11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪਤਨੀ ਦੇ ਕਤਲ ਮਾਮਲੇ ’ਚ ਭਾਰਤੀ ਦੋਸ਼ੀ ਕਰਾਰ

ਨਿਊਯਾਰਕ, 11 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਰਜੀਨੀਆ ਸੂਬੇ ’ਚ ਜਿਊਰੀ ਨੇ ਭਾਰਤੀ ਵਿਅਕਤੀ ਨਰੇਸ਼ ਭੱਟ (39) ਨੂੰ ਆਪਣੀ ਪਤਨੀ ਮਮਤਾ ਭੱਟ (28) ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ ਲਾਸ਼ ਲੁਕਾਉਣ ਤੇ ਉਸ ਦੀ ਬੇਅਦਬੀ ਕਰਨ ਦੇ 2 ਹੋਰ ਦੋਸ਼ਾਂ ’ਚ ਵੀ ਦੋਸ਼ੀ ਪਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 12-11-2026
ਨਿਊਯਾਰਕ, 11 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਰਜੀਨੀਆ ਸੂਬੇ ’ਚ ਜਿਊਰੀ ਨੇ ਭਾਰਤੀ ਵਿਅਕਤੀ ਨਰੇਸ਼ ਭੱਟ (39) ਨੂੰ ਆਪਣੀ ਪਤਨੀ ਮਮਤਾ ਭੱਟ (28) ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ ਲਾਸ਼ ਲੁਕਾਉਣ ਤੇ ਉਸ ਦੀ ਬੇਅਦਬੀ ਕਰਨ ਦੇ 2 ਹੋਰ ਦੋਸ਼ਾਂ ’ਚ ਵੀ ਦੋਸ਼ੀ ਪਾਇਆ ਗਿਆ ਹੈ। ਜਿਊਰੀ ਨੇ ਕਰੀਬ ਸਾਢੇ ਚਾਰ ਘੰਟੇ ਵਿਚਾਰ ਕਰਨ ਮਗਰੋਂ ਫ਼ੈਸਲਾ ਸੁਣਾਇਆ। ਮਮਤਾ ਦੀ ਲਾਸ਼ ਅਜੇ ਤੱਕ ਨਹੀਂ ਮਿਲੀ। ਮਨਾਸਸ ਪਾਰਕ ਦੀ ਰਹਿਣ ਵਾਲੀ ਮਮਤਾ ਪੇਸ਼ੇ ਵਜੋਂ ਨਰਸ ਤੇ ਇਕ ਨੰਨ੍ਹੀ ਧੀ ਦੀ ਮਾਂ ਸੀ। ਉਹ ਜੁਲਾਈ 2024 ’ਚ ਲਾਪਤਾ ਹੋ ਗਈ ਸੀ। ਨਰੇਸ਼ ਪਹਿਲਾਂ ਕਹਿਣਾ ਸੀ ਕਿ ਉਸ ਨੂੰ ਪਤਨੀ ਦੇ ਟਿਕਾਣੇ ਬਾਰੇ ਕੁਝ ਨਹੀਂ ਪਤਾ। ਪਰ ਅਦਾਲਤ ’ਚ ਉਸ ਨੇ ਮੰਨਿਆ ਕਿ ਉਸ ਨੇ ਲਾਸ਼ ਦੇ ਟੁਕੜੇ ਕਰਕੇ ਕੂੜੇ ’ਚ ਸੁੱਟ ਦਿੱਤੇ ਸਨ। ਉਸ ਨੇ ਦਾਅਵਾ ਕੀਤਾ ਕਿ ਮਮਤਾ ਨੇ ਖ਼ੁਦਕੁਸ਼ੀ ਕੀਤੀ ਸੀ ਤੇ ਆਪਣੇ ਉੱਤੇ ਦੋਸ਼ ਲੱਗਣ ਦੇ ਡਰੋਂ ਉਸ ਨੇ ਲਾਸ਼ ਲੁਕਾਈ। ਜਿਊਰੀ ਨੇ ਉਸ ਦੀ ਇਹ ਦਲੀਲ ਰੱਦ ਕਰ ਦਿੱਤੀ। ਸਰਕਾਰੀ ਪੱਖ ਨੇ ਨਰੇਸ਼ ਦੇ ਬਦਲਦੇ ਬਿਆਨਾਂ ਤੇ ਪਤਨੀ ਨੂੰ ਭੇਜੇ ਇਕ ਸੁਨੇਹੇ ਸਮੇਤ ਕਈ ਸਬੂਤ ਪੇਸ਼ ਕੀਤੇ। ਸੁਨੇਹੇ ’ਚ ਉਸ ਨੇ ਮਮਤਾ ਨੂੰ ਆਉਣ ਵਾਲੇ ਦਿਨਾਂ ’ਚ ਬਹੁਤ ਪਛਤਾਉਣ ਦੀ ਗੱਲ ਲਿਖੀ ਸੀ। ਬਚਾਅ ਪੱਖ ਨੇ ਜਿਊਰੀ ਨੂੰ ਭਾਵਨਾਵਾਂ ਦੀ ਥਾਂ ਸਬੂਤਾਂ ਦੇ ਆਧਾਰ ’ਤੇ ਫ਼ੈਸਲਾ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਤੇ ਯੂਰਪ ’ਚ 20 ਹਮਲਿਆਂ ਦੀ ਸਾਜਿਸ਼ ਦੇ ਦੋਸ਼ ਹੇਠ 3 ਖ਼ਿਲਾਫ਼ ਦੋਸ਼ ਪੱਤਰ ਅਗਲੀ ਖ਼ਬਰ ਮਾਂ-ਧੀ ਦੀ ਮੌਤ ਲਈ ਜਿੰਮੇਵਾਰ ਖਤਰਨਾਕ ਰਿੱਛ ਮਾਰੇ ਗਏ
Ad Position 24