20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹਿੰਦੂ ਮੰਦਰ ਵਾਲੀ ਥਾਂ ਵੇਚਣ 'ਤੇ ਇੰਗਲੈਂਡ ਦੀ ਅਦਾਲਤ ਨੇ ਲਗਾਈ ਅਸਥਾਈ ਰੋਕ

Ad Position 21
No active advertisement
ਅਜੀਤ ਡੈਸਕ 04-03-2026
ਲੰਡਨ, 3 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੀਟਰਬਰੋ ਸਿਟੀ ਕੌਂਸਲ ਵੱਲੋਂ ਬੀਤੇ ਦਿਨੀ ਸਥਾਨਿਕ ਨਿਊ ਇੰਗਲੈਂਡ ਕੰਪਲੈਕਸ ਨੂੰ ਵੇਚਣ ਦਾ ਫ਼ੈਸਲਾ ਕੀਤਾ ਸੀ, ਜਿਸ 'ਚ ਕਈ ਦਹਾਕਿਆਂ ਤੋਂ ਹਿੰਦੂ ਮੰਦਰ ਸਸ਼ੋਬਿਤ ਹੈ | ਭਾਵੇਂ ਕਿ ਇਹ ਮੰਦਰ ਵਾਲੀ ਜਗ੍ਹਾ ਕੌਂਸਲ ਤੋਂ ਕਿਰਾਏ 'ਤੇ ਲਈ ਹੋਈ ਹੈ | ਪਰ ਦਹਾਕਿਆਂ ਤੋਂ ਇੱਥੇ ਮੰਦਰ ਸ਼ਸ਼ੋਬਿਤ ਹੋਣ ਕਰਕੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ | ਅਦਾਲਤ ਵੱਲੋਂ ਆਏ ਫ਼ੈਸਲੇ ਤੋਂ ਬਾਅਦ ਹਿੰਦੂ ਭਾਈਚਾਰਾ ਸਥਾਨਕ ਅਥਾਰਟੀ ਵਿਰੁੱਧ ਕਾਨੂੰਨੀ ਲੜਾਈ ਦੀ ਪਹਿਲੀ ਜਿੱਤ ਮੰਨ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੀਟਰਬਰੋ ਸਿਟੀ ਕੌਂਸਲ ਨੇ ਹਿੰਦੂ ਮੰਦਰ ਵਾਲੀ ਇਮਾਰਤ ਨੂੰ ਇਕ ਇਸਲਾਮੀ ਮਸਜਿਦ ਸਮੂਹ ਨੂੰ ਵੇਚਣ ਦਾ ਫੈਸਲਾ ਕੀਤਾ ਹੈ, ਜਿਸ ਹਿੰਦੂ ਭਾਈਚਾਰਾ ਇਤਰਾਜ਼ ਕਰ ਰਿਹਾ ਹੈ | ਹਾਈ ਕੋਰਟ ਦੇ ਜੱਜ ਜਸਟਿਸ ਫੋਰਡਹੈਮ ਨੇ ਵਿਕਰੀ ਦੇ ਵਿਰੁੱਧ ਇਕ ਅਸਥਾਈ ਰੋਕ ਦਾ ਹੁਕਮ ਦਿੱਤਾ ਹੈ ਤੇ ਅਦਾਲਤ ਹੁਣ ਫੈਸਲਾ ਕਰੇਗੀ ਕਿ ਅੱਗੇ ਕੀ ਹੁੰਦਾ ਹੈ | ਇਕ ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਕਾਨੂੰਨੀ ਕਾਰਵਾਈ ਤੋਂ ਜਾਣੂ ਹਾਂ ਤੇ ਹੁਣ ਕਾਨੂੰਨੀ ਪ੍ਰਕਿਰਿਆ ਵਿਚ ਸ਼ਾਮਲ ਹੋਵਾਂਗੇ | ਪਿਛਲੇ ਮਹੀਨੇ ਕੌਂਸਲਰਾਂ ਨੇ ਲੱਖਾਂ ਪੌਂਡ ਦੇ ਕਰਜ਼ੇ ਨੂੰ ਲਾਹੁਣ ਲਈ ਸ਼ਹਿਰ ਦੇ ਨਿਊ ਇੰਗਲੈਂਡ ਕੰਪਲੈਕਸ ਨੂੰ ਵੇਚਣ ਲਈ ਵੋਟ ਦਿੱਤੀ, ਜਿੱਥੇ ਮੰਦਰ ਸਥਿਤ ਹੈ | ਇਕ ਗੁਪਤ ਬੋਲੀ ਪ੍ਰਕਿਰਿਆ ਤੋਂ ਬਾਅਦ ਹਿੰਦੂ ਸ਼ਰਧਾਲੂਆਂ ਨੂੰ ਦੱਸਿਆ ਗਿਆ ਕਿ ਉਹ ਬੋਲੀ ਹਾਰ ਗਏ ਹਨ | ਕੌਂਸਲ ਨੇ ਖਰੀਦਦਾਰ ਦੀ ਪਛਾਣ ਭਾਵੇਂ ਗੁਪਤ ਰੱਖੀ ਪਰ ਬੀ.ਬੀ.ਸੀ. ਨੇ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਪੁਸ਼ਟੀ ਕੀਤੀ ਕਿ ਇਹ ਸ਼ਹਿਰ ਦੀ ਹੀ ਖਦੀਜਾ ਮਸਜਿਦ ਹੈ, ਜਿਸ ਨੇ ਉਕਤ ਇਮਾਰਤ ਨੂੰ ਖ਼ਰੀਦਿਆ ਹੈ | ਮੰਦਿਰ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਕੋਲ ਕਾਨੂੰਨੀ ਚਾਰਾਜੋਈ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ | ਉਨ੍ਹਾਂ ਕਿਹਾ ਕਿ ਅਸੀਂ ਕਾਰਵਾਈਆਂ ਨੂੰ ਗੱਲਬਾਤ ਨਾਲ ਰੋਕਣਾ ਚਾਹੁੰਦੇ ਹਾਂ, ਜਿਸ ਨਾਲ ਸਾਡਾ ਸਮਾਂ ਤੇ ਪੈਸਾ ਬਚੇਗਾ | ਬੁਲਾਰੇ ਨੇ ਕੌਂਸਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਥਾਰਟੀ ਨੇ ਗੱਲਬਾਤ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ | ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਡੀ ਲੜਾਈ ਮਸਜਿਦ ਨਾਲ ਨਹੀਂ ਹੈ, ਸਾਡੀ ਲੜਾਈ ਕੌਂਸਲ ਨਾਲ ਹੈ |
Ad Position 22
No active advertisement
ਪਿਛਲੀ ਖ਼ਬਰ ਸਮਿ੍ਤੀ ਦੁਨੀਆ ਦੀ ਨੰਬਰ 1 ਇਕ ਦਿਨਾ ਬੱਲੇਬਾਜ਼ ਬਣੀ <br/> ਅਗਲੀ ਖ਼ਬਰ ਸਕਾਟਲੈਂਡ 'ਚ ਪਾਣੀ ਨਾਲ ਸਸਕਾਰ ਕਰਨ ਨੂੰ ਮਨਜ਼ੂਰੀ
Ad Position 24