ਪਾਕਿ 'ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਵਧਦੀ ਅਸੁਰੱਖਿਆ 'ਤੇ ਜਾਰੀ ਕੀਤੀ ਚਿਤਾਵਨੀ
ਅਜੀਤ ਡੈਸਕ
27-05-2026
ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐੱਚ. ਆਰ. ਸੀ. ਪੀ.) ਨੇ ਬਲੋਚਿਸਤਾਨ 'ਚ ਲਗਾਤਾਰ ਹਮਲਿਆਂ, ਅਗਵਾ ਤੇ ਹਿੰਸਕ ਘਟਨਾਵਾਂ ਕਾਰਨ ਵਿਗੜਦੀ ਸੁਰੱਖਿਆ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ | ਕਮਿਸ਼ਨ ਨੇ ਇਕ ਗੰਭੀਰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਦੇਸ਼ 'ਚ ਵੱਧ ਰਹੇ ਹਮਲਿਆਂ ਨੂੰ ਤੁਰੰਤ ਕਾਬੂ ਨਹੀਂ ਕੀਤਾ ਗਿਆ, ਤਾਂ ਦੇਸ਼ ਭਰ 'ਚ ਸਥਿਤੀ ਵਿਗੜ ਜਾਵੇਗੀ | ਐੱਚ. ਆਰ. ਸੀ. ਪੀ. ਨੇ ਜ਼ੋਰ ਦੇ ਕੇ ਕਿਹਾ ਕਿ ਫ਼ੌਜ ਦੁਆਰਾ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਅਸਵੀਕਾਰਨਯੋਗ ਹੈ |