11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤਰਨ ਤਾਰਨ ਦੀ ਮੀਟਿੰਗ

ਤਰਨ ਤਾਰਨ, 11 ਨਵੰਬਰ (ਇਕਬਾਲ ਸਿੰਘ ਸੋਢੀ)–ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਕਾਮਰੇਡ ਤਰਲੋਕ ਸਿੰਘ ਦੀ ਪ੍ਰਧਾਨਗੀ ਹੇਠ ਬੱਸ ਅੱਡੇ ਤਰਨ ਤਾਰਨ ਵਿਖੇ ਹੋਈ। ਜਿਸ ਵਿਚ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਭਰਪੂਰ ਨਿਦਾ ਕੀਤੀ ਗਈ ਅਤੇ 13 ਤੋ 19 ਤੱਕ ਦੇ ਪੂਰਨ ਬੰਦ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 12-11-2026
ਤਰਨ ਤਾਰਨ, 11 ਨਵੰਬਰ (ਇਕਬਾਲ ਸਿੰਘ ਸੋਢੀ)–ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਕਾਮਰੇਡ ਤਰਲੋਕ ਸਿੰਘ ਦੀ ਪ੍ਰਧਾਨਗੀ ਹੇਠ ਬੱਸ ਅੱਡੇ ਤਰਨ ਤਾਰਨ ਵਿਖੇ ਹੋਈ। ਜਿਸ ਵਿਚ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਭਰਪੂਰ ਨਿਦਾ ਕੀਤੀ ਗਈ ਅਤੇ 13 ਤੋ 19 ਤੱਕ ਦੇ ਪੂਰਨ ਬੰਦ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਅੰਬਾਲੇ ਤੋ ਅਮ੍ਰਿਤਸਰ ਤੱਕ ਦੇ ਮਨੁੱਖੀ ਚੈਨ ਵਿਚ ਵੀ ਜੰਡਿਆਲਾ ਗੁਰੂ ਵਿਖੇ 15 ਦਸੰਬਰ ਨੂੰ ਸਮੂਹ ਸਾਥੀ ਹਿੱਸਾ ਲੈਣਗੇ। ਵੱਖ-ਵੱਖ ਬੁਲਾਰਿਆ ਨੇ ਸਰਕਾਰ ਵਲੋ ਕੋਰਟਾਂ ਦੇ ਫੈਸਲੇ ਲਾਗੂ ਨਾ ਕਰਨ ’ਤੇ ਸਰਕਾਰ ਦੀ ਝਾੜ ਪਾਈ। ਮੀਟਿੰਗ ਵਿਚ ਜਾਰੀ ਕੀਤੇ ਡੀ.ਏ. ਦੇ ਸਪੱਸ਼ਟ ਆਰਡਰ ਅਤੇ ਬਕਾਏ ਬਾਰੇ ਅਧੂਰੀ ਚਿੱਠੀ ਜਾਰੀ ਕਰਨ ਦਾ ਵੀ ਸਖ਼ਤ ਸ਼ਬਦਾਂ ਵਿਚ ਨਿਖੇਦੀ ਕੀਤੀ ਗਈ। ਮੀਟਿੰਗ ਦੀ ਕਰਵਾਈ ਮਾਸਟਰ ਸਤਵਿੰਦਰ ਸਿੰਘ, ਜੱਸਾ ਸਿੰਘ ਕੱਦਗਿੱਲ ਨੇ ਬਾਖ਼ੂਬੀ ਨਿਭਾਈ। ਮੀਟਿੰਗ ਵਿਚ ਸਤਵਿੰਦਰ ਸਿੰਘ, ਪ੍ਰਿੰਸੀਪਲ ਦਲਬੀਰ ਸਿੰਘ, ਗੁਰਮੇਜਜ ਸਿੰਘ ਆਦਿ ਨੇ ਵਿਚਾਰ ਪੇਸ਼ ਕੀਤੇ। 17 ਦਸੰਬਰ ਨੂੰ ਪੈਨਸ਼ਨਰ ਦਿਵਸ ਨੂੰ ਧੂਮਧਾਮ ਨਾਲ ਮਨਾਇਆ ਜਾਵੇ ਬਾਰੇ ਵਿਚਾਰ ਕੀਤਾ ਗਿਆ ਅਤੇ ਸਮੂਹ ਪੈਨਸ਼ਨਰ ਨੂੰ ਹਾਜ਼ਰ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਲੱਖਾ ਸਿੰਘ, ਮੁਹਿੰਦਰ ਸਿੰਘ, ਅਜੀਤ ਸਿੰਘ, ਰਾਜਵਿੰਦਰ ਸਿੰਘ ਆਦਿ ਤੋ ਇਲਾਵਾ 100 ਦੇ ਕਰੀਬ ਸਾਥੀਆ ਨੇ ਭਾਗ ਲਿਆ। ਅਖੀਰ ਵਿਚ ਪ੍ਰਧਾਨ ਅਜੀਤ ਸਿੰਘ ਢੋਟੀਆਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। 11 ਟੀ.ਟੀ.01
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਵਲੋਂ ਵੀ. ਆਈ. ਪੀ. ਮੋਸ਼ਨ ਪਿਕਚਰਸ ਦਾ ਵਿਦਿਅਕ ਦੌਰਾ ਅਗਲੀ ਖ਼ਬਰ ਮੀਆਂਪੁਰ ਨਹਿਰ ’ਤੇ ਪੁਲ ਚਾਲੂ ਕਰਨ ਮਗਰੋਂ ਸੁਰੱਖਿਆ ਪ੍ਰਬੰਧ ਕਰਨਾ ਭੁੱਲਿਆ ਮਹਿਕਮਾ
Ad Position 24