30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ-ਸੇਂਥਿਲਕੁਮਾਰ ਤੇ ਜੋਸ਼ਨਾ ਨੇ ਜਿੱਤਿਆ ਮਿਕਸਡ ਡਬਲਜ਼ ਖ਼ਿਤਾਬ

Ad Position 21
No active advertisement
ਅਜੀਤ ਡੈਸਕ 17-05-2026

ਚੇਨਈ, 16 ਮਈ (ਪੀ.ਟੀ.ਆਈ.) ਵੇਲਾਵਨ ਸੇਂਥਿਲਕੁਮਾਰ ਅਤੇ ਜੋਸ਼ਨਾ ਚਿਨੱਪਾ ਦੀ ਚੋਟੀ ਦੀ ਦਰਜਾ ਪ੍ਰਾਪਤ ਜੋੜੀ ਨੇ ਆਪਣੀ ਸਾਖ 'ਤੇ ਖਰਾ ਉਤਰਿਆ ਸ਼ਨੀਵਾਰ ਨੂੰ ਇੱਥੇ ਤੀਜੀ ਐਚ.ਸੀ.ਐਲ. ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ਵਿਚ ਮਿਕਸਡ ਡਬਲਜ਼ ਖਿਤਾਬ ਜਿੱਤਿਆ¢ ਚੋਟੀ ਦੀ ਦਰਜਾ ਪ੍ਰਾਪਤ ਜੋੜੀ ਨੇ ਫਾਈਨਲ ਵਿੱਚ ਅਭੈ ਸਿੰਘ ਅਤੇ ਰਾਠਿਕਾ ਸੀਲਨ ਦੀ ਦੂਜੀ ਦਰਜਾ ਪ੍ਰਾਪਤ ਜੋੜੀ ਨੂੰ 11-7, 11-9 ਨਾਲ ਹਰਾਇਆ¢ ਸੇਂਥਿਲਕੁਮਾਰ ਅਤੇ ਜੋਸ਼ਨਾ ਦੋਵਾਂ ਨੇ ਪਹਿਲਾਂ ਟੂਰਨਾਮੈਂਟ ਵਿੱਚ ਆਪਣੇ-ਆਪਣੇ ਸਾਥੀਆਂ ਨਾਲ ਕ੍ਰਮਵਾਰ ਪੁਰਸ਼ ਅਤੇ ਮਹਿਲਾ ਡਬਲਜ਼ ਖਿਤਾਬ ਜਿੱਤੇ ਸਨ¢ ਸੇਂਥਿਲਕੁਮਾਰ ਨੇ ਅਭੈ ਦੇ ਨਾਲ ਮਿਲ ਕੇ ਫਾਈਨਲ ਵਿੱਚ ਰਾਹੁਲ ਬੈਥਾ ਅਤੇ ਸੂਰਜ ਕੁਮਾਰ ਚੰਦ ਨੂੰ 11-8, 11-5 ਨਾਲ ਹਰਾ ਕੇ ਲਗਾਤਾਰ ਤੀਜੇ ਸਾਲ ਪੁਰਸ਼ ਡਬਲਜ਼ ਖਿਤਾਬ ਜਿੱਤਿਆ ਸੀ¢ ਜਦਕਿ ਮਹਿਲਾ ਡਬਲਜ਼ ਫਾਈਨਲ ਵਿਚ, ਜੋਸ਼ਨਾ ਤੇ ਰਤਿਕਾ ਨੇ ਜੈਨੇਟ ਵਿਧੀ ਤੇ ਪੂਜਾ ਆਰਤੀ ਨੂੰ 11-8, 11-4 ਨਾਲ ਹਰਾਇਆ¢

Ad Position 22
No active advertisement
ਪਿਛਲੀ ਖ਼ਬਰ ਐਸਟਨ ਵਿਲਾ ਨੇ ਲਿਵਰਪੂਲ ਨੂੰ ਹਰਾ ਕੇ ਚੈਂਪੀਅਨਜ਼ ਲੀਗ ਵਿਚ ਜਗ੍ਹਾ ਪੱਕੀ ਕੀਤੀ <br/> ਅਗਲੀ ਖ਼ਬਰ ਨਿਵੇਸ਼ ਧੋਖਾਧੜੀ ਮਾਮਲੇ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ 5 ਸਾਲ ਕੈਦ
Ad Position 24