ਬੈਂਗਲੁਰੂ, 3 ਮਾਰਚ (ਪੀ.ਟੀ.ਆਈ.)-ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਸੁਰੱਖਿਅਤ ਭਾਰਤ ਵਾਪਸ ਆ ਗਈ ਹੈ | ਸਿੰਧੂ 2 ਦਿਨ ਪਹਿਲਾਂ ਈਰਾਨੀ ਡਰੋਨ ਹਮਲੇ ਦੌਰਾਨ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫਸ ਗਈ ਸੀ | ਉਹ ਆਲ ਇੰਗਲੈਂਡ ਓਪਨ ਖੇਡਣ ਲਈ ਬਰਮਿੰਘਮ ਜਾ ਰਹੀ ਸੀ | ਸਿੰਧੂ ਦੀ ਦੁਬਈ ਤੋਂ ਕਨੈਕਟਿੰਗ ਫਲਾਈਟ ਸੀ | ਸਨਿਚਰਵਾਰ ਨੂੰ 30 ਸਾਲਾ ਸਿੰਧੂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਕ ਵੀਡੀਓ ਸੰਦੇਸ਼ 'ਚ ਹਵਾਈ ਅੱਡੇ 'ਤੇ ਫਸੇ ਵੱਡੀ ਗਿਣਤੀ 'ਚ ਯਾਤਰੀਆਂ ਨੂੰ ਦਿਖਾਇਆ ਸੀ, ਜੋ ਡਰ ਦੇ ਮਾਹÏਲ ਦਾ ਅਨੁਭਵ ਕਰ ਰਹੇ ਸਨ | ਜ਼ਿਕਰਯੋਗ ਹੈ ਕਿ ਮੱਧ ਪੂਰਬ 'ਚ ਤਣਾਅ ਤੇ ਟਕਰਾਅ ਵਧਣ ਨਾਲ ਇਹ ਸਥਿਤੀ ਹੋਰ ਵੀ ਵਿਗੜ ਗਈ, ਜਿਸ ਕਾਰਨ ਦੁਬਈ ਦੇ ਹਵਾਈ ਮਾਰਗਾਂ 'ਤੇ ਵਿਆਪਕ ਉਡਾਣਾਂ ਰੱਦ ਹੋ ਗਈਆਂ ਤੇ ਯਾਤਰੀਆਂ ਦੀ ਯਾਤਰਾ 'ਚ ਮਹੱਤਵਪੂਰਨ ਰੁਕਾਵਟਾਂ ਆਈਆਂ |
ਖੇਡ ਸੰਸਾਰ
Free
ਪੀ.ਵੀ. ਸਿੰਧੂ ਸੁਰੱਖਿਅਤ ਭਾਰਤ ਵਾਪਸ ਪਰਤੀ
ਅਜੀਤ ਡੈਸਕ
04-03-2026