30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਿਵੇਸ਼ ਧੋਖਾਧੜੀ ਮਾਮਲੇ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ 5 ਸਾਲ ਕੈਦ

Ad Position 21
No active advertisement
ਅਜੀਤ ਡੈਸਕ 17-05-2026
ਸੈਕਰਾਮੈਂਟੋ, 16 ਮਈ (ਹੁਸਨ ਲੜੋਆ ਬੰਗਾ)-21.25 ਕਰੋੜ ਡਾਲਰ ਦੀ ਨਿਵੇਸ਼ ਧੋਖਾਧੜੀ ਸਕੀਮ ਮਾਮਲੇ ਵਿੱਚ ਕੋਲਟਸ ਨੈੱਕ, ਨਿਊਜਰਸੀ ਦੇ ਭਾਰਤੀ ਮੂਲ ਦੇ 55 ਸਾਲਾ ਪਰਮਜੀਤ ਪਰਮਾਰ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ¢ ਅਦਾਲਤ ਨੇ ਪਰਮਾਰ ਜੋ ਪਾਲ ਪਰਮਾਰ ਵਜੋਂ ਵੀ ਜਾਣਿਆ ਜਾਂਦਾ ਹੈ,ਉਪਰ ਰਿਹਾਈ ਉਪਰੰਤ 3 ਸਾਲ ਨਿਗਰਾਨੀ ਰੱਖਣ ਦਾ ਵੀ ਆਦੇਸ਼ ਦਿੱਤਾ ਹੈ¢ ਉਸ ਨੇ 2025 ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ | ਅਦਾਲਤੀ ਦਸਤਾਵੇਜ ਅਨੁਸਾਰ ਪਰਮਾਰ ਨੇ 2015 ਤੋਂ 2017 ਦਰਮਿਆਨ ਸਹਿ ਸਾਜਿਸ਼ਕਾਰਾਂ ਸੈਮ ਜ਼ਾਹਾਰਿਸ ਤੇ ਰਵੀ ਚਿਵੂਕੁਲਾ ਨਾਲ ਮਿਲ ਕੇ ਇਕ ਫਰਾਡ ਸਕੀਮ ਤਹਿਤ ਤਕਰੀਬਨ 21.25 ਕਰੋੜ ਡਾਲਰ ਇਕੱਠੇ ਕੀਤੇ¢ ਇਸ ਤੋਂ ਇਲਾਵਾ ਪਬਲਿਕ ਮਾਰਕਿਟ ਰਾਹੀਂ ਵੀ ਲੋਕਾਂ ਕੋਲੋਂ ਫੰਡ ਜੁਟਾਇਆ¢ ਇਹ ਮਾਮਲਾ ਸਤੰਬਰ 2017 ਵਿਚ ਸਾਹਮਣੇ ਆਇਆ ਜਦੋਂ ਪਰਮਾਰ ਤੇ ਹੋਰ ਸਜਿਸ਼ਕਾਰ ਕੰਪਨੀ ਤੋਂ ਅਸਤੀਫਾ ਦੇ ਗਏ ਸਨ ਜਾਂ ਉਨਾਂ ਨੂੰ ਅਹੁੱਦਿਆਂ ਤੋਂ ਹਟਾ ਦਿੱਤਾ ਗਿਆ ਸੀ¢

ਪਰਮਾਰ
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ-ਸੇਂਥਿਲਕੁਮਾਰ ਤੇ ਜੋਸ਼ਨਾ ਨੇ ਜਿੱਤਿਆ ਮਿਕਸਡ ਡਬਲਜ਼ ਖ਼ਿਤਾਬ ਅਗਲੀ ਖ਼ਬਰ ਇਕ ਲੱਕੜ ਮਿਲ 'ਚ ਹੋਏ ਧਮਾਕੇ ਵਿਚ 12 ਵਿਅਕਤੀ ਜ਼ਖਮੀ, 1 ਗੰਭੀਰ
Ad Position 24