11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਖੰਨਾ 'ਚ ਪੁਲਿਸ ਦੀ ਵੱਡੀ ਕਾਰਵਾਈ ਦੋਪਹੀਆ ਵਾਹਨ ਕੱਟਣ ਵਾਲਾ ਗਰੋਹ ਕਾਬੂ

Ad Position 21
No active advertisement
ਅਜੀਤ ਡੈਸਕ 04-01-2026

ਖੰਨਾ, 3 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਬਾਈਕਾਂ, ਸਕੂਟਰੀਆਂ ਅਤੇ ਹੋਰ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ | ਇਹ ਗਰੋਹ ਚੋਰੀ ਕੀਤੇ ਵਾਹਨਾਂ ਨੂੰ ਦੋਰਾਹਾ ਨਹਿਰ ਦੇ ਕੰਢੇ ਬਣੇ ਗੁਪਤ ਗੋਦਾਮ ਵਿੱਚ ਲੈ ਜਾ ਕੇ ਕੱਟ ਦਿੰਦਾ ਸੀ ਅਤੇ ਉਨ੍ਹਾਂ ਦੇ ਪੁਰਜ਼ੇ ਵੱਖ-ਵੱਖ ਥਾਵਾਂ 'ਤੇ ਵੇਚਦਾ ਸੀ | ਪੁਲਿਸ ਨੇ ਮੌਕੇ ਤੋਂ ਵੱਡੀ ਮਾਤਰਾ ਵਿੱਚ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ | ਡੀ. ਐੱਸ. ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਵਾਹਨ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਸਿਟੀ ਥਾਣਾ ਖੰਨਾ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਬਿੱਲਾਂ ਵਾਲੀ ਛੱਪੜੀ, ਅਵਤਾਰ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਗਿ੍ਫ਼ਤਾਰ ਕੀਤਾ | ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਇੱਕ ਚੋਰੀ ਦੀ ਮੋਟਰਸਾਈਕਲ ਅਤੇ ਲਗਭਗ 100 ਦੋਪਹੀਆ ਵਾਹਨਾਂ ਦੇ ਕੱਟੇ ਹੋਏ ਪੁਰਜ਼ੇ ਬਰਾਮਦ ਹੋਏ ਹਨ |
ਇਹ ਵਾਹਨ ਖੰਨਾ, ਦੋਰਾਹਾ, ਪਾਇਲ, ਸਰਹਿੰਦ ਅਤੇ ਮਾਛੀਵਾੜਾ ਸਾਹਿਬ ਤੋਂ ਚੋਰੀ ਕੀਤੇ ਗਏ ਸਨ | ਪੁਲਿਸ ਵੱਲੋਂ ਹੋਰ ਪੁੱਛਗਿੱਛ ਜਾਰੀ ਹੈ |
ਖੰਨਾ ਪੁਲਿਸ ਦਾ ਵੱਡਾ ਖ਼ੁਲਾਸਾ : ਦੋਰਾਹਾ ਨਹਿਰ ਕਿਨਾਰੇ ਗੁਪਤ ਗੋਦਾਮ ਤੋਂ 100 ਤੋਂ ਵੱਧ ਵਾਹਨਾਂ ਦੇ ਪੁਰਜ਼ੇ ਬਰਾਮਦ
ਖੰਨਾ ਪੁਲਿਸ ਨੇ ਬਾਈਕ, ਸਕੂਟੀ ਅਤੇ ਹੋਰ ਦੋਪਹੀਆ ਵਾਹਨਾਂ ਦੀ ਚੋਰੀ ਕਰਨ ਵਾਲੇ ਇੱਕ ਸਰਗਰਮ ਗਿਰੋਹ ਦਾ ਪਰਦਾਫਾਸ਼ ਕੀਤਾ ਹੈ | ਇਹ ਗਿਰੋਹ ਚੋਰੀ ਕੀਤੇ ਵਾਹਨਾਂ ਨੂੰ ਦੋਰਾਹਾ ਨਹਿਰ ਦੇ ਕਿਨਾਰੇ ਬਣੇ ਇੱਕ ਗੁਪਤ ਗੋਦਾਮ ਵਿੱਚ ਲੈ ਜਾ ਕੇ ਉਨ੍ਹਾਂ ਨੂੰ ਕੱਟਦਾ ਸੀ ਅਤੇ ਉਨ੍ਹਾਂ ਦੇ ਪੁਰਜ਼ੇ ਵੱਖ-ਵੱਖ ਥਾਵਾਂ 'ਤੇ ਵੇਚਦਾ ਸੀ | ਪੁਲਿਸ ਨੇ ਮੌਕੇ ਤੋਂ ਭਾਰੀ ਮਾਤਰਾ ਵਿੱਚ ਚੋਰੀ ਦਾ ਸਮਾਨ ਬਰਾਮਦ ਕੀਤਾ ਹੈ |
ਡੀ. ਐੱਸ. ਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਸਿਟੀ ਥਾਣਾ ਖੰਨਾ ਦੇ ਐੱਸ. ਐੱਚ. ਓ ਸੰਦੀਪ ਕੁਮਾਰ ਨੂੰ ਸ਼ਹਿਰ ਵਿੱਚ ਵਧ ਰਹੀਆਂ ਵਾਹਨ ਚੋਰੀ ਦੀਆਂ ਵਾਰਦਾਤਾਂ ਪਿੱਛੇ ਇੱਕ ਸੰਗਠਿਤ ਗਿਰੋਹ ਦੇ ਸਰਗਰਮ ਹੋਣ ਦੀ ਪੱਕੀ ਜਾਣਕਾਰੀ ਮਿਲੀ ਸੀ | ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ | ਜਾਂਚ ਦੌਰਾਨ ਪੁਲਿਸ ਨੇ ਬਿੱਲਾਂ ਵਾਲੀ ਛਪੜੀ ਅਤੇ ਖੰਨਾ ਨਿਵਾਸੀ ਅਵਤਾਰ ਸਿੰਘ ਤੇ ਅਰਸ਼ਦੀਪ ਸਿੰਘ ਨੂੰ ਗਿ੍ਫ਼ਤਾਰ ਕੀਤਾ | ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਪਹਿਲਾਂ ਇੱਕ ਚੋਰੀ ਦੀ ਮੋਟਰਸਾਈਕਲ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਪੂਰੇ ਨੈੱਟਵਰਕ ਦਾ ਖ਼ੁਲਾਸਾ ਹੋ ਗਿਆ |
ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਦੋਰਾਹਾ ਨਹਿਰ ਦੇ ਕਿਨਾਰੇ ਇੱਕ ਗੋਦਾਮ ਬਣਾ ਰੱਖਿਆ ਸੀ | ਇੱਥੇ ਚੋਰੀ ਕੀਤੀਆਂ ਮੋਟਰਸਾਈਕਲਾਂ, ਸਕੂਟੀਆਂ ਅਤੇ ਹੋਰ ਦੋਪਹੀਆ ਵਾਹਨ ਲਿਆ ਕੇ ਉਨ੍ਹਾਂ ਨੂੰ ਕੱਟਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਪੁਰਜ਼ੇ ਵੱਖ-ਵੱਖ ਇਲਾਕਿਆਂ ਵਿੱਚ ਵੇਚੇ ਜਾਂਦੇ ਸਨ | ਪੁਲਿਸ ਨੇ ਗੋਦਾਮ 'ਤੇ ਛਾਪਾ ਮਾਰ ਕੇ ਕਰੀਬ 100 ਦੋਪਹੀਆ ਵਾਹਨਾਂ ਦੇ ਕੱਟੇ ਹੋਏ ਪੁਰਜ਼ੇ ਬਰਾਮਦ ਕੀਤੇ ਹਨ | ਇਹ ਵਾਹਨ ਖੰਨਾ, ਦੋਰਾਹਾ, ਪਾਇਲ, ਸਰਹਿੰਦ ਅਤੇ ਮਾਛੀਵਾੜਾ ਸਾਹਿਬ ਤੋਂ ਚੋਰੀ ਕੀਤੇ ਗਏ ਸਨ |

Ad Position 22
No active advertisement
ਪਿਛਲੀ ਖ਼ਬਰ ਖੰਨਾ ਦੇ ਵੇਰਕਾ ਕੈਟਲ ਫੀਡ ਪਲਾਂਟ ਭੱਟੀਆਂ ਵਿਚ ਜਾਂਚ ਟੀਮ ਨੇ ਕੀਤੀ ਜਾਂਚ, ਘਟੀਆ ਮਾਲ ਤੇ ਘੱਟ ਮਾਲ ਦੀ ਸ਼ਿਕਾਇਤ ਅਗਲੀ ਖ਼ਬਰ ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24