19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਏਅਰ ਐਂਬੂਲੈਂਸ ਲਈ ਪੰਜਾਬ ਗਰੁੱਪ ਵੱਲੋਂ ਚੈਰਿਟੀ ਸਮਾਗਮ

Ad Position 21
No active advertisement
ਅਜੀਤ ਡੈਸਕ 03-03-2026
ਲੈਸਟਰ (ਇੰਗਲੈਂਡ), 2 ਮਾਰਚ (ਸੁਖਜਿੰਦਰ ਸਿੰਘ ਢੱਡੇ)-ਲੈਸਟਰ ਵਿਖੇ ਪੰਜਾਬੀ ਭਾਈਚਾਰੇ ਦੀਆਂ ਸਰਗਰਮ ਮਹਿਲਾਵਾਂ ਵੱਲੋਂ ਸਮਾਜ ਸੇਵਾ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦਿਆਂ ਏਅਰ ਐਂਬੂਲੈਂਸ ਸੇਵਾ ਲਈ ਚੈਰਿਟੀ ਫੰਡ ਇਕੱਠਾ ਕੀਤਾ ਗਿਆ | ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਪੰਜਾਬ ਗਰੁੱਪ ਦੀਆਂ ਪ੍ਰਬੰਧਕਾ ਗੁਰਦੀਪ ਕÏਰ ਤੇ ਰਸਪਿੰਦਰ ਕÏਰ ਵੱਲੋਂ ਸਾਂਝੇ ਤÏਰ 'ਤੇ ਇਹ ਉਪਰਾਲਾ ਕੀਤਾ ਗਿਆ, ਜਿਸ ਅਧੀਨ ਇਕ ਵਿਸਾਲ ਚੈਰਿਟੀ ਸਮਾਗਮ ਆਯੋਜਿਤ ਕਰਕੇ ਇਕੱਠੀ ਕੀਤੀ ਗਈ ਰਕਮ ਓਡਬੀ ਵਿੰਗਸਟਨ ਦੇ ਪੰਜਾਬੀ ਮੇਅਰ ਜਸਵੀਰ ਕੌਰ ਚੋਹਾਨ ਨੂੰ ਭੇਟ ਕੀਤੀ ਗਈ | ਸਮਾਗਮ ਦÏਰਾਨ ਪੰਜਾਬੀ ਭਾਈਚਾਰੇ ਦੀਆਂ ਮਹਿਲਾਵਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦਿਆਂ ਸਮਾਜ ਭਲਾਈ ਲਈ ਖੁੱਲ੍ਹ ਕੇ ਯੋਗਦਾਨ ਪਾਇਆ | ਸਮਾਗਮ ਦਾ ਮਕਸਦ ਮਨੁੱਖਤਾ ਦੀ ਸੇਵਾ ਤੇ ਐਮਰਜੈਂਸੀ ਸਥਿਤੀਆਂ 'ਚ ਜ਼ਿੰਦਗੀਆਂ ਬਚਾਉਣ ਵਾਲੀ ਏਅਰ ਐਂਬੂਲੈਂਸ ਸੇਵਾ ਨੂੰ ਮਜ਼ਬੂਤ ਕਰਨਾ ਸੀ | ਹਾਜ਼ਰ ਸੰਗਤ ਵੱਲੋਂ ਚੈਰਿਟੀ ਲਈ ਖੁੱਲ੍ਹ ਦਿਲੀ ਨਾਲ ਫੰਡ ਭੇਟ ਕਰਕੇ ਸੇਵਾ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮÏਕੇ ਬੋਲਦਿਆਂ ਗੁਰਦੀਪ ਕÏਰ ਤੇ ਰਸਪਿੰਦਰ ਕÏਰ ਨੇ ਕਿਹਾ ਕਿ ਪੰਜਾਬੀ ਭਾਈਚਾਰਾ ਹਮੇਸ਼ਾਂ ਹੀ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਦਾ ਰਿਹਾ ਹੈ ਤੇ ਅਜਿਹੇ ਉਪਰਾਲੇ ਸਮਾਜ 'ਚ ਇਕਤਾ ਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਉਨ੍ਹਾਂ ਕਿਹਾ ਕਿ ਏਅਰ ਐਂਬੂਲੈਂਸ ਵਰਗੀਆਂ ਸੇਵਾਵਾਂ ਐਮਰਜੈਂਸੀ ਹਾਲਾਤਾਂ 'ਚ ਅਣਮੋਲ ਸਾਬਤ ਹੁੰਦੀਆਂ ਹਨ, ਇਸ ਲਈ ਭਾਈਚਾਰੇ ਵੱਲੋਂ ਇਸ ਕਾਰਜ ਲਈ ਸਹਿਯੋਗ ਦੇਣਾ ਮਾਣ ਦੀ ਗੱਲ ਹੈ | ਓਡਬੀ ਵਿੰਗਸਟਨ ਦੀ ਮੇਅਰ ਜਸਵੀਰ ਕÏਰ ਚੋਹਾਨ ਨੇ ਪੰਜਾਬ ਗਰੁੱਪ ਦੀਆਂ ਪ੍ਰਬੰਧਕਾਂ ਤੇ ਸਮੂਹ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਚੈਰਿਟੀ ਉਪਰਾਲੇ ਸਮਾਜਕ ਜ਼ਿੰਮੇਵਾਰੀ ਦੀ ਸ਼ਾਨਦਾਰ ਉਦਾਹਰਨ ਹਨ | ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਨਾ ਸਿਰਫ਼ ਆਪਣੀ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ ਬਲਕਿ ਲੋਕ ਭਲਾਈ ਦੇ ਕੰਮਾਂ 'ਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ | ਚੈਰਿਟੀ ਸਮਾਗਮ ਦÏਰਾਨ ਵੱਖ-ਵੱਖ ਮੁਟਿਆਰਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਵਨਗੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿਚ ਪੰਜਾਬੀ ਗਿੱਧਾ, ਲੋਕ ਨਾਚ ਤੇ ਸੱਭਿਆਚਾਰਕ ਪ੍ਰਸਤੁਤੀਆਂ ਨੇ ਸਮਾਗਮ ਨੂੰ ਖ਼ਾਸ ਰੰਗਤ ਬਖ਼ਸ਼ੀ | ਹਾਜ਼ਰ ਦਰਸ਼ਕਾਂ ਨੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਖੂਬ ਤਾਲੀਆਂ ਵਜਾਈਆਂ | ਸਮਾਗਮ ਦÏਰਾਨ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ, ਸਮਾਜ ਸੇਵੀ ਆਗੂਆਂ ਤੇ ਮਹਿਲਾ ਸੰਗਠਨਾਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਭਰੀ ਤੇ ਚੈਰਿਟੀ ਮੁਹਿੰਮ ਦੀ ਸ਼ਲਾਘਾ ਕੀਤੀ | ਆਖ਼ਰ 'ਚ ਪ੍ਰਬੰਧਕਾਂ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਸਹਿਯੋਗੀਆਂ ਤੇ ਭਾਗੀਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਿੱਖ ਸਪਿਰਚੁਅਲ ਸੈਂਟਰ ਰੈਕਸਡੇਲ (ਟੋਰਾਂਟੋ) ਵਿਖੇ ਸ੍ਰੀ ਸੁੱਖ ਆਸਣ ਸਾਹਿਬ ਦੀ ਇਮਾਰਤ ਤਿਆਰ -ਰਸਮੀ ਉਦਘਾਟਨ 14 ਮਾਰਚ... ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕਿ੍ਕਟਰ ਯੁਵਰਾਜ ਸਮਰਾ <br/>
Ad Position 24