10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਭਾਰਤ ਨੇ ਨਿਊਜ਼ੀਲੈਂਡ ਵਿਰੱਧ ਲੜੀ ਜਿੱਤੀ <br/>

Ad Position 21
No active advertisement
ਬੱਲੇਬਾਜ਼ ਕਰਦੇ ਹੋਏ ਅਭਿਸ਼ੇਕ ਸ਼ਰਮਾ |<br/> 26-01-2026

ਗੁਹਾਟੀ, 25 ਜਨਵਰੀ (ਪੀ.ਟੀ.ਆਈ.)-ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਖੇਡੇ ਗਏ 5 ਮੈਚਾਂ ਦੀ ਲੜੀ ਦੇ ਤੀਜਾ ਟੀ-20 ਮੈਚ 'ਚ ਟੀਮ ਇੰਡੀਆ ਨੇ 8 ਵਿਕਟਾਂ ਨਾਲ ਜਿੱਤ ਹਾਸਿਲ ਕਰਕੇ ਲੜੀ ਆਪਣੇ ਨਾਮ ਕਰ ਲਈ | ਇਹ ਮੈਚ ਗੁਹਾਟੀ ਦੇ ਬਾਰਾਸਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ | ਟੀਮ ਇੰਡੀਆ ਲਈ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 14 ਗੇਂਦਾਂ 'ਚ ਅਰਧ ਸੈਂਕੜਾ ਤੇ ਸੂਰਿਆਕੁਮਾਰ ਯਾਦਵ ਨੇ 25 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ | ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਨਿਊਜ਼ੀਲੈਂਡ ਨੇ 154 ਦੌੜਾਂ ਦਾ ਟੀਚਾ ਰੱਖਿਆ, ਜਿਸਨੂੰ ਭਾਰਤ ਨੇ ਸਿਰਫ਼ 10 ਓਵਰਾਂ 'ਚ ਹੀ ਪੂਰਾ ਕਰ ਲਿਆ | ਟੀਚੇ ਦਾ ਪਿੱਛਾ ਕਰਦੇ ਹੋਏ ਸ਼ੁਰੂਆਤ 'ਚ ਸੰਜੂ ਸੈਮਸਨ ਪਹਿਲੀ ਹੀ ਗੇਂਦ 'ਤੇ ਆਉਟ ਹੋ ਗਏ | ਹਾਲਾਂਕਿ, ਇਸ਼ਾਨ ਕਿਸ਼ਨ ਫਿਰ ਫਾਰਮ 'ਚ ਵਾਪਸ ਆਏ ਪਰ ਉਹ ਵੀ ਚੌਥੇ ਓਵਰ 'ਚ ਵਿਕਟ ਗਵਾ ਬੈਠੇ | ਕਿਸ਼ਨ ਦੇ ਆਊਟ ਹੋਣ ਤੋਂ ਬਾਅਦ, ਅਭਿਸ਼ੇਕ ਸ਼ਰਮਾ ਦਾ ਵਿਸਫੋਟਕ ਪ੍ਰਦਰਸ਼ਨ ਸਾਫ਼ ਦਿਖਾਈ ਦਿੱਤਾ | ਉਨ੍ਹਾਂ ਨੇ 14 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ | ਭਾਰਤ ਦਾ ਸਕੋਰ 7ਵੇਂ ਓਵਰ 'ਚ 100 ਤੋਂ ਪਾਰ ਹੋ ਗਿਆ | ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ ਸ਼ਾਨਦਾਰ ਪਾਰੀ ਖੇਡੀ | ਉੁਸਨੇ 25 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ, ਜਿਸ ਨਾਲ ਭਾਰਤ ਨੂੰ ਸਿਰਫ਼ 10 ਓਵਰਾਂ 'ਚ ਜਿੱਤ ਮਿਲੀ | ਸੂਰਿਆ ਨੇ 26 ਗੇਂਦਾਂ 'ਤੇ ਅਜੇਤੂ 57 ਦੌੜਾਂ ਬਣਾਈਆਂ, ਜਦੋਂ ਕਿ ਅਭਿਸ਼ੇਕ ਨੇ 20 ਗੇਂਦਾਂ 'ਤੇ ਅਜੇਤੂ 68 ਦÏੜਾਂ ਬਣਾਈਆਂ | ਅਭਿਸ਼ੇਕ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 5 ਛੱਕੇ ਲਗਾਏ | ਸੂਰਿਆ ਨੇ ਵੀ 6 ਚੌਕੇ ਤੇ 3 ਛੱਕੇ ਲਗਾਏ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਬਰਫ਼ੀਲੇ ਤੂਫ਼ਾਨ ਕਾਰਨ 22 ਰਾਜਾਂ 'ਚ ਐਮਰਜੈਂਸੀ ਐਲਾਨੀ ਲਗਭਗ 13 ਹਜ਼ਾਰ ਉਡਾਣਾਂ ਰੱਦ, 6 ਲੱਖ ਘਰਾਂ ਦੀ ਬ... ਅਗਲੀ ਖ਼ਬਰ ਇਮੀਗ੍ਰੇਸ਼ਨ ਇਨਫੋਰਸਮੈਂਟ ਕਾਰਵਾਈ ਦੌਰਾਨ ਇਕ ਅਧਿਕਾਰੀ ਨੇ ਮਾਰਿਆ ਵਿਅਕਤੀ <br/>
Ad Position 24