12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬੈਂਗਲੁਰੂ ਫਾਈਨਲ 'ਚ ਪੁੱਜਾ ਗੁਜਰਾਤ ਨੂੰ 92 ਦੌੜਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 27-05-2026

ਧਰਮਸ਼ਾਲਾ, 26 ਮਈ (ਏਜੰਸੀ)-ਆਈ.ਪੀ.ਐਲ. 2026 ਦੇ ਪਹਿਲੇ ਕੁਆਲੀਫਾਇਰ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਗੁਜਰਾਤ ਟਾਈਟਨਜ਼ ਨੂੰ 92 ਦੌੜਾਂ ਨਾਲ ਹਰਾਉਂਦੇ ਹੋਏ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ | ਧਰਮਸ਼ਾਲਾ ਵਿਖੇ ਖੇਡੇ ਗਏ ਇਸ ਮੈਚ 'ਚ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ ਕੁੱਲ 254/5 ਦਾ ਸਕੋਰ ਬਣਾਇਆ | ਰਜਤ ਪਾਟੀਦਾਰ ਨੇ ਸਿਰਫ਼ 33 ਗੇਂਦਾਂ 'ਤੇ 93 ਦੌੜਾਂ ਬਣਾਈਆਂ | ਜਵਾਬ 'ਚ ਗੁਜਰਾਤ ਦੀ ਪੂਰੀ ਬੱਲੇਬਾਜ਼ੀ ਲਾਈਨਅੱਪ ਢਹਿ-ਢੇਰੀ ਹੋ ਗਈ | ਬੈਂਗਲੁਰੂ ਨੇ ਇਸ ਮੈਚ ਵਿੱਚ ਸਥਿਰ ਸ਼ੁਰੂਆਤ ਕੀਤੀ, ਪਰ ਉਨ੍ਹਾਂ ਨੂੰ ਆਪਣਾ ਪਹਿਲਾ ਝਟਕਾ ਵੈਂਕਟੇਸ਼ ਅਈਅਰ (19) ਦੇ ਆਊਟ ਹੋਣ ਨਾਲ ਲੱਗਾ, ਜਿਸ ਨੂੰ ਕਾਗਿਸੋ ਰਬਾਡਾ ਨੇ ਆਊਟ ਕੀਤਾ | ਇਸ ਤੋਂ ਬਾਅਦ, ਵਿਰਾਟ ਕੋਹਲੀ ਅਤੇ ਦੇਵਦੱਤ ਪਡਿੱਕਲ ਨੇ 72 ਦÏੜਾਂ ਦੀ ਸਾਂਝੇਦਾਰੀ ਕੀਤੀ; ਹਾਲਾਂਕਿ, ਪਹਿਲਾਂ ਕੋਹਲੀ (43) ਤੇ ਫਿਰ ਪਡਿੱਕਲ (30) ਜੇਸਨ ਹੋਲਡਰ ਵਲੋਂ ਸੁੱਟੇ ਗਏ ਇਕੋ ਓਵਰ 'ਚ ਆਊਟ ਹੋ ਗਏ | ਇਸ ਤੋਂ ਬਾਅਦ, ਰਜਤ ਪਾਟੀਦਾਰ ( ਅਜੇਤੂ 93) ਤੇ ਕਰੁਣਾਲ ਪੰਡਯਾ (43) ਨੇ 95 ਦÏੜਾਂ ਦੀ ਸਾਂਝੇਦਾਰੀ ਕੀਤੀ | ਕਰੁਣਾਲ ਦੇ ਆਊਟ ਹੋਣ 'ਤੇ, ਸਕੋਰ 189/4 ਸੀ | ਟਿਮ ਡੇਵਿਡ ਸਿਰਫ਼ 4 ਦÏੜਾਂ ਬਣਾ ਕੇ ਆਊਟ ਹੋਏ | ਪਾਰੀ ਦੇ ਅੰਤ ਵੱਲ, ਜਿਤੇਸ਼ ਸ਼ਰਮਾ ਨੇ ਵੀ ਸਿਰਫ਼ 5 ਗੇਂਦਾਂ 'ਤੇ 15 ਦÏੜਾਂ ਬਣਾਈਆਂ | ਗੁਜਰਾਤ ਟੀਮ ਲਈ, ਕਾਗਿਸੋ ਰਬਾਡਾ ਤੇ ਜੇਸਨ ਹੋਲਡਰ ਨੇ 2-2 ਵਿਕਟਾਂ ਲਈਆਂ | ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਦਾ ਬੱਲੇਬਾਜ਼ੀ ਕ੍ਰਮ ਢਹਿ ਢੇਰੀ ਹੋ ਗਿਆ | ਟੀਮ ਦੇ 51 ਦÏੜਾਂ ਦੇ ਸਕੋਰ 'ਤੇ ਪਹੁੰਚਣ ਤੱਕ ਉਨ੍ਹਾਂ ਨੇ 5 ਵਿਕਟਾਂ ਗੁਆ ਦਿੱਤੀਆਂ | ਸਾਈ ਸੁਧਰਸਨ (14), ਸ਼ੁਭਮਨ ਗਿੱਲ (2), ਜੋਸ ਬਟਲਰ (29), ਨਿਸ਼ਾਂਤ ਸਿੰਧੂ (5), ਅਤੇ ਜੇਸਨ ਹੋਲਡਰ (0) ਸਾਰੇ ਆਊਟ ਹੋ ਗਏ | ਇਸ ਤੋਂ ਬਾਅਦ, ਵਾਸ਼ਿੰਗਟਨ ਸੁੰਦਰ ਵੀ ਸਿਰਫ਼ 8 ਦÏੜਾਂ ਬਣਾ ਕੇ ਆਊਟ ਹੋ ਗਿਆ | ਗੁਜਰਾਤ ਦੀ ਟੀਮ ਦਾ ਹੇਠਲਾ ਕ੍ਰਮ ਵੀ ਅਜਿਹੀ ਸਥਿਤੀ 'ਚ ਜਲਦ ਵਿਕਟ ਗਵਾ ਰਿਹਾ ਸੀ | ਟੀਮ ਲਈ ਸਿਰਫ਼ ਰਾਹੁਲ ਤੇਵਾਤੀਆ (68) ਅਰਧ ਸੈਂਕੜਾ ਬਣਾਉਣ 'ਚ ਕਾਮਯਾਬ ਰਹੇ ਪਰ ਇਹ ਕਾਫ਼ੀ ਨਹੀਂ ਸੀ | ਗੁਜਰਾਤ ਦੀ ਟੀਮ 19.3 ਓਵਰਾਂ 'ਚ 162 ਦੌੜਾਂ 'ਤੇ ਆਲ-ਆਉਟ ਹੋ ਗਈ | ਬੈਂਗਲੁਰੂ ਲਈ ਜੈਕਬ ਡਫੀ ਨੇ 3, ਭੁਵਨੇਸ਼ਵਰ ਕੁਮਾਰ, ਕਰੁਣਾਲ ਪਾਂਡਿਆ ਤੇ ਰਸਿਖ ਸਲਾਮ ਨੇ 2-2 ਅਤੇ ਜੋਸ਼ ਹੇਜ਼ਲਵੁੱਡ ਤੇ ਨੇ ਇਕ ਵਿਕਟ ਹਾਸਿਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਇੰਡੀਗੋ ਜਹਾਜ਼ ਦੇ ਅੰਦਰ ਫੈਲਿਆ ਧੂੰਆਂ ਬੈਂਗਲੁਰੂ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਅਗਲੀ ਖ਼ਬਰ ਪਾਕਿ 'ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਵਧਦੀ ਅਸੁਰੱਖਿਆ 'ਤੇ ਜਾਰੀ ਕੀਤੀ ਚਿਤਾਵਨੀ
Ad Position 24