ਅੰਮਿ੍ਤਸਰ, 2 ਮਾਰਚ (ਸੁਰਿੰਦਰ ਕੋਛੜ)-ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਇਕ ਵੱਡਾ ਕਦਮ ਚੁੱਕਿਆ ਹੈ | ਬੋਰਡ ਆਪਣੇ ਖਿਡਾਰੀਆਂ 'ਤੇ ਜੁਰਮਾਨਾ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਰੇਕ ਪਾਕਿਸਤਾਨੀ ਖਿਡਾਰੀ 'ਤੇ 50 ਲੱਖ ਰੁਪਏ (16.28 ਲੱਖ ਭਾਰਤੀ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ | ਬੋਰਡ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਖਿਡਾਰੀਆਂ ਨੂੰ ਹੁਣ ਸਿਰਫ਼ ਚੰਗੇ ਪ੍ਰਦਰਸ਼ਨ ਦੇ ਆਧਾਰ 'ਤੇ ਵਿੱਤੀ ਲਾਭ ਪ੍ਰਾਪਤ ਹੋਣਗੇ | ਬੋਰਡ ਦੇ ਅਧਿਕਾਰੀ ਤੇ ਪਾਕਿਸਤਾਨੀ ਪ੍ਰਸ਼ੰਸਕ ਦੋਵੇਂ ਟੀਮ ਦੇ ਪ੍ਰਦਰਸ਼ਨ ਤੋਂ ਬਹੁਤ ਨਾਰਾਜ਼ ਹਨ | ਭਾਰਤ ਵਿਰੁੱਧ ਮੈਚ ਹਾਰਨ ਤੋਂ ਬਾਅਦ ਹਰੇਕ ਪਾਕਿਸਤਾਨੀ ਖਿਡਾਰੀ 'ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ | ਪੀ.ਸੀ.ਬੀ. ਨੇ ਕਿਹਾ ਕਿ ਜਿੱਥੇ ਚੰਗੇ ਪ੍ਰਦਰਸ਼ਨ ਨੂੰ ਇਨਾਮ ਦਿੱਤਾ ਜਾਂਦਾ ਹੈ, ਉੱਥੇ ਹੀ ਮਾੜੇ ਪ੍ਰਦਰਸ਼ਨ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਰਤ ਤੋਂ ਹਾਰ ਤੋਂ ਤੁਰੰਤ ਬਾਅਦ ਟੀਮ ਨੂੰ ਦੱਸ ਦਿੱਤਾ ਗਿਆ ਸੀ |
ਖੇਡ ਸੰਸਾਰ
Free
ਪਾਕਿ ਖਿਡਾਰੀਆਂ 'ਤੇ 50-50 ਲੱਖ ਰੁਪਏ ਦਾ ਜੁਰਮਾਨਾ <br/>
ਅਜੀਤ ਡੈਸਕ
03-03-2026