ਚੰਡੀਗੜ੍ਹ, 2 ਮਾਰਚ (ਸੁਖਵਿੰਦਰ ਸਿੰਘ ਸ਼ਾਨ)-ਭਾਰਤ ਸਮੇਤ ਦੁਨੀਆਂ 'ਚ ਸਾਲ 2026 ਦਾ ਪੂਰਣ ਚੰਦ ਗ੍ਰਹਿਣ 3 ਮਾਰਚ (ਮੰਗਲਵਾਰ) ਨੂੰ ਲੱਗੇਗਾ ਤੇ ਇਹ ਗ੍ਰਹਿਣ ਉਤਰੀ ਭਾਰਤੀ ਰਾਜਾਂ 'ਚ ਦਿਖਾਈ ਦੇਵੇਗਾ | ਅਗਲਾ ਪੂਰਨ ਚੰਦ ਗ੍ਰਹਿਣ 6 ਜੁਲਾਈ 2028 'ਚ ਲੱਗੇਗਾ, ਜਦੋਂ ਕਿ ਪਿਛਲੇ ਸਾਲ ਦੇ ਸਤੰਬਰ ਮਹੀਨੇ ਦੀ 7 ਤੇ 8 ਨੂੰ ਵੀ ਪੂਰਨ ਚੰਦ ਗ੍ਰਹਿਣ ਲੱਗਾ ਸੀ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਪੂਰਨਮਾਸ਼ੀ ਵਾਲੇ ਦਿਨ ਪੂਰਨ ਚੰਦ ਗ੍ਰਹਿਣ ਲੱਗੇਗਾ, ਜਿਸ ਦਾ ਵਰਤਾਰਾ ਪੂਰਬੀ ਏਸ਼ੀਆ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਂਸਾਗਰ ਤੇ ਅਮਰੀਕਾ ਦੇ ਕੁੱਝ ਇਲਾਕਿਆਂ ਵਿਚ ਦਿਖੇਗਾ | ਪੰਜਾਬ ਸਮੇਤ ਹਰਿਆਣਾ ਤੇ ਚੰਡੀਗੜ੍ਹ ਵਿਚ ਚੰਦ ਚੜ੍ਹਨ ਸਮੇਂ ਤੋਂ ਚੰਦ ਗ੍ਰਹਿਣ ਸ਼ੁਰੂ ਹੋਵੇਗਾ | ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ 6:19 ਵਜੇ, ਜਲੰਧਰ 'ਚ 6:25 , ਅੰਮਿ੍ਤਸਰ 'ਚ 6:30 ਸਮੇਤ ਦਿੱਲੀ 'ਚ 6:20 ਤੇ ਹਰਿਆਣਾ ਦੇ ਉਤਰੀ ਖੇਤਰ 'ਚ 6:25 ਵਜੇ 'ਤੇ ਚੰਦ ਗ੍ਰਹਿਣ ਦੇਖਿਆ ਜਾ ਸਕਦਾ ਹੈ |