ਨਵੀਂ ਦਿੱਲੀ, 2 ਮਾਰਚ (ਪੀ.ਟੀ.ਆਈ.)-ਅਫਗਾਨਿਸਤਾਨ ਦੀ ਟੀਮ ਆਪਣੇ ਆਉਣ ਵਾਲੇ ਭਾਰਤ ਦੌਰੇ ਦÏਰਾਨ ਇਕ ਟੈਸਟ ਤੇ ਤਿੰਨ ਵਨਡੇ ਮੈਚ ਖੇਡੇਗੀ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸੋਮਵਾਰ ਨੂੰ ਇਸਦਾ ਐਲਾਨ ਕੀਤਾ | ਅਫਗਾਨਿਸਤਾਨ ਇਕ ਟੈਸਟ ਮੈਚ ਖੇਡੇਗਾ ਜਿਸ ਤੋਂ ਬਾਅਦ ਤਿੰਨ ਮੈਚਾਂ ਦੀ ਇਕ ਦਿਨਾ ਸੀਰੀਜ਼ ਹੋਵੇਗੀ | 2018 ਤੋਂ ਬਾਅਦ ਇਹ ਦੂਜਾ ਮÏਕਾ ਹੋਵੇਗਾ ਜਦੋਂ ਦੋਵੇਂ ਟੀਮਾਂ ਟੈਸਟ ਕ੍ਰਿਕਟ 'ਚ ਇਕ ਦੂਜੇ ਦੇ ਸਾਹਮਣੇ ਹੋਣਗੀਆਂ | ਇਹ ਟੈਸਟ ਮੈਚ 6 ਤੋਂ 10 ਜੂਨ, 2026 ਤੱਕ ਨਵੇਂ ਚੰਡੀਗੜ੍ਹ 'ਚ ਖੇਡਿਆ ਜਾਵੇਗਾ | ਬੀ.ਸੀ.ਸੀ.ਆਈ. ਸਕੱਤਰ ਦੇਵਜੀਤ ਸੈਕੀਆ ਨੇ ਇਕ ਰਿਲੀਜ਼ 'ਚ ਇਸਦੀ ਜਾਣਕਾਰੀ ਦਿੱਤੀ | ਹਾਲਾਂਕਿ, ਇਹ ਟੈਸਟ ਮੈਚ ਭਾਰਤ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ਦਾ ਹਿੱਸਾ ਨਹੀਂ ਹੈ | ਇਹ ਮੰਨਿਆ ਜਾਂਦਾ ਹੈ ਕਿ ਭਾਰਤ 2027 ਦੇ ਇਕ ਦਿਨਾ ਵਿਸ਼ਵ ਕੱਪ ਦੇ ਮੱਦੇਨਜ਼ਰ ਇਸ ਫਾਰਮੈਟ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ ਤੇ ਇਸ ਲਈ ਤਿੰਨ ਵਨਡੇ ਮੈਚ ਤਹਿ ਕੀਤੇ ਗਏ ਹਨ | ਇਕ ਦਿਨਾ ਲੜੀ ਦਾ ਪਹਿਲਾ ਮੈਚ 14 ਜੂਨ ਨੂੰ ਧਰਮਸ਼ਾਲਾ 'ਚ ਸ਼ੁਰੂ ਹੋਵੇਗਾ, ਉਸ ਤੋਂ ਬਾਅਦ ਲਖਨਊ (17 ਜੂਨ) ਤੇ ਚੇਨਈ (20 ਜੂਨ) ਵਿੱਚ ਮੈਚ ਹੋਣਗੇ | ਸਾਰੇ ਵਨਡੇ ਮੈਚ ਦੁਪਹਿਰ 1:30 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਣਗੇ |
ਖੇਡ ਸੰਸਾਰ
Free
8 ਸਾਲ ਬਾਅਦ ਭਾਰਤ 'ਚ ਟੈਸਟ ਖੇਡੇਗਾ ਅਫ਼ਗਾਨਿਸਤਾਨ
ਅਜੀਤ ਡੈਸਕ
03-03-2026