12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜ਼ਿਲ੍ਹਾ ਪ੍ਰਸ਼ਾਸਨ ਤੇ ਡਰੇਨਜ਼ ਵਿਭਾਗ ਦੀ ਅਣਦੇਖੀ ਕਾਰਨ ਕਈ ਦਹਾਕਿਆਂ ਤੋਂ ਰੋਹੀ ਦੀ ਨਹੀਂ ਹੋ ਸਕੀ ਸਾਫ਼-ਸਫ਼ਾਈ

Ad Position 21
No active advertisement
ਅਜੀਤ ਡੈਸਕ 27-05-2026
ਤਰਨ ਤਾਰਨ, 26 ਮਈ (ਹਰਿੰਦਰ ਸਿੰਘ)-ਪੰਜਾਬ ਵਿਚ ਭਾਵੇਂ ਅਕਾਲੀ ਦਲ ਦੀ ਸਰਕਾਰ ਬਣੀ ਹੋਵੇ ਜਾਂ ਕਾਂਗਰਸ ਦੀ ਜਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਪਰ ਕਿਸੇ ਵੀ ਸਰਕਾਰ ਨੇ ਰੋਹੀ ਜਿਸ ਨੂੰ (ਕਸੂਰ ਨਾਲਾ) ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇਸਦੀ ਸਾਫ਼ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਰੋਹੀ ਵਿਚ ਵੱਡੀ ਮਾਤਰਾ ਵਿਚ ਕਲਾਲੀ ਬੂਟੀ ਅਤੇ ਗੰਦਗੀ ਪਈ ਹੋਈ ਹੈ ਅਤੇ ਇਸ ਗੰਦਗੀ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਪਰ ਸੰਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨਜ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਮੌਨਸੂਨ ਸੀਜਨ ਦੌਰਾਨ ਜਦੋਂ ਵਾਧੂ ਪਾਣੀ ਇਸ ਰੋਹੀ ਵਿਚ ਛੱਡਿਆ ਜਾਂਦਾ ਹੈ ਤਾਂ ਉਸ ਦੌਰਾਨ ਰੋਹੀ ਵਿਚ ਪਈ ਕਲਾਲੀ ਬੂਟੀ ਪਾਣੀ ਦੇ ਨਿਕਾਸ ਵਿਚ ਵੱਡੀ ਰੁਕਾਵਟ ਖ਼ੜੀ ਕਰ ਦਿੰਦੀ ਹੈ, ਜਿਸ ਕਾਰਨ ਹੜ੍ਹਾਂ ਦਾ ਪਾਣੀ ਰੋਹੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਅਤੇ ਕਿਸਾਨਾਂ ਲਈ ਵੱਡੀ ਮੁਸੀਬਤ ਲੈ ਕੇ ਆਉਂਦਾ ਹੈ ਕਿਉਂਕਿ ਰੋਹੀ ਦੇ ਕਿਨਾਰੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਲੱਗਦੀਆਂ ਹਨ, ਉਥੇ ਇਸ ਦੇ ਕਿਨਾਰੇ ਕਈ ਕਸਬਾ, ਸ਼ਹਿਰ, ਮੁਹੱਲੇ ਅਤੇ ਪਿੰਡ ਵਸੇ ਹੋਏ ਹਨ ਅਤੇ ਹੜ੍ਹਾਂ ਦੌਰਾਨ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਆਉਣ ਨਾਲ ਵੱਡਾ ਨੁਕਸਾਨ ਹੁੰਦਾ ਹੈ | ਇਥੇ ਦੱਸਣਾ ਬਣਦਾ ਹੈ ਕਿ ਰੋਹੀ (ਕਸੂਰ ਨਾਲਾ) ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲੇ ਤੋਂ ਨਿਕਲਦੀ ਹੈ ਜੋ ਕਿ ਅੰਮਿ੍ਤਸਰ ਜ਼ਿਲ੍ਹੇ ਵਿਚੋਂ ਹੁੰਦੀ ਹੋਈ ਤਰਨ ਤਾਰਨ ਜ਼ਿਲ੍ਹੇ ਵਿਚ ਪ੍ਰਵੇਸ਼ ਹੁੰਦੀ ਹੈ ਅਤੇ ਬਾਅਦ ਵਿਚ ਪਾਕਿਸਤਾਨ ਦੀ ਤਰਫ ਚਲੀ ਜਾਂਦੀ ਹੈ | ਜਦੋਂ ਪਹਾੜੀ ਇਲਾਕਿਆਂ ਵਿਚ ਲਗਾਤਾਰ ਬਾਰਿਸ਼ਾਂ ਹੁੰਦੀਆਂ ਹਨ ਤੇ ਦਰਿਆ ਵਿਚ ਪਾਣੀ ਦਾ ਪੱਧਰ ਉੱਚਾ ਹੋ ਜਾਂਦਾ ਹੈ ਤਾਂ ਹੜ੍ਹ ਆਉਣ ਦਾ ਖਦਸਾ ਹੁੰਦਾ ਹੈ ਤਾਂ ਵਾਧੂ ਪਾਣੀ ਨੂੰ ਇਸ ਰੋਹੀ ਵਿਚ ਛੱਡ ਦਿੱਤਾ ਜਾਂਦਾ ਹੈ, ਪਰ ਕਈ ਸਾਲਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨਜ ਵਿਭਾਗ ਵਲੋਂ ਇਸ ਵਿਚ ਸਾਫ਼ ਸਫਾਈ ਨਾ ਕਰਵਾਉਣ ਕਾਰਨ ਹਰ ਸਾਲ ਆਉਣ ਵਾਲੇ ਹੜ੍ਹਾਂ ਦੌਰਾਨ ਲੋਕਾਂ ਦਾ ਵੱਡਾ ਨੁਕਸਨ ਹੁੰਦਾ ਹੈ | ਦੇਖਣ ਵਿ ਆਇਆ ਹੈ ਕਿ ਰੋਹੀ ਦੇ ਕਿਨਾਰੇ ਕਈ ਜਗ੍ਹਾਂ ਤੋਂ ਬਹੁਤ ਕਮਜੋਰ ਹੋ ਚੁਕੇ ਹਨ ਅਤੇ ਕਈ ਜਗ੍ਹਾਂ 'ਤੇ ਕਿਨਾਰਿਆਂ ਨੂੰ ਖੋਰਾ ਲੱਗਾ ਹੋਇਆ, ਉਥੇ ਰੋਹੀ ਵਿਚ ਲੋਕਾਂ ਵਲੋਂ ਵੱਡੀ ਪੱਧਰ 'ਤੇ ਕੂੜਾ ਕਰਕਟ ਸੁੱਟਿਆ ਹੋਇਆ ਹੈ, ਜਿਸ ਵਿਚੋਂ ਗੰਦਗੀ ਬਦਬੂ ਆ ਰਹੀ ਹੈ | ਤਰਨ ਤਾਰਨ ਸ਼ਹਿਰ ਵਿਚ ਰੋਹੀ ਉਪਰ ਪੁਲ ਬਣਿਆ ਹੋਇਆ ਹੈ, ਜੋ ਕਿ ਸ਼ਹਿਰ ਨੂੰ ਬਾਕੀ ਇਲਾਕਿਆਂ ਨਾਲ ਜੋੜਦਾ ਹੈ | ਰੋਹੀ ਪੁਲ ਦੇ ਆਸ-ਪਾਸ ਕਿਨਾਰਿਆਂ ਵਿਚ ਵੱਡੀ ਪੱਧਰ 'ਤੇ ਕੂੜਾ ਕਰਕਟ ਪਿਆ ਹੋਇਆ ਹੈ ਅਤੇ ਕੰਡੇਦਾਰ ਝਾੜੀਆਂ ਉਗੀਆਂ ਹੋਈਆਂ ਹਨ, ਜੋ ਕਿ ਨਸ਼ੇੜੀਆਂ ਅਤੇ ਲੁੱਟਾਂਖੋਹਾਂ ਲਈ ਲੁਕਲਣਗਾਹ ਬਣੀਆਂ ਹੋਈਆਂ ਹਨ | ਇਸ ਤੋਂਾ ਇਲਾਵਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਪਾਰਕਿੰਗ ਦਾ ਰਸਤਾ ਵੀ ਰੋਹੀ ਪੁਲ ਨਾਲ ਲੱਗਦਾ ਹੈ ਅਤੇ ਰੋਜਾਨਾਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਦੇਸ਼-ਵਿਦੇਸ਼ ਤੋਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਨਤਮਸਤਕ ਹੋਣ ਲਈ ਆਉਂਦੀਆਂ ਹਨ ਅਤੇ ਇਸੇ ਰਸਤੇ ਰਾਹੀਂ ਪਾਰਕਿੰਗ ਨੂੰ ਜਾਂਦੀਆਂ ਹਨ ਪ੍ਰੰਤੂ ਰੋਹੀ ਵਿਚ ਪਈ ਗੰਦਗੀ ਕਾਰਨ ਸੰਗਤਾਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ | ਕਿਸਾਨਾਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੇਨਜ ਵਿਭਾਗ ਹੜ੍ਹਾਂ ਦੀ ਅਗਾਊ ਰੋਕਥਾਮ ਲਈ ਮੀਟਿੰਗਾਂ ਤਾਂ ਕਰਦੇ ਹਨ, ਪਰ ਜ਼ਮੀਨੀ ਹਕੀਕਤ ਵਿਚ ਕੁਝ ਨਹੀਂ ਕੀਤੀ ਜਾਂਦਾ, ਜਿਸ ਕਾਰਨ ਹਰ ਸਾਲ ਹੜ੍ਹਾਂ ਦਾ ਪਾਣੀ ਵੱਡੀ ਤਬਾਹੀ ਮਚਾਉਂਦਾ ਹੈ | ਸ਼ਹਿਰ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਪਾਸੋਂ ਮੰਗ ਕੀਤੀ ਕਿ ਹੜ੍ਹਾਂ ਦੇ ਅਗਾਊ ਪ੍ਰਬੰਧਾਂ ਅਤੇ ਲੋਕ ਮੁਸ਼ਕਿਲਾਂ ਨੂੰ ਦੇਖਦੇ ਹੋਏ ਡਰੇਨਜ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਰੋਹੀ ਦੀ ਸਾਫ਼ ਸਫਾਈ ਲਈ ਯੋਗ ਪ੍ਰਬੰਧ ਕੀਤੇ ਜਾਣ ਅਤੇ ਇਸ ਵਿਚ ਪਈ ਕਲਾਲੀ ਬੂਟੀ ਅਤੇ ਕੂੜੇ ਕਰਕਟ ਨੂੰ ਸਾਫ ਕਰਵਾਇਆ ਜਾਵੇ, ਉਥੇ ਜਿਸ ਵੀ ਜਗ੍ਹਾ ਉਪਰ ਰੋਹੀ ਦੇ ਕਿਨਾਰੇ ਕਮਜੋਰ ਹਨ ਜਾਂ ਜਿਥੇ ਖੋਰਾ ਲੱਗਾ ਹੋਇਆ ਹੈ, ਉਨ੍ਹਾਂ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਹੜ੍ਹਾਂ ਦੇ ਪਾਣੀ ਨਾਲ ਹਰ ਸਾਲ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਆਉਣ ਨਾਲ ਹੁੰਦੇ ਵੱਡੇ ਨੁਕਸਾਨ ਤੋਂ ਬਚਾਅ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਵਧਦੀ ਅਸੁਰੱਖਿਆ 'ਤੇ ਜਾਰੀ ਕੀਤੀ ਚਿਤਾਵਨੀ ਅਗਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਨਾਲ ਕੀਤੀ ਮੀਟਿੰਗ <br/>
Ad Position 24