ਦੁਬਈ, 10 ਮਾਰਚ (ਪੀ.ਟੀ.ਆਈ.)-ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਅਹਿਮਦਾਬਾਦ 'ਚ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ ਫਾਈਨਲ ਦੌਰਾਨ ਨਿਊਜ਼ੀਲੈਂਡ ਦੇ ਬੱਲੇਬਾਜ਼ ਡੈਰਿਲ ਮਿਸ਼ੇਲ 'ਤੇ ਹਮਲਾਵਰ ਤੇ ਅਣਉਚਿਤ ਗੇਂਦ ਸੁੱਟਣ ਲਈ ਉਸਦੀ ਮੈਚ ਫੀਸ ਦਾ 15 ਫ਼ੀਸਦ ਜੁਰਮਾਨਾ ਲਗਾਇਆ ਗਿਆ ਹੈ | ਇਸ ਤੋਂ ਇਲਾਵਾ ਅਰਸ਼ਦੀਪ ਦੇ ਅਨੁਸ਼ਾਸਨੀ ਰਿਕਾਰਡ ਵਿਚ ਇਕ ਡੀਮੈਰਿਟ ਪੁਆਇੰਟ ਜੋੜਿਆ ਗਿਆ ਹੈ, ਜੋ ਕਿ 24 ਮਹੀਨਿਆਂ 'ਚ ਉਸਦਾ ਪਹਿਲਾ ਅਪਰਾਧ ਹੈ | ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਇਕ ਮੀਡੀਆ ਰਿਲੀਜ਼ 'ਚ ਕਿਹਾ ਕਿ ਅਰਸ਼ਦੀਪ ਨੂੰ ਖਿਡਾਰੀਆਂ ਤੇ ਖਿਡਾਰੀ ਸਹਾਇਤਾ ਕਰਮਚਾਰੀਆਂ ਲਈ ਆਈ.ਸੀ.ਸੀ. ਆਚਾਰ ਸੰਹਿਤਾ ਦੀ ਧਾਰਾ 2.9 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਜੋ ਕਿ 'ਅੰਤਰਰਾਸ਼ਟਰੀ ਮੈਚ ਦÏਰਾਨ ਕਿਸੇ ਖਿਡਾਰੀ 'ਤੇ ਜਾਂ ਉਸ ਦੇ ਨੇੜੇ ਅਣਉਚਿਤ ਤੇ/ਜਾਂ ਖਤਰਨਾਕ ਢੰਗ ਨਾਲ ਗੇਂਦ (ਜਾਂ ਕੋਈ ਹੋਰ ਕ੍ਰਿਕਟ ਨਾਲ ਸਬੰਧਤ ਵਸਤੂ) ਸੁੱਟਣ ਨਾਲ ਸਬੰਧਤ ਹੈ |
ਖੇਡ ਸੰਸਾਰ
Free
ਅਰਸ਼ਦੀਪ 'ਤੇ ਲੱਗਿਆ ਜੁਰਮਾਨਾ
ਅਜੀਤ ਡੈਸਕ
11-03-2026