11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

-ਏ.ਐਫ਼.ਸੀ. ਮਹਿਲਾ ਫੁੱਟਬਾਲ ਕੱਪ 2026- ਤਾਈਵਾਨ ਨੇ ਭਾਰਤ ਨੂੰ 3–1 ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 11-03-2026

ਸਿਡਨੀ, 10 ਮਾਰਚ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ 'ਚ ਇਨ੍ਹਾਂ ਦਿਨੀਂ ਚੱਲ ਰਹੇ ਏਸ਼ੀਆਈ ਮਹਿਲਾ ਫੁੱਟਬਾਲ ਕੱਪ 2026 ਦੇ ਮੈਚ ਵੱਖ-ਵੱਖ ਸ਼ਹਿਰਾਂ ਦੇ ਪ੍ਰਸਿੱਧ ਸਟੇਡੀਅਮਾਂ 'ਚ ਕਰਵਾਏ ਜਾ ਰਹੇ ਹਨ | ਇਸ ਟੂਰਨਾਮੈਂਟ ਨੂੰ ਲੈ ਕੇ ਖੇਡ ਪ੍ਰੇਮੀਆਂ ਵਿਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਹਰ ਮੈਚ ਵਿਚ ਵੱਡੀ ਗਿਣਤੀ 'ਚ ਦਰਸ਼ਕ ਪਹੁੰਚ ਰਹੇ ਹਨ | ਇਸੇ ਕੜੀ ਤਹਿਤ ਅੱਜ ਸਿਡਨੀ ਦੇ ਕੌਮਬੈਂਕ ਸਟੇਡੀਅਮ, ਪੈਰਾਮੈਟਾ ਵਿਚ ਭਾਰਤ ਤੇ ਤਾਈਵਾਨ ਦੀਆਂ ਮਹਿਲਾ ਟੀਮਾਂ ਦਰਮਿਆਨ ਰੋਮਾਂਚਕ ਮੁਕਾਬਲਾ ਖੇਡਿਆ ਗਿਆ | ਦੋਹਾਂ ਟੀਮਾਂ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ, ਪਰ ਆਿਖ਼ਰਕਾਰ ਤਾਈਵਾਨ ਦੀ ਟੀਮ ਨੇ ਭਾਰਤ ਨੂੰ 3–1 ਨਾਲ ਹਰਾ ਕੇ ਮੈਚ ਆਪਣੇ ਨਾਂਅ ਕਰ ਲਿਆ | ਮੈਚ ਦੀ ਸ਼ੁਰੂਆਤ ਤੋਂ ਹੀ ਦੋਹਾਂ ਟੀਮਾਂ ਨੇ ਆਕਰਮਕ ਖੇਡ ਦਿਖਾਈ ਤੇ ਦਰਸ਼ਕਾਂ ਨੂੰ ਰੋਮਾਂਚਕ ਲਹਿਰਾਂ ਦਾ ਅਨੁਭਵ ਕਰਵਾਇਆ | ਭਾਰਤੀ ਟੀਮ ਵੱਲੋਂ ਇਕਲÏਤਾ ਗੋਲ ਹੁਸ਼ਿਆਰਪੁਰ ਦੇ ਨੇੜਲੇ ਇਲਾਕੇ ਨਾਲ ਸੰਬੰਧਿਤ ਮਸ਼ਹੂਰ ਖਿਡਾਰਨ ਮਨੀਸ਼ਾ ਕਲਿਆਣ ਨੇ ਕੀਤਾ, ਜਿਸ ਨਾਲ ਸਟੇਡੀਅਮ ਵਿਚ ਮÏਜੂਦ ਭਾਰਤੀ ਦਰਸ਼ਕਾਂ ਵਿਚ ਖ਼ੁਸ਼ੀ ਦੀ ਲਹਿਰ ਦÏੜ ਗਈ | ਹਾਲਾਂਕਿ ਇਸ ਤੋਂ ਬਾਅਦ ਤਾਈਵਾਨ ਦੀ ਟੀਮ ਨੇ ਲਗਾਤਾਰ ਹਮਲਾਵਰ ਖੇਡ ਦਿਖਾਉਂਦਿਆਂ ਤਿੰਨ ਗੋਲ ਕਰਕੇ ਮੈਚ ਆਪਣੇ ਹੱਕ ਵਿਚ ਕਰ ਲਿਆ | ਇਸ ਮੁਕਾਬਲੇ ਦÏਰਾਨ ਦੋਹਾਂ ਟੀਮਾਂ ਦੇ ਖਿਡਾਰੀਆਂ ਨੇ ਬੇਹੱਦ ਜੋਸ਼ ਤੇ ਜਜ਼ਬੇ ਨਾਲ ਖੇਡ ਦਿਖਾਈ, ਜਿਸ ਨੂੰ ਸਟੇਡੀਅਮ ਵਿਚ ਮÏਜੂਦ ਦਰਸ਼ਕਾਂ ਨੇ ਖੂਬ ਸਰਾਹਿਆ | ਮੈਚ ਦÏਰਾਨ ਕਈ ਵਾਰ ਅਜਿਹੀਆਂ ਸਥਿਤੀਆਂ ਵੀ ਬਣੀਆਂ ਜਿੱਥੇ ਗੋਲ ਹੋਣ ਦੇ ਮÏਕੇ ਬਣੇ ਤੇ ਇਸ ਕਾਰਨ ਪੂਰਾ ਮੈਚ ਬਹੁਤ ਹੀ ਦਿਲਚਸਪ ਬਣਿਆ ਰਿਹਾ | ਜ਼ਿਕਰਯੋਗ ਹੈ ਕਿ ਇਸ ਏਸ਼ੀਆਈ ਮਹਿਲਾ ਫੁੱਟਬਾਲ ਕੱਪ 2026 ਵਿਚ ਕੁੱਲ 12 ਦੇਸ਼ਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ | ਟੂਰਨਾਮੈਂਟ ਦੇ ਮੈਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਆਧੁਨਿਕ ਸਟੇਡੀਅਮਾਂ ਵਿਚ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਸਿਡਨੀ, ਗੋਲਡ ਕੋਸਟ ਸਮੇਤ ਹੋਰ ਕਈ ਸ਼ਹਿਰ ਸ਼ਾਮਲ ਹਨ | ਟੂਰਨਾਮੈਂਟ ਦੇ ਅਗਲੇ ਪੜਾਅ ਵਿਚ ਹੁਣ ਕੁਆਰਟਰ ਫਾਈਨਲ, ਸੈਮੀ ਫਾਈਨਲ ਤੇ ਫਾਈਨਲ ਮੈਚ ਖੇਡੇ ਜਾਣਗੇ, ਜਿਨ੍ਹਾਂ ਨੂੰ ਲੈ ਕੇ ਖੇਡ ਪ੍ਰੇਮੀਆਂ ਵਿਚ ਹੋਰ ਵੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਬੀ.ਸੀ.ਸੀ.ਆਈ. ਵਲੋਂ ਜੇਤੂ ਭਾਰਤੀ ਟੀਮ ਲਈ 131 ਕਰੋੜ ਰੁਪਏ ਦਾ ਇਨਾਮ <br/> ਅਗਲੀ ਖ਼ਬਰ ਅਰਸ਼ਦੀਪ 'ਤੇ ਲੱਗਿਆ ਜੁਰਮਾਨਾ
Ad Position 24