ਕੋਲਕਾਤਾ, 2 ਮਾਰਚ (ਇੰਟ.)-ਸੰਜੂ ਸੈਮਸਨ ਨੇ ਬੀਤੇ ਦਿਨ ਵੈਸਟ ਇੰਡੀਜ਼ ਵਿਰੁੱਧ ਆਪਣੀ ਜ਼ਿੰਦਗੀ ਦੀ ਸਭ ਤੋਂ ਵਧੀਆ ਪਾਰੀ ਖੇਡੀ | ਉਸਨੇ 50 ਗੇਂਦਾਂ ਤੇ ਅਜੇਤੂ 97 ਦੌੜਾਂ ਬਣਾ ਕੇ ਭਾਰਤ ਨੂੰ ਵੈਸਟਇੰਡੀਜ਼ 'ਤੇ ਆਖਰੀ ਓਵਰ 'ਚ ਜਿੱਤ ਦਿਵਾਈ ਤੇ 2026 ਦੇ ਪੁਰਸ਼ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਾਇਆ | 97 ਦੌੜਾਂ 'ਤੇ ਅਜੇਤੂ ਸਕੋਰ ਉਸਦੇ ਪ੍ਰਸ਼ੰਸਕਾਂ ਵਿਚ ਬੇਹਦ ਪਸੰਦੀਦਾ ਰਿਹਾ | ਕਿਉਂਕਿ ਇਹ 2011 ਦੇ ਵਿਸ਼ਵ ਕੱਪ ਫਾਈਨਲ 'ਚ ਮÏਜੂਦਾ ਮੁੱਖ ਕੋਚ ਗÏਤਮ ਗੰਭੀਰ ਦਾ ਸਕੋਰ ਸੀ ਤੇ ਉਨ੍ਹਾਂ ਨੇ ਖੁਸ਼ੀ ਨਾਲ ਇਸਨੂੰ ਇਕ ਸੈਂਕੜੇ ਤੋਂ ਬਿਹਤਰ ਕਿਹਾ | 12 ਚੌਕੇ, 4 ਛੱਕੇ ਤੇ 194 ਦੇ ਸਟ੍ਰਾਈਕ-ਰੇਟ ਨਾਲ ਉਸਨੇ ਭਾਰਤੀ ਕ੍ਰਿਕਟ ਦੇ ਇਤਿਹਾਸ ਦੇ ਨਾਲ-ਨਾਲ ਆਈ.ਸੀ.ਸੀ. ਟੂਰਨਾਮੈਂਟਾਂ ਦੇ ਇਤਿਹਾਸ ਵਿਚ ਵੀ ਆਪਣਾ ਨਾਮ ਹਮੇਸ਼ਾ ਲਈ ਦਰਜ ਕਰ ਲਿਆ | ਸੈਮਸਨ ਲਈ ਪਿਛਲੇ ਕੁਝ ਮਹੀਨੇ ਬੇਹਤਰ ਨਹੀ ਸਨ | ਉਹ 2025 ਏਸ਼ੀਆ ਕੱਪ ਤੋਂ ਪਹਿਲਾਂ ਪਹਿਲੀ ਪਸੰਦ ਦਾ ਓਪਨਰ ਸੀ ਪਰ ਸ਼ੁਭਮਨ ਗਿੱਲ ਲਈ ਰਸਤਾ ਛੱਡਣਾ ਪਿਆ | ਉਹ ਮੱਧ-ਕ੍ਰਮ 'ਚ ਆਪਣੇ ਸ਼ੁਰੂਆਤੀ ਅੰਕੜੇ ਦੁਬਾਰਾ ਨਹੀਂ ਬਣਾ ਸਕਿਆ ਤੇ ਉਸਨੂੰ ਬਾਹਰ ਕਰ ਦਿੱਤਾ ਗਿਆ | ਫਿਰ, ਸੈਮਸਨ ਨੂੰ ਨਿਊਜ਼ੀਲੈਂਡ ਵਿਰੁੱਧ ਇਕ ਬਹੁਤ ਹੀ ਮਾੜੀ ਲੜੀ ਨਾਲ ਨਿਰਾਸ਼ ਹੋਣਾ ਪਿਆ | ਉਸਨੂੰ ਫਿਰ ਤੋਂ ਬਾਹਰ ਕਰ ਦਿੱਤਾ ਗਿਆ, ਇਸ ਵਾਰ ਉਸਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਦਿੱਤੀ ਗਈ | ਵਿਸ਼ਵ ਕੱਪ 'ਚ ਇਹ ਮੌਕਾ ਸਿਰਫ ਅਭਿਸ਼ੇਕ ਸ਼ਰਮਾ ਦੇ ਸਿਖਰਲੇ ਕ੍ਰਮ 'ਚ ਸੰਘਰਸ਼ਾਂ ਕਾਰਨ ਆਇਆ, ਜਿਸਨੇ ਟੀਮ ਨੂੰ ਸੈਮਸਨ ਖਿਡਾਉਣ ਲਈ ਮਜਬੂਰ ਕੀਤਾ | ਜਦ ਇਸ ਨਾਕਆਊਟ ਮੈਚ 'ਚ ਜ਼ਿਆਦਾਤਰ ਹੋਰ ਅਸਫਲ ਰਹੇ, ਸੈਮਸਨ ਉੱਭਰਿਆ | ਉਸਨੇ ਸ਼ਾਨਦਾਰ ਸ਼ੁਰੂਆਤ ਕੀਤੀ, ਭਾਰਤ ਦੀਆਂ ਦੂਜੇ ਸਿਰੇ ਤੋਂ ਵਿਕਟਾਂ ਡਿੱਗੀਆਂ, ਪਰ ਸੈਮਸਨ ਨੇ ਲਗਭਗ ਹਰ ਓਵਰ 'ਚ ਇਕ ਜਾਂ ਦੋ ਚÏਕੇ ਲਗਾਉਣ 'ਚ ਅਸਧਾਰਨ ਪਰਿਪੱਕਤਾ ਦਿਖਾਈ | ਅੰਤ 'ਚ ਉਸਨੂੰ ਜੇਤੂ ਦੌੜਾਂ ਬਣਾਉਣ ਦਾ ਮÏਕਾ ਮਿਲਿਆ | ਭਾਰਤ ਹੁਣ ਵੀਰਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗਾ |
ਖੇਡ ਸੰਸਾਰ
Free
100 ਤੋਂ ਵੀ ਬਿਹਤਰ ਹੁੰਦੇ ਹਨ ਕੁੱਝ 97 <br/>
ਅਜੀਤ ਡੈਸਕ
03-03-2026