10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਰੋਹਿਤ ਤੇ ਹਾਰਦਿਕ ਨੂੰ ਸਾਬਤ ਕਰਨੀ ਪਵੇਗੀ ਆਪਣੀ ਫਿਟਨੈੱਸ

Ad Position 21
No active advertisement
ਅਜੀਤ ਡੈਸਕ 03-06-2026

ਨਵੀੰ ਦਿੱਲੀ, 2 ਜੂਨ (ਇੰਟ.) ਭਾਰਤ ਤੇ ਅਫਗਾਨਿਸਤਾਨ ਵਿਚਕਾਰ ਤਿੰਨ ਮੈਚਾਂ ਦੀ ਇਕ ਦਿਨਾ ਲੜੀ 14 ਜੂਨ ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਪਹਿਲਾਂ, ਰੋਹਿਤ ਸ਼ਰਮਾ ਅਤੇ ਹਾਰਦਿਕ ਪਾਂਡਿਆ ਦੀ ਫਿਟਨੈਸ ‘ਤੇ ਸਵਾਲ ਉਠਾਏ ਗਏ ਹਨ। ਬੀ.ਸੀ.ਸੀ.ਆਈ. ਨੇ ਹਾਰਦਿਕ ਤੇ ਰੋਹਿਤ ਦੋਵਾਂ ਨੂੰ ਸੈਂਟਰ ਆਫ਼ ਐਕਸੀਲੈਂਸ (ਸੀ.�.ਈ.) ਨੂੰ ਰਿਪੋਰਟ ਕਰਨ ਲਈ ਕਿਹਾ ਹੈ। ਦੋਵਾਂ ਨੂੰ ਆਉਣ ਵਾਲੀ ਵਨਡੇ ਸੀਰੀਜ਼ ‘ਚ ਖੇਡਣ ਤੋਂ ਪਹਿਲਾਂ ਆਪਣੀ ਫਿਟਨੈਸ ਸਾਬਤ ਕਰਨੀ ਪਵੇਗੀ। ਬੀ.ਸੀ.ਸੀ.ਆਈ. ਨੇ ਸਪੱਸ਼ਟ ਕੀਤਾ ਹੈ ਕਿ ਹਾਰਦਿਕ ਪਾਂਡਿਆ ਨੂੰ ਟੀਮ ਇੰਡੀਆ ‘ਚ ਸ਼ਾਮਲ ਹੋਣ ਤੋਂ ਪਹਿਲਾਂ ਸੈਂਟਰ ਆਫ਼ ਐਕਸੀਲੈਂਸ ‘ਚ ਇਕ ਹਫ਼ਤਾ ਬਿਤਾਉਣਾ ਹੋਵੇਗਾ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਾਰਦਿਕ ਨੂੰ ਉਸਦੀ ਫਿਟਨੈਸ ਦੇ ਆਧਾਰ ‘ਤੇ ਭਾਰਤੀ ਟੀਮ ਲਈ ਚੁਣਿਆ ਗਿਆ ਸੀ। ਉਹ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਹੀ ਪਲੇਇੰਗ ਇਲੈਵਨ ਵਿਚ ਖੇਡਣ ਦੇ ਯੋਗ ਹੋਵੇਗਾ। ਅਗਲੇ ਹਫ਼ਤੇ ਲਈ, ਹਾਰਦਿਕ ਫਿਟਨੈਸ ਡ੍ਰਿਲਸ ਤੇ ਮੈਚ ਸਿਮੂਲੇਸ਼ਨਾਂ ਵਿੱਚੋਂ ਗੁਜ਼ਰੇਗਾ। ਹਾਰਦਿਕ ਪਾਂਡਿਆ ਪਿੱਠ ਦੀਆਂ ਮਾਸਪੇਸ਼ੀਆਂ ‘ਚ ਕੜਵੱਲ ਤੋਂ ਪੀੜਤ ਹੈ, ਜਿਸ ਕਾਰਨ ਉਹ ਆਈ.ਪੀ.ਐਲ. 2026 ਵਿੱਚ ਕਈ ਮੈਚਾਂ ਤੋਂ ਬਾਹਰ ਬੈਠਾ ਸੀ। ਹਾਰਦਿਕ ਨੂੰ ਆਖਰੀ ਵਾਰ ਚੈਂਪੀਅਨਜ਼ ਟਰਾਫੀ 2025 ‘ਚ ਇਕ ਵਨਡੇ ਮੈਚ ਖੇਡਦੇ ਦੇਖਿਆ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਨਾਰਵੇ ਸ਼ਤਰੰਜ : ਪ੍ਰਗਨਾਨੰਧਾ ਤੇ ਗੁਕੇਸ਼ ਦੀ ਜਿੱਤ, ਦਿਵਿਆ ਨੇ ਹੰਪੀ ਨੂੰ ਹਰਾਇਆ ਅਗਲੀ ਖ਼ਬਰ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਕਾਨੂੰਨੀ ਪ੍ਰੀਕਿਰਿਆ ਰਾਹੀਂ ਲੜਾਈ ਲੜਨਗੇ ਮਜੀਠੀਆ-ਗਨੀਵ ਕੌਰ <br/>
Ad Position 24