19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਨਰਿੰਦਰ ਨਿੱਕ ਸਹੋਤਾ ਲੜਨਗੇ 'ਫਰਿਜ਼ਨੋ ਕਾਊਾਟੀ ਬੋਰਡ ਆਫ਼ ਸੁਪਰਵਾਈਜ਼ਰਜ਼' ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 03-03-2026

ਸਾਨ ਫਰਾਂਸਿਸਕੋ, 2 ਮਾਰਚ (ਐਸ. ਅਸ਼ੋਕ ਭੌਰਾ)-ਨਰਿੰਦਰ 'ਨਿੱਕ ਸਾਹੋਤਾ, ਜੋ ਕਿ ਇਕ ਨਾਮੀ ਕਿਸਾਨ, ਕਾਰੋਬਾਰੀ ਤੇ ਸੈਲਮਾ ਯੂਨਿਫਾਈਡ ਸਕੂਲ ਡਿਸਟਿ੍ਕਟ ਦੇ ਟਰਸਟੀ ਹਨ, ਨੇ ਅੱਜ ਜੂਨ ਮਹੀਨੇ ਹੋਣ ਵਾਲੀ ਪ੍ਰਾਇਮਰੀ ਚੋਣ ਵਿਚ ਫਰਿਜਨੋ ਕਾਉਂਟੀ ਬੋਰਡ ਆਫ ਸੁਪਰਵਾਇਜ਼ਰਜ਼, ਡਿਸਟਿ੍ਕਟ 4 ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ | ਸਾਹੋਤਾ ਨੇ ਕਿਹਾ ਕਿ ਉਹ ਇਹ ਚੋਣ ਇਸ ਲਈ ਲੜ ਰਹੇ ਹਨ ਤਾਂ ਜੋ ਇਸ ਡਿਸਟਿ੍ਕਟ 'ਚ ਕਮਿਊਨਿਟੀਆਂ ਲਈ ਵਧੀਆ ਲੀਡਰਸ਼ਿਪ ਤੇ ਮਜ਼ਬੂਤ ਨੁਮਾਇੰਦਗੀ ਦੇ ਸਕਣ | ਉਸ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਕਿਸਾਨ, ਕਾਰੋਬਾਰੀ, ਸਕੂਲ ਬੋਰਡ ਮੈਂਬਰ ਤੇ ਕਮਿਊਨਿਟੀ ਦੇ ਹਿੱਸੇ ਵਜੋਂ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਾਡੇ ਮਿਹਨਤੀ ਪਰਿਵਾਰਾਂ ਤੇ ਸਥਾਨਕ ਕਾਰੋਬਾਰਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਚੋਣ ਲੜਣ ਦਾ ਮੁੱਖ ਉਦੇਸ਼ ਪਾਣੀ ਤੇ ਖੇਤੀ ਦੀ ਰੱਖਿਆ, ਪਬਲਿਕ ਸੇਫਟੀ ਨੂੰ ਹੋਰ ਮਜ਼ਬੂਤ ਕਰੀਏ, ਸਸਤੇ ਘਰਾਂ ਦੇ ਮÏਕੇ ਵਧਾਈਏ ਤੇ ਇਹ ਯਕੀਨੀ ਬਣਾਈਏ ਕਿ ਕਾਉਂਟੀ ਦੀਆਂ ਸੇਵਾਵਾਂ ਲੋਕਾਂ ਲਈ ਸਾਫ਼-ਸੁਥਰੀਆਂ ਤੇ ਢੰਗ ਨਾਲ ਕੰਮ ਕਰਨ ਤੇ ਸਾਡਾ ਵਿਕਾਸ ਢੰਗ ਨਾਲ ਹੋਵੇ, ਸਾਡੇ ਪਾਣੀ ਦੀ ਸੁਰੱਖਿਆ ਹੋਵੇ, ਲੋਕਾਂ ਲਈ ਰੋਜ਼ਗਾਰ ਦੇ ਮÏਕੇ ਵਧਣ | ਸਾਹੋਤਾ ਨੇ ਸੈਲਮਾ ਹਾਈ ਸਕੂਲ ਤੋਂ ਪੜ੍ਹਾਈ ਕੀਤੀ, ਫਿਰ ਰੀਡਲੀ ਕਾਲਜ 'ਚ ਪੜ੍ਹੇ ਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫਰਿਜਨੋ ਤੋਂ ਸਰਵੇ ਇੰਜੀਨੀਅਰਿੰਗ 'ਚ ਡਿਗਰੀ ਹਾਸਲ ਕੀਤੀ | 2008 ਤੋਂ ਉਹ ਆਪਣੀ ਨਿੱਜੀ ਕਾਰੋਬਾਰੀ ਕੰਪਨੀ ਚਲਾ ਰਹੇ ਹਨ |
ਜਿੱਥੇ ਉਹਨਾਂ ਨੇ ਸ਼ਹਿਰਾਂ, ਡਿਵੈਲਪਰਾਂ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਕਈ ਇਨਫਰਾਸਟਰਕਚਰ ਤੇ ਡਿਵੈਲਪਮੈਂਟ ਪ੍ਰੋਜੈਕਟਾਂ 'ਤੇ ਕੰਮ ਕੀਤਾ ਹੈ | ਉਹ ਖੁਦ ਵੀ ਇਕ ਐਕਟਿਵ ਕਿਸਾਨ ਹਨ | ਉਹ ਸੈਲਮਾ ਯੂਨਿਫਾਈਡ ਸਕੂਲ ਡਿਸਟਿ੍ਕਟ ਦੇ ਬੋਰਡ 'ਤੇ 6 ਸਾਲਾਂ ਤੋਂ ਸੇਵਾ ਦੇ ਰਹੇ ਹਨ, ਜਿਨ੍ਹਾਂ 'ਚੋਂ 2 ਸਾਲ ਉਹ ਬੋਰਡ ਮੁਖੀ ਵੀ ਰਹੇ ਹਨ | ਸਾਹੋਤਾ ਸੈਲਮਾ ਚੈਂਬਰ ਆਫ ਕਾਮਰਸ, ਸੈਲਮਾ ਰੋਟਰੀ ਕਲੱਬ ਦੇ ਪਿਛਲੇ ਪ੍ਰੈਜ਼ੀਡੈਂਟ ਰਹੇ ਹਨ, ਬਿਜ਼ਨਸ ਇੰਪ੍ਰੂਵਮੈਂਟ ਡਿਸਟਿ੍ਕਟ ਦੇ ਬੋਰਡ ਮੈਂਬਰ, ਸਿੱਖ ਹਿਸਟੌਰਿਕਲ ਸੋਸਾਇਟੀ ਦੇ ਡਾਇਰੈਕਟਰ ਤੇ ਫਰਿਜਨੋ ਕਾਉਂਟੀ ਹਾਊਸਿੰਗ ਅਤੇ ਕਮਿਊਨਿਟੀ ਡਿਵੈਲਪਮੈਂਟ ਕਮੇਟੀ ਦੇ ਮੈਂਬਰ ਵੀ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ 8 ਸਾਲ ਬਾਅਦ ਭਾਰਤ 'ਚ ਟੈਸਟ ਖੇਡੇਗਾ ਅਫ਼ਗਾਨਿਸਤਾਨ ਅਗਲੀ ਖ਼ਬਰ ਅਤਿਕਾ ਮੀਰ ਨੇ ਰਚਿਆ ਇਤਿਹਾਸ
Ad Position 24