12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਮਾਸਟਰ ਕੇਡਰ ਯੂਨੀਅਨ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਨਾਲ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 27-05-2026
ਤਰਨ ਤਾਰਨ, 26 ਮਈ (ਪਰਮਜੀਤ ਜੋਸ਼ੀ)-ਮਾਸਟਰ ਕੇਡਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਭੁੱਲਰ ਤੇ ਮਨਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਡੀ.ਈ.ਓ. ਸੈਕੰਡਰੀ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ ਯੂਨੀਅਨ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਬੜਾ ਦਾ ਜ਼ਿਲੇ੍ਹ ਦੀ ਜ਼ਿੰਮੇਵਾਰੀ ਸੰਭਾਲਣ ਲਈ ਜੀ ਆਇਆ ਕਿਹਾ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ | ਇਸ ਮੀਟਿੰਗ ਵਿਚ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਜਨਗਣਨਾ ਅਤੇ ਚੋਣ ਡਿਊਟੀਆਂ ਸੰਬੰਧੀ ਆ ਰਹੀਆਂ ਗੰਭੀਰ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਯੂਨੀਅਨ ਆਗੂਆਂ ਨੇ ਡੀ.ਈ.ਓ. ਦੇ ਸਾਹਮਣੇ ਸਪੱਸ਼ਟ ਕੀਤਾ ਕਿ ਅਧਿਆਪਕ ਵਰਗ ਇਸ ਵੇਲੇ ਗੈਰ-ਵਿੱਦਿਅਕ ਡਿਊਟੀਆਂ ਦੇ ਬੋਝ ਥੱਲੇ ਦੱਬਿਆ ਹੋਇਆ ਹੈ | ਸਕੂਲ ਸਮੇਂ ਦੌਰਾਨ ਡਿਊਟੀਆਂ ਲਗਾਉਣ ਨਾਲ ਵਿੱਦਿਅਕ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਦੂਜੇ ਪਾਸੇ ਦੋ ਦੋ, ਤਿੰਨ ਤਿੰਨ ਡਿਊਟੀਆਂ ਨੇ ਅਧਿਆਪਕਾਂ ਨੂੰ ਮਾਨਸਿਕ ਤੌਰ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਜਿਸ ਕਰਕੇ ਸਮੁੱਚਾ ਅਧਿਆਪਕ ਵਰਗ ਪ੍ਰੇਸ਼ਾਨੀ ਦੇ ਆਲਮ ਵਿਚ ਹੈ | ਡੀ.ਈ.