ਵੈਨਕੂਵਰ, 8 ਜੂਨ (ਮਲਕੀਤ ਸਿੰਘ)-ਫ਼ੀਫ਼ਾ ਵਿਸ਼ਵ ਕੱਪ ਦੀਆਂ ਤਿਆਰੀਆਂ ਅਤੇ ਖੇਡਾਂ ਦੇ ਵਧਦੇ ਉਤਸ਼ਾਹ ਦਰਮਿਆਨ ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ 'ਚ ਘਿਰੇ ਉੱਤਰੀ ਵੈਨਕੂਵਰ ਦੇ ਸਮੁੰਦਰੀ ਕਿਨਾਰੇ ਸਥਿਤ ਕੇਟਸ ਡੈੱਕ ਨਜ਼ਦੀਕ 'ਡੈੱਕਚੇਅਰ ਸਿਨੇਮਾ' ਤਹਿਤ ਖੇਡਾਂ ਨਾਲ ਸਬੰਧਿਤ ਮਸ਼ਹੂਰ ਫ਼ਿਲਮਾਂ ਵੱਡੇ ਪਰਦੇ 'ਤੇ ਦਿਖਾਈਆਂ ਜਾਣਗੀਆਂ¢ ਜਾਣਕਾਰੀ ਅਨੁਸਾਰ ਇਹ ਸਿਲਸਿਲਾ 25 ਜੂਨ ਤੋਂ 27 ਅਗਸਤ ਤੱਕ ਹਰ ਵੀਰਵਾਰ ਜਾਰੀ ਰਹੇਗਾ ¢ ਇਸ ਵਾਰ ਪੂਰੇ ਪ੍ਰੋਗਰਾਮ ਦਾ ਕੇਂਦਰ ਖੇਡਾਂ ਰਹਿਣਗੀਆਂ ਅਤੇ ਸ਼ੁਰੂਆਤ ਫ਼ੀਫ਼ਾ ਵਿਸ਼ਵ ਕੱਪ ਨੂੰ ਸਮਰਪਿਤ ਵਿਸ਼ੇਸ਼ ਥੀਮ ਨਾਲ ਹੋਵੇਗੀ¢ ਦਰਸ਼ਕਾਂ ਨੂੰ ਖੇਡਾਂ 'ਤੇ ਆਧਾਰਿਤ ਪ੍ਰਸਿੱਧ ਫ਼ਿਲਮਾਂ ਦੇ ਨਾਲ-ਨਾਲ ਸੰਗੀਤ ਅਤੇ ਹੋਰ ਮਨੋਰੰਜਕ ਪ੍ਰੋਗਰਾਮਾਂ ਦਾ ਵੀ ਆਨੰਦ ਲੈਣ ਦਾ ਮÏਕਾ ਮਿਲੇਗਾ¢ ਇੱਥੇ ਜ਼ਿਕਰਯੋਗ ਹੈ ਕਿ ਸਮੁੰਦਰ ਦੇ ਕੰਢੇ ਸਥਿਤ ਇਹ ਰਮਣੀਕ ਸਥਾਨ ਵੈਨਕੂਵਰ ਦੇ ਸ਼ਾਨਦਾਰ ਨਜ਼ਾਰਿਆਂ ਲਈ ਵੀ ਮਸ਼ਹੂਰ ਹੈ | ਆਯੋਜਕਾਂ ਨੂੰ ਉਮੀਦ ਹੈ ਕਿ ਇਸ ਵਾਰ ਵੀ ਹਜ਼ਾਰਾਂ ਲੋਕ ਇਸ ਸਿਨੇਮਾ ਮੇਲੇ ਵਿਚ ਸ਼ਮੂਲੀਅਤ ਕਰਨਗੇ, ਜਿਸ ਨਾਲ ਉੱਤਰੀ ਵੈਨਕੂਵਰ ਦੇ ਇਸ ਰਮਣੀਕ ਸਮੁੰਦਰੀ ਖੇਤਰ ਵਿੱਚ ਰÏਣਕ ਅਤੇ ਸੈਰ-ਸਪਾਟੇ ਨੂੰ ਹੋਰ ਹੁਲਾਰਾ ਮਿਲੇਗਾ¢
ਖੇਡ ਸੰਸਾਰ
Free
-ਫੀਫਾ ਵਿਸ਼ਵ ਕੱਪ- ਵੈਨਕੂਵਰ ਦੇ ਸਮੁੰਦਰੀ ਕਿਨਾਰੇ ਨੇੜੇ ਲਗੇਗਾ ਫਿਲਮੀ ਮੇਲਾ
ਅਜੀਤ ਡੈਸਕ
09-06-2026