ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰਜਤ, ਕੋਹਲੀ ਤੇ ਸਾਲਟ ਦੇ ਅਰਧ ਸੈਂਕੜਿਆਂ ਸਦਕਾ ਬੈਂਗਲੁਰੂ ਨੇ ਮੁੰਬਈ 'ਤੇ ਕੀਤੀ ਜਿੱਤ ਦਰਜ <br/>

Ad Position 21
No active advertisement
ਅਜੀਤ ਡੈਸਕ 13-04-2026
ਮੁੰਬਈ, 12 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 20ਵੇਂ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾਇਆ | ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ | ਰਜਤ ਪਾਟੀਦਾਰ, ਕੋਹਲੀ ਤੇ ਸਾਲਟ ਦੇ ਅਰਧ ਸੈਂਕੜਿਆਂ ਦੀ ਬਦੌਲਤ, ਆਰ.ਸੀ.ਬੀ. ਨੇ 4 ਵਿਕਟਾਂ ਦੇ ਨੁਕਸਾਨ 'ਤੇ ਕੁੱਲ 240 ਦÏੜਾਂ ਬਣਾਈਆਂ | ਬੈਂਗਲੁਰੂ ਲਈ ਵਿਰਾਟ ਕੋਹਲੀ ਅਤੇ ਫਿਲ ਸਾਲਟ ਨੇ ਸ਼ਾਨਦਾਰ ਸ਼ੁਰੂਆਤ ਕੀਤੀ | ਦੋਵਾਂ ਨੇ ਪਹਿਲੀ ਗੇਂਦ ਤੋਂ ਹੀ ਹਮਲਾਵਰ ਰੁਖ਼ ਅਪਣਾਇਆ ਤੇ ਪਹਿਲੇ 6 ਓਵਰਾਂ 'ਚ ਬਿਨ੍ਹਾਂ ਇਕ ਵੀ ਵਿਕਟ ਗੁਆਏ 71 ਦÏੜਾਂ ਬਣਾਈਆਂ | ਦੋਵਾਂ ਨੇ 10ਵੇਂ ਓਵਰ ਦੇ ਅੰਤ ਤੱਕ 115 ਦÏੜਾਂ ਤੱਕ ਟੀਮ ਨੂੰ ਪਹੁੰਚਾਇਆ | ਇਸ ਤੋਂ ਬਾਅਦ 11ਵੇਂ ਓਵਰ ਫਿਲ ਸਾਲਟ (78) ਆਉਟ ਹੋਏ | ਹਾਲਾਂਕਿ, ਉਸਦੇ ਆਊਟ ਹੋਣ ਤੋਂ ਬਾਅਦ, ਰਜਤ ਪਾਟੀਦਾਰ (53) ਨੇ ਧਮਾਕੇਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ | 241 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਦੀ ਪਾਰੀ ਦੀ ਸ਼ੁਰੂਆਤ ਰੋਹਿਤ ਸ਼ਰਮਾ ਤੇ ਰਿਕਲਟਨ ਨੇ ਕੀਤੀ | ਦੋਵਾਂ ਨੇ ਮਿਲ ਕੇ 72 ਦÏੜਾਂ ਜੋੜੀਆਂ; ਹਾਲਾਂਕਿ, ਬੱਲੇਬਾਜ਼ੀ ਦੌਰਾਨ ਰੋਹਿਤ ਸ਼ਰਮਾ ਰਿਟਾਇਰਡ ਹਰਟ ਹੋ ਗਏ | ਇਸ ਦÏਰਾਨ, ਰਿਕਲਟਨ ਵੀ 37 ਦÏੜਾਂ ਬਣਾ ਕੇ ਆਊਟ ਹੋ ਗਿਆ | ਤਿਲਕ (1) ਤੇ ਸੂਰਿਆ (33) ਨੇ ਮੁੰਬਈ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਇੰਝ ਕਰਨ 'ਚ ਅਸਫ਼ਲ ਰਹੇ ਤੇ ਟੀਮ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 222 ਦੌੜਾਂ ਹੀ ਬਣਾ ਪਾਈ |

Ad Position 22
No active advertisement
ਪਿਛਲੀ ਖ਼ਬਰ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ ਅਗਲੀ ਖ਼ਬਰ ਬਸਤੀ ਅੱਡੇ ਤੋਂ ਕੰਪਨੀ ਬਾਗ ਚੌਕ ਤੱਕ ਨੋ-ਆਟੋ ਜ਼ੋਨ 'ਚ ਬੇਰੋਕ-ਟੋਕ ਚੱਲਦੇ ਨੇ ਆਟੋ
Ad Position 24
No active advertisement