11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅਮਰੀਕਾ ਤੇ ਯੂਰਪ ’ਚ 20 ਹਮਲਿਆਂ ਦੀ ਸਾਜਿਸ਼ ਦੇ ਦੋਸ਼ ਹੇਠ 3 ਖ਼ਿਲਾਫ਼ ਦੋਸ਼ ਪੱਤਰ

ਨਿਊਯਾਰਕ, 11 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਤੇ ਯੂਰਪ ’ਚ ਕਰੀਬ 20 ਅੱਤਵਾਦੀ ਹਮਲਿਆਂ ਤੇ ਹਮਲਿਆਂ ਦੀਆਂ ਕੋਸ਼ਿਸ਼ਾਂ ਨਾਲ ਜੁੜੇ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ 8 ਮਦਾਂ ਵਾਲਾ ਨਵਾਂ ਦੋਸ਼ ਪੱਤਰ ਜਨਤਕ ਕੀਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਈਰਾਨ ਦੀ ਹਮਾਇਤ ਵਾਲੇ ਨੈੱਟਵਰਕ ਲਈ ਹਮਲਿਆਂ ਦੀਆਂ ਯੋਜਨਾਵਾਂ ਬਣਾਈਆਂ, ਪੈਸੇ ਦਿੱਤੇ ਤੇ ਹਮਲਾਵਰਾਂ ਨੂੰ ਹਦਾਇਤਾਂ ਦਿੱਤੀਆਂ।

Ad Position 21
No active advertisement
ਅਜੀਤ ਡੈਸਕ 12-11-2026
ਨਿਊਯਾਰਕ, 11 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਤੇ ਯੂਰਪ ’ਚ ਕਰੀਬ 20 ਅੱਤਵਾਦੀ ਹਮਲਿਆਂ ਤੇ ਹਮਲਿਆਂ ਦੀਆਂ ਕੋਸ਼ਿਸ਼ਾਂ ਨਾਲ ਜੁੜੇ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ 8 ਮਦਾਂ ਵਾਲਾ ਨਵਾਂ ਦੋਸ਼ ਪੱਤਰ ਜਨਤਕ ਕੀਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਈਰਾਨ ਦੀ ਹਮਾਇਤ ਵਾਲੇ ਨੈੱਟਵਰਕ ਲਈ ਹਮਲਿਆਂ ਦੀਆਂ ਯੋਜਨਾਵਾਂ ਬਣਾਈਆਂ, ਪੈਸੇ ਦਿੱਤੇ ਤੇ ਹਮਲਾਵਰਾਂ ਨੂੰ ਹਦਾਇਤਾਂ ਦਿੱਤੀਆਂ। ਮੁਲਜ਼ਮਾਂ ਵਿਚ ਈਰਾਨ ਤੇ ਇਰਾਕ ਦੀ ਦੋਹਰੀ ਨਾਗਰਿਕਤਾ ਰੱਖਣ ਵਾਲਾ ਮੁਹੰਮਦ ਬਾਕਰ ਸਾਅਦ ਦਾਊਦ ਅਲ-ਸਾਦੀ (32), ਇਰਾਨੀ ਨਾਗਰਿਕ ਮੋਹਸਿਨ ਮੁਹਾਜੇਰੀ (48) ਅਤੇ ਇਰਾਕੀ ਨਾਗਰਿਕ ਮੁਹੰਮਦ ਅਲੀ ਅਲ-ਹਸਾਨੀ (35) ਸ਼ਾਮਲ ਹਨ। ਉਨ੍ਹਾਂ ’ਤੇ ਈਰਾਨ ਦੇ ਇਸਲਾਮਿਕ ਰੈਵਲਿਊਸ਼ਨਰੀ ਗਾਰਡ ਕੋਰ ਅਤੇ ਕਤਾਇਬ ਹਿਜ਼ਬੁੱਲਾ ਲਈ ਕੰਮ ਕਰਨ ਦੇ ਦੋਸ਼ ਹਨ। ਅਮਰੀਕਾ ਨੇ ਦੋਵਾਂ ਜਥੇਬੰਦੀਆਂ ਨੂੰ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮੈਲੀਨੌਸਕਸ ਦੀ ਸਰਪ੍ਰਸਤੀ ਹੇਠ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਪਤਨੀ ਦੇ ਕਤਲ ਮਾਮਲੇ ’ਚ ਭਾਰਤੀ ਦੋਸ਼ੀ ਕਰਾਰ
Ad Position 24