਲਾ, ਮਹੇਸ਼ ਕੁਮਾਰ ਮੈਂਬਰ ਮੰਡਲ ਕਮੇਟੀ ਪੈਨਸ਼ਨਰਜ਼ ਐਸੋ. ਸਮਰਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਦੀ ਸ਼ਾਲ ਪ੍ਰਦਰਸ਼ਨੀ ਦਾ ਗਿਨੀਜ਼ ਬੁੱਕ 'ਚ ਨਾਂਅ ਦਰਜ <br/> ਅਗਲੀ ਖ਼ਬਰ ਖੰਨਾ ਦੇ ਵੇਰਕਾ ਕੈਟਲ ਫੀਡ ਪਲਾਂਟ ਭੱਟੀਆਂ ਵਿਚ ਜਾਂਚ ਟੀਮ ਨੇ ਕੀਤੀ ਜਾਂਚ, ਘਟੀਆ ਮਾਲ ਤੇ ਘੱਟ ਮਾਲ ਦੀ ਸ਼ਿਕਾਇਤ
Ad Position 24