11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਮੁੰਬਈ ਦੀ ਪੱਤਰਕਾਰ ਨਾਲ ਅੰਮ੍ਰਿਤਸਰ ’ਚ ਹੋਈ ਲੁੱਟ ਖੋਹ

ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਇਥੇ ਸ਼ਹਿਰ ’ਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤਹਿਤ ਇਕ ਹੋਰ ਵਾਰਦਾਤ ਵਾਪਰੀ ਹੈ ਜਦੋਂ ਕਿ ਮੁੰਬਈ ਤੋਂ ਆਈ ਇਕ ਪੱਤਰਕਾਰ ਪਾਸੋਂ ਅੰਮ੍ਰਿਤਸਰ ’ਚ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਰਸ ਖੋਹੇ ਜਾਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸਦੇ ਪਰਸ ’ਚ ਲੈਪਟਾਪ, ਈਅਰ ਫੋਨ, ਪ੍ਰੈਸ ਸ਼ਨਾਖਤੀ ਪਤਰ, ਡੈਬਿਟਤੇ ਕ੍ਰੈਡਿਟ ਕਾਰਡ ਆਦਿ ਤੋਂ ਇਲਾਵਾ 5 ਹਜ਼ਾਰ ਰੁਪਿਆ ਨਕਦੀ ਸੀ।

Ad Position 21
No active advertisement
ਅਜੀਤ ਡੈਸਕ 12-11-2026
ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਇਥੇ ਸ਼ਹਿਰ ’ਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤਹਿਤ ਇਕ ਹੋਰ ਵਾਰਦਾਤ ਵਾਪਰੀ ਹੈ ਜਦੋਂ ਕਿ ਮੁੰਬਈ ਤੋਂ ਆਈ ਇਕ ਪੱਤਰਕਾਰ ਪਾਸੋਂ ਅੰਮ੍ਰਿਤਸਰ ’ਚ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਰਸ ਖੋਹੇ ਜਾਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸਦੇ ਪਰਸ ’ਚ ਲੈਪਟਾਪ, ਈਅਰ ਫੋਨ, ਪ੍ਰੈਸ ਸ਼ਨਾਖਤੀ ਪਤਰ, ਡੈਬਿਟਤੇ ਕ੍ਰੈਡਿਟ ਕਾਰਡ ਆਦਿ ਤੋਂ ਇਲਾਵਾ 5 ਹਜ਼ਾਰ ਰੁਪਿਆ ਨਕਦੀ ਸੀ। ਥਾਣਾ ਏ.ਡਵੀਜ਼ਨ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਠੂਆ ਜੰਮੂ ਦੀ ਰਹਿਣ ਵਾਲੀ ਸ੍ਰੀਮਤੀ ਵਿਭਾ ਸ਼ਰਮਾ ਨੇ ਦੱਸਿਆ ਕਿ ਉਸਦੀ ਬੇਟੀ ਸ਼੍ਰਿਸਟੀ ਸ਼ਰਮਾ ਜੋ ਕਿ ਇਕਨੋਮਿਕਸ ਟਾਈਮ ਦੀ ਪੱਤਰਕਾਰ ਹੈ ਅਤੇ ਉਹ ਇਥੇ ਮੁੰਬਈ ਤੋਂ ਅੰਮ੍ਰਿਤਸਰ ਹਵਾਈ ਜਹਾਜ਼ ਰਾਹੀਂ ਆਈ ਸੀ ਜਿਸ ਨੇ ਅੱਗੇ ਜੰਮੂ ਜਾਣ ਲਈ ਜੰਮੂ ਟਰੈਵਲ ਦੀ ਬੱਸ ਬੁੱਕ ਕੀਤੀ ਸੀ ਤੇ ਇਥੇ ਜਦੋਂ ਉਹ ਆਪਣੀ ਬੱਸ ਵਿਚ ਬੈਠਣ ਲਈ ਭੰਡਾਰੀ ਪੁੱਲ ਹਾਲ ਗੇਟ ਚੌਂਕ ਵੱਲ ਜਾ ਰਹੀ ਸੀ ਤਾਂ 2 ਮੋਟਰਸਾਇਕਲ ਸਵਾਰ ਨੌਜਵਾਨ ਆਏ ਤੇ ਉਸਦੀ ਬੇਟੀ ਪਾਸੋਂ ਪਰਸ ਖੋਹ ਕੇ ਲੈ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਮੋਟਰਸਾਇਕਲ ਸਵਾਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਅਧਿਕਾਰੀਆਂ ਨੂੰ ਛੱਠ ਪੂਜਾ ਦੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉ... ਅਗਲੀ ਖ਼ਬਰ ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਵਲੋਂ ਵੀ. ਆਈ. ਪੀ. ਮੋਸ਼ਨ ਪਿਕਚਰਸ ਦਾ ਵਿਦਿਅਕ ਦੌਰਾ
Ad Position 24