10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨਾਰਵੇ ਸ਼ਤਰੰਜ : ਪ੍ਰਗਨਾਨੰਧਾ ਤੇ ਗੁਕੇਸ਼ ਦੀ ਜਿੱਤ, ਦਿਵਿਆ ਨੇ ਹੰਪੀ ਨੂੰ ਹਰਾਇਆ

Ad Position 21
No active advertisement
ਅਜੀਤ ਡੈਸਕ 03-06-2026

�ਓਸਲੋ, 2 ਜੂਨ (ਪੀ.ਟੀ.ਆਈ.)-ਨਾਰਵੇ ਸ਼ਤਰੰਜ ਟੂਰਨਾਮੈਂਟ ਦੇ 7ਵੇਂ ਦੌਰ ‘ਚ ਭਾਰਤੀ ਖਿਡਾਰੀਆਂ ਨੇ ਵਾਪਸੀ ਕੀਤੀ। ਆਰ. ਪ੍ਰਗਨਾਨੰਧਾ ਨੇ ਸੋਮਵਾਰ ਰਾਤ ਨੂੰ ਫਰਾਂਸ ਦੀ ਅਲੀਰੇਜ਼ਾ ਫਿਰੋਜਾ ਨੂੰ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਇਸ ਦੌਰਾਨ, ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੇ ਵੇਸਲੇ ਸੋ ਵਿਰੁੱਧ ਟਾਈਬ੍ਰੇਕ ਜਿੱਤ ਕੇ 1.5 ਅੰਕ ਹਾਸਲ ਕੀਤੇ। ਇਕ ਦਿਨ ਪਹਿਲਾਂ 6ਵੇਂ ਦੌਰ ‘ਚ ਭਾਰਤੀ ਗ੍ਰੈਂਡਮਾਸਟਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਰਤਮਾਨ ‘ਚ, ਆਰ. ਪ੍ਰਗਨਾਨੰਧਾ ਤੇ ਦਿਵਿਆ ਦੇਸ਼ਮੁਖ ਖਿਤਾਬ ਲਈ ਦੌੜ ‘ਚ ਬਣੇ ਹੋਏ ਹਨ। ਗੁਕੇਸ਼ �ਪਨ ਸ਼੍ਰੇਣੀ ‘ਚ ਸਭ ਤੋਂ ਹੇਠਾਂ ਹੈ। ਚਿੱਟੇ ਟੁਕੜਿਆਂ ਨਾਲ ਖੇਡਦੇ ਹੋਏ, ਪ੍ਰਗਨਾਨੰਧਾ ਨੇ 26ਵੇਂ ਚਾਲ ‘ਤੇ ਲੀਡ ਲੈ ਲਈ ਤੇ ਫਿਰੋਜਾ ਨੂੰ ਉਸਦੀ ਲਗਾਤਾਰ ਦੂਜੀ ਕਲਾਸੀਕਲ ਹਾਰ ਦਿੱਤੀ। ਇਸ ਜਿੱਤ ਨਾਲ ਉਸਦੇ ਅੰਕ 9 ਹੋ ਗਏ ਹਨ। ਗੁਕੇਸ਼ ਅਮਰੀਕੀ ਗ੍ਰੈਂਡਮਾਸਟਰ ਵੇਸਲੇ ਸੋ ਵਿਰੁੱਧ ਕਲਾਸੀਕਲ ਮੈਚ ਵਿਚ ਜਿੱਤ ਦੇ ਨੇੜੇ ਪਹੁੰਚ ਗਿਆ, ਪਰ ਡਰਾਅ ‘ਤੇ ਰਿਹਾ। ਹਾਲਾਂਕਿ, ਉਸਨੇ ਟਾਈਬ੍ਰੇਕ ਜਿੱਤ ਕੇ 1.5 ਅੰਕ ਹਾਸਲ ਕੀਤੇ। ਉਸਦੇ ਕੁੱਲ 8 ਅੰਕ ਹਨ। ਮਹਿਲਾ ਵਰਗ ‘ਚ, ਦਿਵਿਆ ਦੇਸ਼ਮੁਖ ਨੇ ਆਰਮਾਗੇਡਨ ਟਾਈਬ੍ਰੇਕਰ ‘ਚ ਹਮਵਤਨ ਕੋਨੇਰੂ ਹੰਪੀ ਨੂੰ ਹਰਾ ਕੇ 10 ਅੰਕ ਪ੍ਰਾਪਤ ਕੀਤੇ। ਹਾਲਾਂਕਿ, ਕਜ਼ਾਕਿਸਤਾਨ ਦੀ ਬਿਬੀਸਾਰਾ ਅਸੌਬਾਏਵਾ ਨੇ 12.5 ਅੰਕਾਂ ਨਾਲ ਬੜ੍ਹਤ ਬਣਾਈ ਰੱਖੀ ਹੈ। ਅਗਲੇ ਦੌਰ ‘ਚ ਦਿਵਿਆ ਤੇ ਬਿਬੀਸਾਰਾ ਵਿਚਕਾਰ ਮੈਚ ਖਿਤਾਬ ਦੀ ਦੌੜ ਦਾ ਰਸਤਾ ਤੈਅ ਕਰ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਹੈਨਰੀ ਨੋਵਾਕ ਮਾਮਲੇ ’ਤੇ ਬਰਤਾਨੀਆ ਦੇ ਸਿੱਖ ਸੰਸਦ ਮੈਂਬਰ ਵੱਲੋਂ ਘਟਨਾ ਦੀ ਨਿੰਦਾ ਅਗਲੀ ਖ਼ਬਰ ਰੋਹਿਤ ਤੇ ਹਾਰਦਿਕ ਨੂੰ ਸਾਬਤ ਕਰਨੀ ਪਵੇਗੀ ਆਪਣੀ ਫਿਟਨੈੱਸ
Ad Position 24