ਓ. ਨੇ ਯੂਨੀਅਨ ਦੇ ਪ੍ਰਤੀਨਿਧੀਆਂ ਦੀਆਂ ਸਾਰੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਹਮਦਰਦੀ ਨਾਲ ਵਿਚਾਰ ਕੀਤਾ | ਉਨ੍ਹਾਂ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਵਾਇਆ ਕਿ ਅਧਿਆਪਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ | ਅਧਿਆਪਕਾਂ ਵਲੋਂ ਮੁੱਖ ਮੁੱਦੇ ਜੋ ਡੀ.ਈ.ਓ. ਸਾਹਮਣੇ ਰੱਖੇ ਗਏ ਉਨ੍ਹਾਂ ਵਿਚ ਜਨਗਣਨਾ ਡਿਊਟੀਆਂ ਦੌਰਾਨ ਸਕੂਲ ਸਮੇਂ ਵਿਚ ਵਿਘਨ ਪੈਣਾ, ਚੋਣ ਡਿਊਟੀਆਂ ਕਾਰਨ ਅਧਿਆਪਕਾਂ 'ਤੇ ਮਾਨਸਿਕ ਦਬਾਅ, ਬੂਥ ਲੈਵਲ ਅਫਸਰ ਅਤੇ ਹੋਰ ਡਿਊਟੀਆਂ ਦਾ ਇਕੋ ਵੇਲੇ ਬੋਝ ਡਿਊਟੀ ਦੌਰਾਨ ਢੁੱਕਵੀਂ ਯਾਤਰਾ ਭੱਤਾ ਤੇ ਸਹੂਲਤਾਂ ਦੀ ਘਾਟ, ਪਾਠਕ੍ਰਮ ਪੂਰਾ ਕਰਨ ਦਾ ਦਬਾਅ ਅਤੇ ਡਿਊਟੀਆਂ ਵਿਚਕਾਰ ਟਕਰਾਅਸ਼ ਬਿਨਾਂ ਸਹਿਮਤੀ ਦੇ ਅਚਾਨਕ ਡਿਊਟੀਆਂ ਲਾਉਣ ਦੀ ਪ੍ਰਥਾ ਸ਼ਾਮਿਲ ਹੈ | ਭੁੱਲਰ ਨੇ ਕਿਹਾ ਕਿ ਪੰਜਾਬ ਵਿਚ ਅਧਿਆਪਕਾਂ 'ਤੇ ਗੈਰ-ਵਿੱਦਿਅਕ ਡਿਊਟੀਆਂ ਦਾ ਬੋਝ ਸਬੰਧੀ ਸੁਪਰੀਮ ਕੋਰਟ ਕਈ ਵਾਰ ਹਦਾਇਤ ਦੇ ਚੁੱਕੀ ਹੈ ਕਿ ਅਧਿਆਪਕਾਂ ਨੂੰ ਸਿਰਫ਼ ਚੋਣ ਡਿਊਟੀ ਲਈ ਵਰਤਿਆ ਜਾਵੇ, ਹੋਰ ਸਰਵੇਖਣ ਕੰਮਾਂ ਲਈ ਨਹੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਅਧਿਆਪਕਾਂ ਨੂੰ ਸਿਰਫ਼ ਵਿੱਦਿਅਕ ਕੰਮਾਂ ਲਈ ਸਮਰਪਿਤ ਕਰਨ 'ਤੇ ਜ਼ੋਰ ਦਿੰਦੀ ਹੈ | ਅਧਿਆਪਕ ਜਥੇਬੰਦੀਆਂ ਲੰਮੇ ਸਮੇਂ ਤੋਂ ਮੰਗ ਕਰ ਰਹੀਆਂ ਹਨ ਕਿ ਡਿਊਟੀ ਦੌਰਾਨ ਸਕੂਲ ਕੰਮ ਪ੍ਰਭਾਵਿਤ ਨਾ ਹੋਵੇ ਪਰ ਪਰਨਾਲਾ ਜਿਉਂ ਦਾ ਤਿਉਂ ਹੈ | ਇਸ ਮੌਕੇ ਮੀਟਿੰਗ ਵਿਚ ਨਿਰਮਲ ਸਿੰਘ, ਸਵਿੰਦਰ ਸਿੰਘ ਭੁੱਲਰ, ਅਰਜਿੰਦਰ ਸਿੰਘ ਭੈਲ, ਸਰਬਜੀਤ ਸਿੰਘ ਸੁਪਰਡੈਂਟ, ਗੁਰਮੀਤ ਸਿੰਘ ਭੁੱਲਰ, ਮਨਜਿੰਦਰ ਸਿੰਘ ਢਿੱਲੋਂ, ਹਰਜੀਤ ਸਿੰਘ ਰਾਜਪਾਲ ਸਿੰਘ ਪ੍ਰੈੱਸ ਸਕੱਤਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਤੇ ਡਰੇਨਜ਼ ਵਿਭਾਗ ਦੀ ਅਣਦੇਖੀ ਕਾਰਨ ਕਈ ਦਹਾਕਿਆਂ ਤੋਂ ਰੋਹੀ ਦੀ ਨਹੀਂ ਹੋ ਸਕੀ ਸਾਫ਼-ਸਫ਼ਾਈ ਅਗਲੀ ਖ਼ਬਰ ਪਿੰਡ ਵੈਰੋਵਾਲ ਬਾਵਿਆਂ ਵਿਖੇ ਆਜ਼ਾਦ ਸੰਘਰਸ਼ ਕਮੇਟੀ ਦੀ ਚੋਣ ਹੋਈ <br/>
Ad Position 24