ਨਵੀਂ ਦਿੱਲੀ, 10 ਮਾਰਚ (ਪੀ. ਟੀ. ਆਈ.)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਤੀਜੀ ਵਾਰ ਪੁਰਸ਼ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਲਈ 131 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ | ਇਹ ਇਨਾਮੀ ਰਾਸ਼ੀ 15 ਖਿਡਾਰੀਆਂ, ਕੋਚਿੰਗ ਸਟਾਫ ਤੇ ਹੋਰ ਸਹਾਇਕ ਸਟਾਫ 'ਚ ਵੰਡੀ ਜਾਵੇਗੀ | ਸੂਤਰਾਂ ਅਨੁਸਾਰ, ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਦੇ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦਾ ਵੱਡਾ ਹਿੱਸਾ ਮਿਲਣਾ ਤੈਅ ਹੈ, ਜਦੋਂ ਕਿ ਸਹਾਇਕ ਸਟਾਫ ਮੈਂਬਰਾਂ ਲਈ ਇਨਾਮੀ ਰਾਸ਼ੀ ਉਨ੍ਹਾਂ ਦੀ ਸਥਿਤੀ ਦੇ ਅਨੁਸਾਰ ਨਿਰਧਾਰਤ ਕੀਤੀ ਜਾਵੇਗੀ | ਇਹ ਰਕਮ 2024 'ਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਚੈਂਪੀਅਨ ਟੀਮ ਨੂੰ ਦਿੱਤੇ ਗਏ 125 ਕਰੋੜ ਰੁਪਏ ਨਾਲੋਂ 6 ਕਰੋੜ ਰੁਪਏ ਵੱਧ ਹੈ | ਬੀ.ਸੀ.ਸੀ.ਆਈ. ਦੇ ਸਕੱਤਰ ਦੇਵਜੀਤ ਸੈਕੀਆ ਨੇ ਇਕ ਬਿਆਨ 'ਚ ਕਿਹਾ ਕਿ ਬੋਰਡ ਇਕ ਵਾਰ ਫਿਰ ਖਿਡਾਰੀਆਂ, ਸਹਾਇਕ ਸਟਾਫ ਤੇ ਚੋਣਕਾਰਾਂ ਨੂੰ ਇਸ ਇਤਿਹਾਸਕ ਪ੍ਰਾਪਤੀ 'ਤੇ ਵਧਾਈ ਦਿੰਦਾ ਹੈ ਤੇ ਭਵਿੱਖ ਵਿਚ ਉਨ੍ਹਾਂ ਦੀ ਨਿਰੰਤਰ ਸਫਲਤਾ ਦੀ ਕਾਮਨਾ ਕਰਦਾ ਹੈ | ਭਾਰਤ ਨੇ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ 'ਚ ਨਿਊਜ਼ੀਲੈਂਡ ਨੂੰ 96 ਦÏੜਾਂ ਨਾਲ ਹਰਾ ਕੇ ਇਹ ਵੱਕਾਰੀ ਟਰਾਫੀ ਆਪਣੇ ਨਾਮ ਕੀਤੀ |
ਖੇਡ ਸੰਸਾਰ
Free
ਬੀ.ਸੀ.ਸੀ.ਆਈ. ਵਲੋਂ ਜੇਤੂ ਭਾਰਤੀ ਟੀਮ ਲਈ 131 ਕਰੋੜ ਰੁਪਏ ਦਾ ਇਨਾਮ <br/>
ਅਜੀਤ ਡੈਸਕ
11-03-2026