11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

19 ਸਾਲਾ ਲੁਧਿਆਣਾ ਦੇ ਨੌਜਵਾਨ ਹਰਵਿਰਾਜ ਸਿੰਘ ਦੀ ਭਾਰਤੀ ਸ਼ੂਟਿੰਗ ਟੀਮ ਵਿਚ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 04-02-2026

ਲੁਧਿਆਣਾ, 3 ਫਰਵਰੀ (ਜਸਵਿੰਦਰ ਸਿੰਘ)-ਪੰਜਾਬ ਦੇ ਲੁਧਿਆਣਾ ਤੋਂ 19 ਸਾਲਾ ਨੌਜਵਾਨ ਹਰਵਿਰਾਜ ਸਿੰਘ ਦੀ ਭਾਰਤੀ ਜੂਨੀਅਰ ਸਕੀਟ ਸ਼ੂਟਿੰਗ ਟੀਮ 'ਚ ਚੋਣ ਹੋਈ ਤੇ ਆਉਣ ਵਾਲੇ ਦਿਨਾਂ ਵਿਚ ਹਰਵਿਰਾਜ 2 ਅੰਤਰਰਾਸ਼ਟਰੀ ਮੁਕਾਬਲਿਆਂ 'ਚ ਹਿੱਸਾ ਲਏਗਾ | ਅਪ੍ਰੈਲ ਵਿਚ ਕਾਇਰੋ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਕੱਪ ਵਿਚ ਭਾਰਤ ਦੀ ਨੁਮਾਇੰਦਗੀ ਕਰੇਗਾ, ਜਿਸ ਤੋਂ ਬਾਅਦ ਇਸ ਸਾਲ ਜੂਨ 'ਚ ਜਰਮਨੀ ਵਿਚ ਹੋਣ ਵਾਲੀ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਭਾਗ ਲਿਆ ਜਾਵੇਗਾ | ਹਰਵਿਰਾਜ ਦੀ ਚੋਣ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨਾਂ ਦੀ ਇਕ ਲੜੀ ਤੋਂ ਬਾਅਦ ਹੋਈ ਹੈ | ਉਸਨੇ ਦਸੰਬਰ 2025 ਿ'ਚ ਨਵੀਂ ਦਿੱਲੀ ਵਿਖੇ ਹੋਈ 68ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ 'ਚ ਯੂਥ ਨੈਸ਼ਨਲ ਚੈਂਪੀਅਨ ਦਾ ਖਿਤਾਬ ਜਿੱਤਿਆ | ਉਸਨੇ ਜਨਵਰੀ 2026 'ਚ ਭੋਪਾਲ 'ਚ ਹੋਈ ਚੌਥੀ ਦਿਗਵਿਜੈ ਸ਼ੂਟਿੰਗ ਪ੍ਰਤੀਯੋਗਿਤਾ 'ਚ ਜੂਨੀਅਰ ਸ਼੍ਰੇਣੀ ਵਿਚ ਕਾਂਸੀ ਦਾ ਤਗਮਾ ਜਿੱਤਿਆ | ਉਸਨੇ ਜਨਵਰੀ 'ਚ ਨਵੀਂ ਦਿੱਲੀ 'ਚ ਕਰਵਾਏ ਗਏ ਭਾਰਤੀ ਟੀਮ ਟ੍ਰਾਇਲ-2 ਵਿਚ ਜੂਨੀਅਰ ਸ਼੍ਰੇਣੀ ਦੇ ਫਾਈਨਲ 'ਚ ਦਬਦਬਾ ਬਣਾ ਕੇ ਆਪਣੇ ਦਾਅਵੇ ਨੂੰ ਹੋਰ ਮਜ਼ਬੂਤ ਕੀਤਾ | ਲੁਧਿਆਣਾ ਦੇ ਸਤਪਾਲ ਮਿੱਤਲ ਸਕੂਲ ਤੋਂ ਪਾਸ ਆਊਟ, ਹਰਵਿਰਾਜ ਸਿੰਘ ਜੋ ਹੁਣ ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਤੋਂ ਗ੍ਰੈਜੂਏਸ਼ਨ ਕਰ ਰਿਹਾ ਹੈ, ਨੇ ਆਪਣੀ ਪ੍ਰਾਪਤੀ ਅਤੇ ਸਫਲਤਾ ਦਾ ਸਿਹਰਾ ਆਪਣੇ ਕੋਚ ਓਲੰਪੀਅਨ ਮੈਰਾਜ ਅਹਿਮਦ ਖਾਨ, ਸਤਪਾਲ ਮਿੱਤਲ ਸਕੂਲ ਦੇ ਪਿ੍ੰਸੀਪਲ ਭੁਪਿੰਦਰ ਗੋਗੀਆ ਤੇ ਐਸ.ਸੀ.ਡੀ. ਸਰਕਾਰੀ ਕਾਲਜ ਦੇ ਪਿ੍ੰਸੀਪਲ ਗੁਰਸ਼ਰਨ ਸਿੰਘ ਸੰਧੂ ਨੂੰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਕ੍ਰਿਕਟ ਸੰਸਥਾਵਾਂ ਦੀ ਅਗਵਾਈ ਸਾਬਕਾ ਕ੍ਰਿਕਟਰ ਹੀ ਕਰਨ-ਸੁਪਰੀਮ ਕੋਰਟ <br/> ਅਗਲੀ ਖ਼ਬਰ ਪਾਕਿ ਦੇ ਸਾਬਕਾ ਏਅਰ ਚੀਫ਼ ਮਾਰਸ਼ਲ ਵਲੋਂ ਕਰਤਾਰਪੁਰ ਲਾਂਘੇ ਦਾ ਦੌਰਾ <br/>
Ad Position 24