11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਨੂੰ ਸਮਰਪਿਤ 2 ਦਿਨਾਂ ਖੂਨਦਾਨ ਕੈਂਪ ਲਾਇਆ

ਟੋਰਾਂਟੋ, 11 ਨਵੰਬਰ (ਹਰਜੀਤ ਸਿੰਘ ਬਾਜਵਾ)-ਸਿੱਖ ਨੇਸ਼ਨ ਵਲੋਂ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਨੂੰ ਸਮਰਪਿਤ ‘ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ’ ਬੈਨਰ ਹੇਠ ਸਲਾਨਾਂ 2 ਦਿਨਾਂ ਖੂਨਦਾਨ ਕੈਂਪ ਬਰੈਂਪਟਨ ਦੇ ਖਾਲਸਾ ਕਮਿਉਨਿਟੀ ਸਕੂਲ ਵਿਖੇ ਲਗਾਇਆ ਗਿਆ, ਇਸ ਦੌਰਾਨ ਜਿੱਥੇ ਵੱਡੀ ਗਿਣਤੀ ’ਚ ਖੂਨਦਾਨੀਆਂ ਨੇ ਆ ਕੇ ਖੂਨਦਾਨ ਕੀਤਾ ਉੱਥੇ ਹੀ ਇਸ ਕਾਰਜ਼ ਨੂੰ ਨੇਪਰੇ ਚਾੜਨ ਲਈ ‘ਕਨੇਡੀਅਨ ਬਲੱਡ ਸਰਵਿਸਿ਼ਜ਼’ ਦਾ ਸਟਾਫ ਵੀ ਆਪਣੇ ਅਮਲੇ ਫੈਲੇ ਨਾਲ ਮੌਜੂਦ ਸੀ। ਇਸ ਮੌਕੇ ਗੱਲ ਕਰਦਿਆਂ ਬਲਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਜੂਨ 1984 ਦਾ ਸਮਾਂ ਸਿੱਖ ਕੌਮ ਲਈ ਬੜਾ ਮਾੜਾ ਸੀ ਤੇ ਉਸ ਸਮੇਂ ਪੂਰਾ ਸਿੱਖ ਜਗਤ ਹੀ ਮਾੜੇ ਦੌਰ ਵਿਚੋਂ ਗੁਜ਼ਰਿਆ ਹੈ, ਇਸ ਦਰਦ ਨੂੰ ਨਾ ਤਾਂ ਕਦੇ ਭੁਲਾਇਆ ਜਾ ਸਕਦਾ ਹੈ ਤੇ ਨਾ ਹੀ ਕਦੇ ਇਸ ਦੀਆਂ ਯਾਦਾਂ ਨੂੰ ਮਿਟਾਇਆ ਹੀ ਜਾ ਸਕਦਾ ਹੈ, ਉਹਨਾਂ ਆਖਿਆ ਕਿ ਉਸ ਸਮੇਂ ਜਵਾਨੀਆਂ ਦਾ ਏਨਾਂ ਮਾੜਾ ਘਾਣ ਹੋਇਆ ਸੀ ਕਿ ਦੂਰ-ਦੂਰ ਤੱਕ ਪਿੰਡਾਂ ਤੇ ਸ਼ਹਿਰਾਂ ’ਚ ਕਤਲ ਤੇ ਗੁੰਮ ਹੋਏ ਸਿੱਖ ਨੌਜਵਾਨਾਂ ਦੇ ਮਾਪਿਆਂ ਦੇ ਵੈਣ ਤੇ ਕੀਰਨੇ ਹੀ ਸੁਣਾਈ ਦਿੰਦੇ ਸਨ, ਉਹਨਾਂ ਆਖਿਆ ਕਿ ਇਸ ਦਰਦ ਨੂੰ ਸ਼ਾਂਤ ਮਈ ਤੇ ਸਮਾਜ ਸੇਵਾ ਦੀ ਭਾਵਨਾਂ ਵਾਲੇ ਤਰੀਕੇ ਨਾਲ ਹਮੇਸ਼ਾਂ ਜਿਉਂਦਾ ਰੱਖਿਆ ਜਾਣਾ ਚਾਹੀਦਾ ਹੈ, ਉਹਨਾਂ ਅਰਦਾਸ ਕੀਤੀ ਕਿ ਅਜਿਹਾ ਘੱਲੂਘਾਰਾ ਮੁੜ ਕੇ ਕਦੇ ਕਿਸੇ ਦੇਸ਼ ’ਚ ਵੀ ਨਾ ਹੋਵੇ, ਉਹਨਾਂ ਹੋਰ ਆਖਿਆ ਕਿ ਸਿੱਖੀ ਦਾ ਸਿਧਾਂਤ ਕਤਲ, ਡਾਕੇ ਤੇ ਦੰਗੇ ਫਸਾਦ ਨਹੀ ਸਗੋਂ ਸਿੱਖੀ ਦਾ ਸਿਧਾਂਤ ਕਿਰਤ ਕਰਨਾਂ, ਵੰਡ ਛੱਕਣਾ ਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਚੰਗੇ ਕਾਰਜ਼ ਕਰਨਾ ਹੈ।

Ad Position 21
No active advertisement
ਅਜੀਤ ਡੈਸਕ 12-11-2026
ਟੋਰਾਂਟੋ, 11 ਨਵੰਬਰ (ਹਰਜੀਤ ਸਿੰਘ ਬਾਜਵਾ)-ਸਿੱਖ ਨੇਸ਼ਨ ਵਲੋਂ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਨੂੰ ਸਮਰਪਿਤ ‘ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ’ ਬੈਨਰ ਹੇਠ ਸਲਾਨਾਂ 2 ਦਿਨਾਂ ਖੂਨਦਾਨ ਕੈਂਪ ਬਰੈਂਪਟਨ ਦੇ ਖਾਲਸਾ ਕਮਿਉਨਿਟੀ ਸਕੂਲ ਵਿਖੇ ਲਗਾਇਆ ਗਿਆ, ਇਸ ਦੌਰਾਨ ਜਿੱਥੇ ਵੱਡੀ ਗਿਣਤੀ ’ਚ ਖੂਨਦਾਨੀਆਂ ਨੇ ਆ ਕੇ ਖੂਨਦਾਨ ਕੀਤਾ ਉੱਥੇ ਹੀ ਇਸ ਕਾਰਜ਼ ਨੂੰ ਨੇਪਰੇ ਚਾੜਨ ਲਈ ‘ਕਨੇਡੀਅਨ ਬਲੱਡ ਸਰਵਿਸਿ਼ਜ਼’ ਦਾ ਸਟਾਫ ਵੀ ਆਪਣੇ ਅਮਲੇ ਫੈਲੇ ਨਾਲ ਮੌਜੂਦ ਸੀ। ਇਸ ਮੌਕੇ ਗੱਲ ਕਰਦਿਆਂ ਬਲਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਜੂਨ 1984 ਦਾ ਸਮਾਂ ਸਿੱਖ ਕੌਮ ਲਈ ਬੜਾ ਮਾੜਾ ਸੀ ਤੇ ਉਸ ਸਮੇਂ ਪੂਰਾ ਸਿੱਖ ਜਗਤ ਹੀ ਮਾੜੇ ਦੌਰ ਵਿਚੋਂ ਗੁਜ਼ਰਿਆ ਹੈ, ਇਸ ਦਰਦ ਨੂੰ ਨਾ ਤਾਂ ਕਦੇ ਭੁਲਾਇਆ ਜਾ ਸਕਦਾ ਹੈ ਤੇ ਨਾ ਹੀ ਕਦੇ ਇਸ ਦੀਆਂ ਯਾਦਾਂ ਨੂੰ ਮਿਟਾਇਆ ਹੀ ਜਾ ਸਕਦਾ ਹੈ, ਉਹਨਾਂ ਆਖਿਆ ਕਿ ਉਸ ਸਮੇਂ ਜਵਾਨੀਆਂ ਦਾ ਏਨਾਂ ਮਾੜਾ ਘਾਣ ਹੋਇਆ ਸੀ ਕਿ ਦੂਰ-ਦੂਰ ਤੱਕ ਪਿੰਡਾਂ ਤੇ ਸ਼ਹਿਰਾਂ ’ਚ ਕਤਲ ਤੇ ਗੁੰਮ ਹੋਏ ਸਿੱਖ ਨੌਜਵਾਨਾਂ ਦੇ ਮਾਪਿਆਂ ਦੇ ਵੈਣ ਤੇ ਕੀਰਨੇ ਹੀ ਸੁਣਾਈ ਦਿੰਦੇ ਸਨ, ਉਹਨਾਂ ਆਖਿਆ ਕਿ ਇਸ ਦਰਦ ਨੂੰ ਸ਼ਾਂਤ ਮਈ ਤੇ ਸਮਾਜ ਸੇਵਾ ਦੀ ਭਾਵਨਾਂ ਵਾਲੇ ਤਰੀਕੇ ਨਾਲ ਹਮੇਸ਼ਾਂ ਜਿਉਂਦਾ ਰੱਖਿਆ ਜਾਣਾ ਚਾਹੀਦਾ ਹੈ, ਉਹਨਾਂ ਅਰਦਾਸ ਕੀਤੀ ਕਿ ਅਜਿਹਾ ਘੱਲੂਘਾਰਾ ਮੁੜ ਕੇ ਕਦੇ ਕਿਸੇ ਦੇਸ਼ ’ਚ ਵੀ ਨਾ ਹੋਵੇ, ਉਹਨਾਂ ਹੋਰ ਆਖਿਆ ਕਿ ਸਿੱਖੀ ਦਾ ਸਿਧਾਂਤ ਕਤਲ, ਡਾਕੇ ਤੇ ਦੰਗੇ ਫਸਾਦ ਨਹੀ ਸਗੋਂ ਸਿੱਖੀ ਦਾ ਸਿਧਾਂਤ ਕਿਰਤ ਕਰਨਾਂ, ਵੰਡ ਛੱਕਣਾ ਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਚੰਗੇ ਕਾਰਜ਼ ਕਰਨਾ ਹੈ। ਇਸ ਖੂਨਦਾਨ ਕੈਂਪ ਦੌਰਾਨ ਜਿੱਥੇ ਵੱਡੀ ਗਿਣਤੀ ’ਚ ਲੋਕਾਂ ਵਲੋਂ ਖੂਨਦਾਨ ਕੀਤਾ ਗਿਆ। ਉੱਥੇ ਹੀ ਇਸ ਸਮੇਂ ਸਿੱਖ ਮੋਟਰ ਸਾਈਕਲ ਕਲੱਬ ਦੇ ਨੁੰਮਾਇੰਦੇ ਤੇ ਹੋਰ ਨਿਸ਼ਕਾਮ ਸੇਵਾ ਵਾਲੇ ਲੋਕ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਰਾਂਸਪੋਰਟਰ ਅਮਰੀਕ ਸਿੰਘ ਸ਼ੱਕਰੀ ਦੇ ਪਰਿਵਾਰ ਨੂੰ 34 ਸਾਲ ਬਾਅਦ ਮਿਲਿਆ ਇਨਸਾਫ਼ * ਚਾਰ ਪੁਲਿਸ ਅਧਿਕਾਰੀਆਂ ਦੀ ਸੁਣਵਾਈ ਦੌ... ਅਗਲੀ ਖ਼ਬਰ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮੈਲੀਨੌਸਕਸ ਦੀ ਸਰਪ੍ਰਸਤੀ ਹੇਠ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24