11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਖੰਨਾ ਦੇ ਵੇਰਕਾ ਕੈਟਲ ਫੀਡ ਪਲਾਂਟ ਭੱਟੀਆਂ ਵਿਚ ਜਾਂਚ ਟੀਮ ਨੇ ਕੀਤੀ ਜਾਂਚ, ਘਟੀਆ ਮਾਲ ਤੇ ਘੱਟ ਮਾਲ ਦੀ ਸ਼ਿਕਾਇਤ

Ad Position 21
No active advertisement
ਅਜੀਤ ਡੈਸਕ 04-01-2026
ਖੰਨਾ, 3 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਵੇਰਕਾ ਕੈਟਲ ਫੀਡ ਪਲਾਂਟ ਭੱਟੀਆਂ ਵਿੱਚ ਅੱਜ ਜਾਂਚ ਟੀਮ ਨੇ ਇਕ ਸ਼ਿਕਾਇਤ ਤੋਂ ਬਾਅਦ ਵੇਰਕਾ ਦੇ ਐਮ. ਡੀ. ਦੇ ਹੁਕਮਾਂ 'ਤੇ ਜਾਂਚ ਸ਼ੁਰੂ ਕੀਤੀ ਗਈ | ਇਨਕੁਆਇਰੀ ਟੀਮ ਵਿੱਚ ਲੁਧਿਆਣਾ ਵੇਰਕਾ ਮਿਲਕ ਪਲਾਂਟ ਦੇ ਜੀ. ਐਮ. ਦਲਜੀਤ ਸਿੰਘ, ਪਟਿਆਲਾ ਵੇਰਕਾ ਪਲਾਂਟ ਦੇ ਜੀ. ਐਮ. ਅਨਿਮੇਸ ਮਨਿਕ ਅਤੇ ਕੁਆਲਿਟੀ ਕੰਟਰੋਲ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ | ਸ਼ਿਕਾਇਤ ਵਿੱਚ ਦੋਸ਼ ਲਗਾਏ ਗਏ ਹਨ ਕਿ ਪਲਾਂਟ ਵਿੱਚ ਆ ਰਹਾ ਕੱਚਾ ਮਾਲ ਨਿਰਧਾਰਤ ਮਿਆਰਾਂ ਤੇ ਪੂਰਾ ਨਹੀਂ ਉੱਤਰਦਾ ਅਤੇ ਰਾਈਸ ਬਰਾਨ ਸਮੇਤ ਕਈ ਆਈਟਮਾਂ ਵਿੱਚ 400 ਤੋਂ 500 ਕੁਇੰਟਲ ਤੱਕ ਦੇ ਫ਼ਰਕ ਦੀ ਗੱਲ ਕਹੀ ਗਈ ਹੈ |
ਇਨਕੁਆਇਰੀ ਟੀਮ ਵੱਲੋਂ ਕੱਚੇ ਮਾਲ ਦੇ ਸੈਂਪਲ ਇਕੱਠੇ ਕਰਕੇ ਹੈੱਡ ਆਫ਼ਿਸ ਅਤੇ ਸਰਕਾਰੀ ਲੈਬੋਰਟਰੀਆਂ ਨੂੰ ਟੈਸਟ ਲਈ ਭੇਜੇ ਗਏ ਹਨ | ਜੀ. ਐਮ ਦਲਜੀਤ ਸਿੰਘ ਨੇ ਕਿਹਾ ਕਿ ਜਾਂਚ ਨਿਰਪੱਖ ਹੋਵੇਗੀ ਅਤੇ ਰਿਪੋਰਟ ਤਿਆਰ ਹੋਣ ਮਗਰੋਂ ਐਮ. ਡੀ. ਅਤੇ ਚੇਅਰਮੈਨ ਨੂੰ ਸੌਂਪੀ ਜਾਵੇਗੀ | ਦੂਜੇ ਪਾਸੇ ਸ਼ਿਕਾਇਤਕਰਤਾ ਰਜੇਸ਼ ਖੰਨਾ ਨੇ ਟੈਂਡਰ ਅਲੋਕੇਸ਼ਨ ਵਿੱਚ ਪੱਖਪਾਤ, ਕੁਆਲਿਟੀ ਨਾਲ ਸਮਝੌਤਾ ਅਤੇ ਅੰਡਰ-ਟੇਬਲ ਲੈਣ-ਦੇਣ ਦੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਰਨ ਪਲਾਂਟ ਦੀ ਉਤਪਾਦਨ ਸਮਰੱਥਾ 7000 ਟਨ ਤੋਂ ਘਟ ਕੇ ਲਗਭਗ 3500 ਟਨ ਪ੍ਰਤੀ ਮਹੀਨਾ ਰਹਿ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਕੇਂਦਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਮਾਰਚ ਕੱਢਿਆ ਅਗਲੀ ਖ਼ਬਰ ਖੰਨਾ 'ਚ ਪੁਲਿਸ ਦੀ ਵੱਡੀ ਕਾਰਵਾਈ ਦੋਪਹੀਆ ਵਾਹਨ ਕੱਟਣ ਵਾਲਾ ਗਰੋਹ ਕਾਬੂ
Ad Position 24