ਟੋਰਾਂਟੋ, 2 ਮਾਰਚ (ਹਰਜੀਤ ਸਿੰਘ ਬਾਜਵਾ)-ਸਿੱਖ ਸਪਿਰਚੁਅਲ ਸੈਂਟਰ ਗੁਰੂਦੁਆਰਾ ਸਾਹਿਬ ਰੈਕਸਡੇਲ (ਟੋਰਾਂਟੋ) ਵਿਖੇ ਗੁਰੂਦੁਆਰਾ ਸਾਹਿਬ ਅੰਦਰ ਚੱਲ ਰਹੀ ਉਸਾਰੀ ਦੌਰਾਨ ਗੁਰੂਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਸ੍ਰੀ ਸੱਚਖੰਡ ਸਾਹਿਬ ਜੀ ਦੀ ਉਸਾਰੀ ਕਰਵਾਈ ਗਈ ਹੈ, ਪ੍ਰਬੰਧਕਾਂ ਦੇ ਦੱਸਣ ਅਨੁਸਾਰ ਲਗਭਗ ਪਿਛਲੇ 11 ਮਹੀਨਿਆਂ ਤੋਂ ਚਲ ਰਹੀ ਉਸਾਰੀ ਦੀ ਸੇਵਾ ਮੁਕੰਮਲ ਹੋਣ 'ਤੇ ਇਸਦਾ ਰਸਮੀ ਤੌਰ 'ਤੇ 14 ਮਾਰਚ ਨੂੰ ਸੰਗਰਾਂਦ ਵਾਲੇ ਦਿਨ ਉਦਘਾਟਨ ਕਰਕੇ ਸੰਗਤਾਂ ਦੇ ਦਰਸ਼ਨਾਂ ਲਈ ਖੋਲਿ੍ਹਆ ਜਾਵੇਗਾ, ਪ੍ਰਾਪਤ ਜਾਣਕਾਰੀ ਅਨੁਸਾਰ ਰਮਿੰਦਰ ਸਿੰਘ ਤੇ ਉਹਨਾਂ ਦੀ ਟੀਮ ਵਲੋਂ ਤਿਆਰ ਕੀਤੇ ਡਿਜ਼ਾਇਨ ਦੀ ਸੁੰਦਰਤਾ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ | ਬੀਤੇ ਦਿਨੀ ਸੰਗਤ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਸ ਸਥਾਨ ਦੇ ਦਰਸ਼ਨ ਕੀਤੇ ਗਏ | ਇਸ ਮੌਕੇ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਦਿਓਲ, ਗੁਰਮੇਲ ਸਿੰਘ, ਪ੍ਰਮਿੰਦਰ ਸਿੰਘ ਗਰਗਣ, ਪ੍ਰਮਿੰਦਰ ਸਿੰਘ ਬਿੱਟੂ ਨਸਰਾਲੀ, ਅਮਰ ਸਿੰਘ ਭੁੱਲਰ, ਜਗਦੀਸ਼ ਸਿੰਘ ਗਰੇਵਾਲ ਸਮੇਤ ਹੋਰ ਵੀ ਸੱਜਣ ਮੌਜੂਦ ਸਨ | ਫੋਟੋ-