ਦੁਬਈ, 3 ਮਾਰਚ (ਏਜੰਸੀ)-ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਇਕ ਵਾਰ ਫਿਰ ਦੁਨੀਆ ਦੀ ਨੰਬਰ 1 ਇਕ ਦਿਨਾ ਬੱਲੇਬਾਜ਼ ਬਣ ਗਈ ਹੈ | ਮੰਗਲਵਾਰ ਨੂੰ ਆਈ.ਸੀ.ਸੀ. ਵਲੋਂ ਜਾਰੀ ਕੀਤੀ ਗਈ ਤਾਜ਼ਾ 'ਮਹਿਲਾ ਵਨਡੇ ਰੈਂਕਿੰਗ' 'ਚ ਮੰਧਾਨਾ ਨੇ ਦੱਖਣੀ ਅਫਰੀਕਾ ਦੀ ਲÏਰਾ ਵੋਲਵਰਡਟ ਨੂੰ ਪਿੱਛੇ ਛੱਡ ਦਿੱਤਾ | ਗੇਂਦਬਾਜ਼ੀ ਰੈਂਕਿੰਗ 'ਚ ਅਲਾਨਾ ਕਿੰਗ ਨੇ ਸੋਫੀ ਏਕਲਸਟੋਨ ਨੂੰ ਪਛਾੜ ਦਿੱਤਾ ਹੈ, ਜੋ ਚਾਰ ਸਾਲਾਂ ਤੱਕ ਸਿਖਰ 'ਤੇ ਰਹੀ | ਮੰਧਾਨਾ ਦੇ ਰੇਟਿੰਗ ਅੰਕ 790 ਹੋ ਗਏ ਹਨ | ਮੰਧਾਨਾ ਨੇ ਆਸਟ੍ਰੇਲੀਆ ਵਿਰੁੱਧ ਲੜੀ 'ਚ 58 ਤੇ 31 ਦÏੜਾਂ ਦੀ ਮਹੱਤਵਪੂਰਨ ਪਾਰੀ ਖੇਡੀ |
ਖੇਡ ਸੰਸਾਰ
Free
ਸਮਿ੍ਤੀ ਦੁਨੀਆ ਦੀ ਨੰਬਰ 1 ਇਕ ਦਿਨਾ ਬੱਲੇਬਾਜ਼ ਬਣੀ <br/>
ਅਜੀਤ ਡੈਸਕ
04-03-2026